19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਾਬੇ ਨਾਨਕ ਦੀ ਜੰਝ ਰੂਪੀ ਚੌਕੀ ਸਾਹਿਬ ਦਾ ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਪਹੁੰਚਣ ’ਤੇ ਸਵਾਗਤ

ਵੇਰਕਾ, 18 ਸਤੰਬਰ (ਲਖਵਿੰਦਰ ਸਿੰਘ)-ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲੱਖਣੀ ਜੀ ਦਾ 539ਵਾਂ ਵਿਆਹ ਪੁਰਬ ਸ਼੍ਰੋਮਣੀ ਕਮੇਟੀ ਵਲੋਂ ਮਨਾਇਆ ਜਾ ਰਿਹਾ ਹੈ। ਇਸ ਤਹਿਤ ਵਿਆਹ ਪੁਰਬ ਨੂੰ ਸਮਰਪਿਤ ਚੌਕੀ ਸਾਹਿਬ (ਜੰਝ ਰੂਪੀ ਬਰਾਤ) ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਕੰਧ ਸਾਹਿਬ ਬਟਾਲਾ ਲਈ ਰਵਾਨਾ ਹੋਣ ਸਮੇਂ ਦੇਰ ਸ਼ਾਮ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਵਿਖੇ ਪਹੁੰਚੀ।

ਅਜੀਤ ਡੈਸਕ 19-09-2026
ਵੇਰਕਾ, 18 ਸਤੰਬਰ (ਲਖਵਿੰਦਰ ਸਿੰਘ)-ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲੱਖਣੀ ਜੀ ਦਾ 539ਵਾਂ ਵਿਆਹ ਪੁਰਬ ਸ਼੍ਰੋਮਣੀ ਕਮੇਟੀ ਵਲੋਂ ਮਨਾਇਆ ਜਾ ਰਿਹਾ ਹੈ। ਇਸ ਤਹਿਤ ਵਿਆਹ ਪੁਰਬ ਨੂੰ ਸਮਰਪਿਤ ਚੌਕੀ ਸਾਹਿਬ (ਜੰਝ ਰੂਪੀ ਬਰਾਤ) ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਕੰਧ ਸਾਹਿਬ ਬਟਾਲਾ ਲਈ ਰਵਾਨਾ ਹੋਣ ਸਮੇਂ ਦੇਰ ਸ਼ਾਮ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਵਿਖੇ ਪਹੁੰਚੀ। ਇਥੇ ਬਾਬਾ ਨਾਨਕ ਦੇ ਜੰਝ ਰੂਪੀ ਚੌਕੀ ਸਾਹਿਬ ਦਾ ਸਵਾਗਤ ਜਥੇ: ਹਰਜਾਪ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਜਾਮਾਰਾਏ ਸਮੇਤ ਸਮੂਹ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਤੇ ਜੈਕਾਰਿਆਂ ਦੀ ਗੂੰਜ ਨਾਲ ਕੀਤਾ। ਗੁਰਦੁਆਰਾ ਸਾਹਿਬ ਵਿਖੇ ਚੌਕੀ ਸਾਹਿਬ ਦੇ ਆਗੂਆਂ ਦਾ ਪ੍ਰਬੰਧਕਾਂ ਵਲੋਂ ਸਿਰੋਪਾਓ ਨਾਲ ਸਵਾਗਤ ਕੀਤਾ। ਚੌਕੀ ਸਾਹਿਬ ਦਾ ਵੇਰਕਾ ਵਿਖੇ ਹੀ ਵੱਖ-ਵੱਖ ਥਾਵਾਂ ’ਤੇ ਸਵਾਗਤ ਹੋਣ ਉਪਰੰਤ ਰਾਤ 9 ਵਜੇ ਮੂਧਲ ਪਿੰਡ ਤੋਂ ਬਟਾਲਾ ਵਿਖੇ ਰਵਾਨਾ ਹੋਈ। ਕੁਝ ਦਿਨ ਪਹਿਲਾਂ ਤੋਂ ਹੀ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਬਾਬੇ ਨਾਨਕ ਦੇ ਵਿਆਹ ਪੁਰਬ ਲਈ ਵੇਰਕਾ ਦੀਆਂ ਸੰਗਤਾਂ ਵਿਚ ਪੂਰਾ ਉਤਸ਼ਾਹ ਦਿਖਾਈ ਦੇ ਰਿਹਾ ਸੀ ਅਤੇ ਕੁੱਝ ਥਾਵਾਂ ਉੱਪਰ ਅਖੰਡ ਪਾਠ ਸਾਹਿਬ ਦੇ ਪਾਠ ਵੀ ਆਰੰਭ ਕੀਤੇ ਗਏ ਸਨ। ਵੇਰਕਾ ਵਿਚ ਬਾਬੇ ਨਾਨਕ ਦੀ ਮਹਿਮਾ ਵਿਚ ਦੇਰ ਰਾਤ ਤੱਕ ਕਵੀ ਦਰਬਾਰ, ਢਾਡੀ ਜਥੇ, ਨਾਮਧਾਰੀ ਜਥੇ, ਕਵਿਸ਼ਰੀ ਜਥੇ, ਸੇਵਾ ਸੁਸਾਇਟੀਆਂ ਅਤੇ ਕੀਰਤਨ ਦਰਬਾਰ ਆਦਿ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਚਲਦੇ ਰਹੇ। ਇਸ ਮੌਕੇ ਸੰਗਤਾਂ ਲਈ ਅਨੇਕਾਂ ਥਾਵਾਂ ’ਤੇ ਸਥਾਨਕ ਨਿਵਾਸੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ। ਇਸ ਮੌਕੇ ਮਨਿੰਦਰ ਸਿੰਘ ਲੱਕੀ ਸੰਧੂ, ਜਤਿੰਦਰ ਸਿੰਘ ਗ੍ਰੰਥੀ, ਬਲਦੇਵ ਸਿੰਘ ਗ੍ਰੰਥੀ , ਮੋਲਿਕਪ੍ਰੀਤ ਸਿੰਘ, ਅਜੀਤਪਾਲ ਸਿੰਘ, ਕਵਲਜੀਤ ਸਿੰਘ, ਹਰਜੋਤ ਸਿੰਘ, ਵਿਸ਼ਾਲ ਸਿੰਘ, ਰਛਪਾਲ ਸਿੰਘ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੱਝੂਪੁਰਾ ਵਿਖੇ ਕੰਦੋਵਾਲੀ ਸਰਫੇਸ ਵਾਟਰ ਪ੍ਰਾਜੈਕਟ ਤੋਂ 167 ਪਿੰਡਾਂ ਦੇ 2.66 ਲੱਖ ਲੋਕਾਂ ਨੂੰ ਮਿਲੇਗਾ ਸਾਫ਼ ਨਹਿਰੀ ਪਾ... ਅਗਲੀ ਖ਼ਬਰ ਰਾਜ ਸਭਾ ਮੈਂਬਰ ਤਰੁਣ ਚੁੱਘ ਕਾਰੋਬਾਰੀ ਰਾਜੀਵ ਅਨੇਜਾ ਦੇ ਨਿਵਾਸ ’ਤੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲੈਣ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।