20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਿਹੰਗ ਸਿੰਘਾਂ ਦੀ ਲੜਾਈ ਹਟਾਉਣ ਲਈ ਮਹਿਲਾ ਐੱਸ.ਐੱਚ.ਓ. ਦੀ ਦਲੇਰੀ ਦੀ ਚਰਚਾ ਬਾਕੀ ਪੁਲਿਸ ਮੁਲਾਜ਼ਮ ਦੇਖਦੇ ਰਹੇ : ਹੁਣ ਪੁਲਿਸ ਕਰੇਗੀ ਵਿਭਾਗੀ ਕਾਰਵਾਈ

ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)-ਇਥੇ ਨਿਹੰਗ ਸਿੰਘਾਂ ਦੇ 2 ਧੜਿਆਂ ਦੇ ਚਲ ਰਹੇ ਵਿਵਾਦ ’ਚ ਹੋਈ ਲੜਾਈ ਉਪਰੰਤ ਇਸ ਲੜਾਈ ਨੂੰ ਹਟਾਉਣ ਲਈ ਗਈ ਥਾਣਾ ਗੇਟ ਹਕੀਮਾਂ ਦੀ ਐੱਸ. ਐੱਚ.

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ. ਸਿਟੀ-1 ਯੋਗੇਸ਼ਵਰ ਸਿੰਘ । ਤਸਵੀਰ : ਹਰਜੀਤ ਸਿੰਘ 20-09-2026
ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)-ਇਥੇ ਨਿਹੰਗ ਸਿੰਘਾਂ ਦੇ 2 ਧੜਿਆਂ ਦੇ ਚਲ ਰਹੇ ਵਿਵਾਦ ’ਚ ਹੋਈ ਲੜਾਈ ਉਪਰੰਤ ਇਸ ਲੜਾਈ ਨੂੰ ਹਟਾਉਣ ਲਈ ਗਈ ਥਾਣਾ ਗੇਟ ਹਕੀਮਾਂ ਦੀ ਐੱਸ.ਐੱਚ.ਓ. ਦੀ ਦਲੇਰੀ ਦੀ ਚਰਚਾ ਹੈ ਜੋ ਝਗੜੇ ’ਚ ਕੁੱਦ ਗਏ ਤੇ ਉਨ੍ਹਾਂ ਨਾਲ ਹੱਥੋਪਾਈ ਹੋਣ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ। ਇਸ ਮੌਕੇ ਉਥੇ ਮੌਜੂਦ ਬਾਕੀ ਪੁਲਿਸ ਮੁਲਾਜਮ ਦੇਖਦੇ ਰਹੇ । ਇਸ ਮਾਮਲੇ ’ਚ ਝਗੜਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਬਾਕੀ ਪੁਲਿਸ ਮੁਲਾਜ਼ਮਾਂ ਖਿਲਾਫ਼ ਵੀ ਪੁਲਿਸ ਵਲੋਂ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਡਿਊਟੀ ’ਚ ਲਾਪਰਵਾਹੀ ਵਰਤੀ। ਇਸ ਸੰਬੰਧੀ ਏ.ਡੀ.ਸੀ.ਪੀ.-1 ਸ੍ਰੀ ਯੋਗੇਸ਼ਵਰ ਸਿੰਘ ਨੇ ਦੱਸਿਆ ਕਿ ਇਂਕ ਵੀਡੀਓ ਵਾਇਰਲ ਹੋਈ ਹੈ ਜਿਸ ’ਚ ਕੁਝ ਲੋਕਾਂ ਦੀ ਲੜਾਈ ’ਚ ਥਾਣਾ ਗੇਟ ਹਕੀਮਾਂ ਦੀ ਐੱਸ.ਐੱਚ.ਓ. ਗੇਟ ਹਕੀਮਾਂ ਗਏ ਸਨ ਤੇ ਉਨ੍ਹਾਂ ਨਾਲ ਹੱਥੋਪਾਈ ਵੀ ਹੋਈ ਦਿਖਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇੰਸ; ਮਨਜੀਤ ਕੌਰ ਵਲੋਂ ਬਹੁਤ ਹੀ ਦਲੇਰੀ ਤੇ ਸੂਝ ਬੂਝ ਨਾਲ ਸਥਿਤੀ ਨੂੰ ਨਜਿੱਠਿਆ ਗਿਆ। ਉਨ੍ਹਾਂ ਦੱਸਿਆ ਕਿ ਝਗੜਾ ਕਰਨ ਵਾਲੀਆਂ ਧਿਰਾਂ ਖਿਲਾਫ਼ ਜਿਥੇ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਅਣਗਹਿਲੀ ਵਾਰਤਣ ਵਾਲੇ ਕੁਝ ਪੁਲਿਸ ਮੁਲਾਜਮਾਂ ਖਿਲਾਫ਼ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਡਲਿਵਰੀ ਬੁਆਏ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ-ਮੁੱਖ ਮੁਲਜ਼ਮ ਗ੍ਰਿਫਤਾਰ ਪੁਰਾਣੇ ਝਗੜੇ ਦੀ ਰੰਜਿਸ਼ ਕਾਰਨ ਕੀਤਾ ਸੀ ਗੋਲੀ... ਅਗਲੀ ਖ਼ਬਰ ਉੱਘੇ ਆਰਥੋਪੇਡਿਕ ਸਰਜਨ ਡਾ: ਰਣਜੀਤ ਸਿੰਘ ਨੇ ਏ.ਆਈ. ਪਾਵਰਡ3-ਡੀ. ਰੋਬੋਲੈਂਸ ਤਕਨੀਕ ਨਾਲ 70 ਸਾਲਾ ਬਜ਼ੁਰਗ ਔਰਤ ਦੇ ਦੋਵੇਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।