21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮਜੀਠਾ ਵਿਖੇ ਸ੍ਰੀ ਰਾਧਾ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਮਜੀਠਾ, 20 ਸਤੰਬਰ (ਮਨਿੰਦਰ ਸਿੰਘ ਸੋਖੀ)- ਸ੍ਰੀ ਵਰਿੰਦਾਵਨ ਸੇਵਾ ਸੁਸਾਇਟੀ ਮਜੀਠਾ ਵਲੋਂ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਦੀ ਅਪਾਰ ਕਿਰਪਾ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਰਾਧਾ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਕ ਧਾਰਮਿਕ ਸਮਾਗਮ ਕੀਤਾ ਗਿਆ ਜਿਸ ਵਿਚ ਪੰਡਤ ਦਾਊ ਦਿਆਲ ਸ਼ਰਮਾ ਅਤੇ ਪੰਡਤ ਓਮ ਪ੍ਰਕਾਸ਼ ਸ਼ਾਸ਼ਤਰੀ ਵਲੋਂ ਸ੍ਰੀ ਮਦ ਭਗਵਤ ਗੀਤਾ ਵਿਚੋਂ ਸ਼ਲੋਕਾਂ ਦੇ ਆਧਾਰ ’ਤੇ ਕਥਾ ਵਿਖਿਆਨ ਕੀਤੀ, ਸਤਿਸੰਗ ਕੀਤਾ ਸੰਗਤਾਂ ਵਲੋਂ ਭਜਨ ਅਤੇ ਭੇਟਾ ਗਾਇਨ ਕੀਤੀਆਂ ਗਈਆਂ।

ਅਜੀਤ ਡੈਸਕ 21-09-2026
ਮਜੀਠਾ, 20 ਸਤੰਬਰ (ਮਨਿੰਦਰ ਸਿੰਘ ਸੋਖੀ)- ਸ੍ਰੀ ਵਰਿੰਦਾਵਨ ਸੇਵਾ ਸੁਸਾਇਟੀ ਮਜੀਠਾ ਵਲੋਂ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਦੀ ਅਪਾਰ ਕਿਰਪਾ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਰਾਧਾ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਕ ਧਾਰਮਿਕ ਸਮਾਗਮ ਕੀਤਾ ਗਿਆ ਜਿਸ ਵਿਚ ਪੰਡਤ ਦਾਊ ਦਿਆਲ ਸ਼ਰਮਾ ਅਤੇ ਪੰਡਤ ਓਮ ਪ੍ਰਕਾਸ਼ ਸ਼ਾਸ਼ਤਰੀ ਵਲੋਂ ਸ੍ਰੀ ਮਦ ਭਗਵਤ ਗੀਤਾ ਵਿਚੋਂ ਸ਼ਲੋਕਾਂ ਦੇ ਆਧਾਰ ’ਤੇ ਕਥਾ ਵਿਖਿਆਨ ਕੀਤੀ, ਸਤਿਸੰਗ ਕੀਤਾ ਸੰਗਤਾਂ ਵਲੋਂ ਭਜਨ ਅਤੇ ਭੇਟਾ ਗਾਇਨ ਕੀਤੀਆਂ ਗਈਆਂ। ਇਸ ਪਾਵਨ ਅਵਸਰ ’ਤੇ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਵਲੋਂ ਐਡਵੋਕੇਟ ਰਾਕੇਸ਼ ਪ੍ਰਾਸ਼ਰ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਜਿਨ੍ਹਾਂ ਨੇ ਮਜੀਠੀਆ ਪਰਿਵਾਰ ਦੀ ਤਰਫੋਂ 5000 ਰੁਪਏ ਵਰਿੰਦਾਵਨ ਸੇਵਾ ਸੁਸਾਇਟੀ ਨੂੰ ਭੇਂਟ ਕੀਤੇ। ਸ੍ਰੀ ਵਰਿੰਦਾਵਨ ਸੇਵਾ ਸੁਸਾਇਟੀ ਵਲੋਂ ਆਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਵਾਸਤੇ ਲੰਗਰ ਭੰਡਾਰਾ ਲਗਾਇਆ ਗਿਆ। ਇਸ ਮੌਕੇ ਯੋਗੀ ਦਿਆਲ ਨਾਥ, ਪੰਡਤ ਮਨੋਜ ਗੋਸਵਾਮੀ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਾਬਕਾ ਪ੍ਰਧਾਨ ਤਰੁਨ ਕੁਮਾਰ ਅਬਰੋਲ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ, ਸਾਬਕਾ ਵਾਈਸ ਪ੍ਰਧਾਨ ਦਿਲਬਾਗ ਸਿੰਘ ਗਿੱਲ, ਦੁਰਗਾ ਦਾਸ, ਜਥੇਦਾਰ ਹਰਪਾਲ ਸਿੰਘ, ਅਮਰਬੀਰ ਸਿੰਘ ਗਿੱਲ, ਸਾਬਕਾ ਪ੍ਰਧਾਨ ਨਾਨਕ ਸਿੰਘ, ਅਜੈ ਕੁਮਾਰ ਚੋਪੜਾ, ਨਰੇਸ਼ ਕੁਮਾਰ, ਲਖਬੀਰ ਸਿੰਘ ਐਸ.ਡੀ.ਓ ਰਿਟਾ:, ਰਾਜੇਸ਼ ਕੁਮਾਰ ਜੀਵਨ, ਐਡਵੋਕੇਟ ਪ੍ਰਸ਼ਾਂਤ ਸ਼ਰਮਾ, ਰਾਜੇਸ਼ ਕੁਮਾਰ ਭੱਲਾ, ਵਿਜੇ ਚੋਪੜਾ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾ਼ਜ਼ਰ ਸਨ।
ਪਿਛਲੀ ਖ਼ਬਰ ਮੀਰੀ ਪੀਰੀ ਖਾਲਸਾ ਮਾਰਚ ਦਾ 25 ਨੂੰ ਮਜੀਠਾ ਪੁੱਜਣ ’ਤੇ ਕੀਤਾ ਜਾਵੇਗਾ ਨਿੱਘਾ ਸਵਾਗਤ –ਗਨੀਵ ਕੌਰ ਮਜੀਠੀਆ ਅਗਲੀ ਖ਼ਬਰ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਚੌਥੀ ਵਾਰ ਯੂਨੀਵਰਸਿਟੀ ਦੀ ਸਪੋਰਟਸ ਕਮੇਟੀ (ਮਹਿਲਾ) ਦੇ ਪ੍ਰਧਾਨ ਵਜੋਂ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।