16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਖੇਤਰੀ ਤਣਾਅ ਘਟਾਉਣ ਲਈ ਇਸਲਾਮਾਬਾਦ ਸਮਝੌਤਾ ਸਭ ਤੋਂ ਬਿਹਤਰ ਕਦਮ

ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਤੇ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈ. ਏ.

ਇਸਹਾਕ ਡਾਰ ਅਤੇ ਰਾਫੇਲ ਗ੍ਰੋਸੀ। 16-09-2026
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਤੇ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈ. ਏ. ਈ. ਏ.) ਦੇ ਡਾਇਰੈਕਟਰ ਜਨਰਲ ਰਾਫੇਲ ਗ੍ਰੋਸੀ ਨੇ ਸਹਿਮਤੀ ਪ੍ਰਗਟਾਈ ਹੈ ਕਿ ਖੇਤਰੀ ਤਣਾਅ ਘਟਾਉਣ ਲਈ ‘ਇਸਲਾਮਾਬਾਦ ਸਹਿਮਤੀ ਪੱਤਰ’ ਨੂੰ ਲਾਗੂ ਕਰਨਾ ਸਭ ਤੋਂ ਬਿਹਤਰ ਕਦਮ ਹੈ। ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਤਾਬਕ ਇਸਹਾਕ ਡਾਰ ਤੇ ਰਾਫੇਲ ਗ੍ਰੋਸੀ ਦਰਮਿਆਨ ਸੋਮਵਾਰ ਦੇਰ ਰਾਤ ਟੈਲੀਫ਼ੋਨ ’ਤੇ ਗੱਲਬਾਤ ਹੋਈ, ਜਿਸ ਦੌਰਾਨ ਖੇਤਰ ਦੀ ਮੌਜੂਦਾ ਸਥਿਤੀ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਦੋਵਾਂ ਧਿਰਾਂ ਨੇ ਮੰਨਿਆ ਕਿ ਇਸਲਾਮਾਬਾਦ ਸਮਝੌਤੇ ’ਤੇ ਅਮਲ ਕਰਨ ਨਾਲ ਤਣਾਅ ਘਟਾਉਣ ਅਤੇ ਸਥਿਤੀ ਨੂੰ ਆਮ ਵਾਂਗ ਬਣਾਉਣ ’ਚ ਮਦਦ ਮਿਲੇਗੀ। ਵਿਦੇਸ਼ ਦਫ਼ਤਰ ਅਨੁਸਾਰ ਗ੍ਰੋਸੀ ਨੇ ਲੋੜ ਪੈਣ ’ਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ ਹੈ।
ਪਿਛਲੀ ਖ਼ਬਰ ਜੇਲ੍ਹ ’ਚ ਬੰਦ ਇਮਰਾਨ ਖਾਨ ਦੀ ਸਾਬਕਾ ਪਤਨੀ ਜੇਮਿਮਾ ਨੇ ਕੀਤਾ ਅਰਬਪਤੀ ਕੈਮਰਨ ਓ’ਰਾਈਲੀ ਨਾਲ ਵਿਆਹ ਅਗਲੀ ਖ਼ਬਰ ਪਾਕਿ ’ਚ ਭਖ ਰਿਹਾ ਘਰੇਲੂ ਸਿਆਸੀ ਯੁੱਧ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਨੇ ਲਗਾਇਆ ਅਗਵਾ ਦਾ ਦੋਸ਼ ਮਰੀਅਮ ਨਵਾਜ਼ ਦੀ ਸਰਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।