ਅੰਮ੍ਰਿਤਸਰ, 12 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਚ ਜੇਤੂ ਬੱਚਿਆਂ ਨੂੰ ਸਨਮਾਨ ਸਮਾਗਮ ‘ਚ ਮੈਡਲ ਦੇ ਕੇ ਸਮਾਨਿਤ ਕੀਤਾ ਗਿਆ, ਇਸ ਮੌਕੇ ਮੁੱਖ ਮਹਿਮਾਨ ਪ੍ਰਮੋਦ ਭਾਟੀਆ ਚੇਅਰਮੈਨ ਸਪੋਰਟਸ ਸੈੱਲ ਅਤੇ ਰਜੇਸ਼ ਧਵਨ ਆਈ ਆਰ ਐਸ (ਸੀ) ਜੀ. ਐਸ. ਟੀ. ਡਿਵੀਜ਼ਨ ਕਸਟਮ ਵਿਭਾਗ ਅੰਮ੍ਰਿਤਸਰ ਨੇ ਬੱਚਿਆਂ ਨੂੰ ਮੈਡਲ ਪਾ ਕੇ ਸਮਾਨਿਤ ਕੀਤਾ। ਡੀ.ਏ.ਵੀ. ਕਲੱਸਟਰ, ਜ਼ਿਲ੍ਹਾ, ਸਕੂਲ ਜ਼ੋਨ ਅਤੇ ਓਪਨ ਪੱਧਰ ਦੇ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਬਾਸਕਟਬਾਲ ਵਿਚ, ਸਕੂਲ ਨੇ ਡੀ.ਏ.ਵੀ. ਸਪੋਰਟਸ ਕਲੱਸਟਰ ਟੂਰਨਾਮੈਂਟ ‘ਚ ਅੰਡਰ-14, ਅੰਡਰ-17, ਅੰਡਰ-19 ਲੜਕੇ ਅਤੇ ਅੰਡਰ-19 ਲੜਕੀਆਂ ਵਰਗ ‘ਚ ਜੇਤੂ ਬਣ ਕੇ ਖਿਤਾਬ ਜਿੱਤਿਆ। ਜ਼ਿਲ੍ਹਾ ਟੂਰਨਾਮੈਂਟ ਵਿਚ ਅੰਡਰ-17 ਲੜਕੇ ਉਪ-ਜੇਤੂ ਰਹੇ ਅਤੇ ਅੰਡਰ-19 ਲੜਕਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ‘ਚ ਅੰਡਰ-17 ਲੜਕੇ ਡੀ.ਏ.ਵੀ. ਕਲੱਸਟਰ ਟੂਰਨਾਮੈਂਟ ‘ਚ ਉਪ-ਜੇਤੂ ਰਹੇ, ਜਦਕਿ ਸਕੂਲ ਨੇ ਜ਼ਿਲ੍ਹਾ ਲੜਕਿਆਂ ਦੇ ਟੂਰਨਾਮੈਂਟ ‘ਚ 2 ਚਾਂਦੀ ਦੇ ਤਗਮੇ ਜਿੱਤੇ। ਅਥਲੈਟਿਕਸ ‘ਚ ਵਿਦਿਆਰਥੀਆਂ ਨੇ 1 ਸੋਨ, 3 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤੇ। ਅੰਡਰ-11 ਜ਼ਿਲ੍ਹਾ ਸਕੇਟਿੰਗ ‘ਚ ਉਨ੍ਹਾਂ ਨੇ 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਸਕੂਲ ਦੇ ਕਰਾਟੇ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਡੀ.ਏ.ਵੀ. ਕਲੱਸਟਰ ਵਿਚ 5 ਸੋਨ, 2 ਚਾਂਦੀ ਅਤੇ 3 ਕਾਂਸੀ, ਜ਼ਿਲ੍ਹਾ ਟੂਰਨਾਮੈਂਟ ‘ਚ 2 ਸੋਨ, 3 ਚਾਂਦੀ ਅਤੇ 4 ਕਾਂਸੀ, ਇਸ ਤੋਂ ਇਲਾਵਾ ਜ਼ਿਲ੍ਹਾ ਲੜਕੀਆਂ ਦੇ ਟੂਰਨਾਮੈਂਟ ਵਿਚ 1 ਸੋਨ ਅਤੇ 1 ਕਾਂਸੀ, ਅੰਮ੍ਰਿਤਸਰ-1 ਸਕੂਲ ਜ਼ੋਨ ਟੂਰਨਾਮੈਂਟ ‘ਚ 3 ਸੋਨ, 2 ਚਾਂਦੀ ਅਤੇ 3 ਕਾਂਸੀ; ਅਤੇ ਓਪਨ ਟੂਰਨਾਮੈਂਟ ‘ਚ 3 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤਿਆ। ਪ੍ਰਮੋਦ ਭਾਟੀਆ, ਚੇਅਰਮੈਨ, ਸਪੋਰਟਸ ਸੈੱਲ, ਪੰਜਾਬ ਅਤੇ ਰਾਜੇਸ਼ ਧਵਨ, ਆਈ.ਆਰ.ਐਸ., ਸੀ.ਜੀ.ਐਸ.ਟੀ. ਡਵੀਜ਼ਨ, ਅੰਮ੍ਰਿਤਸਰ; ਅਤੇ ਸ੍ਰੀ ਰਾਹੁਲ ਭਾਟੀਆ, ਏਰੀਆ ਹੈੱਡ, ਸਪੋਰਟਸ ਸੈੱਲ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ, ਕੋਚਾਂ ਅਤੇ ਸਕੂਲ ਨੂੰ ਵਧਾਈ ਦਿੱਤੀ। ਇਸ ਮੌਕੇ ਨੈਸ਼ਨਲ ਕੋਚ ਖੇਡਾਂ ਸੁਖਦੇਵ ਸਿੰਘ ਅਤੇ ਦੀਪਕ ਕੁਮਾਰ ਨੂੰ ਬੱਚਿਆਂ ਨੂੰ ਮਿਹਨਤ ਕਰਵਾਣ ਲਈ ਅਤੇ ਜਿੱਤ ਲਈ ਵਧਾਈ ਦਿੱਤੀ। ਪ੍ਰਿੰਸੀਪਲ ਮੁਕੇਸ਼ ਗੁਪਤਾ ਨੇ ਪ੍ਰਾਪਤੀਆਂ ‘ਤੇ ਮਾਣ ਪ੍ਰਗਟ ਕੀਤਾ ।