13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਇੰਜੀ: ਅਰੁਣਦੀਪ ਸਿੰਘ ਸਿੱਧੂ ਨੇ ਐਕਸੀਅਨ ਅਜਨਾਲਾ ਵਜੋਂ ਸੰਭਾਲਿਆ ਅਹੁਦਾ

ਅਜਨਾਲਾ, 12 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਅਜਨਾਲਾ ਦੇ ਐਕਸੀਅਨ ਇੰਜੀ: ਅਨੀਸਦੀਪ ਸਿੰਘ ਦਾ ਤਬਾਦਲਾ ਹੋਣ ਉਪਰੰਤ ਨਵੇਂ ਆਏ ਐਕਸੀਅਨ ਇੰਜੀ: ਅਰੁਣਦੀਪ ਸਿੰਘ ਸਿੱਧੂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਦਫ਼ਤਰ ਵਿਖੇ ਪੁੱਜਣ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਇੰਜੀ: ਸੁਖਰਾਜ ਬਹਾਦਰ ਸਿੰਘ ਮਰਹਾਲਾ ਡਿਪਟੀ ਚੀਫ਼ ਇੰਜੀ: (ਅਰਬਨ ਸਰਕਲ ਅੰਮ੍ਰਿਤਸਰ), ਐੱਸ.

ਅਜੀਤ ਡੈਸਕ 13-09-2026
ਅਜਨਾਲਾ, 12 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਅਜਨਾਲਾ ਦੇ ਐਕਸੀਅਨ ਇੰਜੀ: ਅਨੀਸਦੀਪ ਸਿੰਘ ਦਾ ਤਬਾਦਲਾ ਹੋਣ ਉਪਰੰਤ ਨਵੇਂ ਆਏ ਐਕਸੀਅਨ ਇੰਜੀ: ਅਰੁਣਦੀਪ ਸਿੰਘ ਸਿੱਧੂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਦਫ਼ਤਰ ਵਿਖੇ ਪੁੱਜਣ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਇੰਜੀ: ਸੁਖਰਾਜ ਬਹਾਦਰ ਸਿੰਘ ਮਰਹਾਲਾ ਡਿਪਟੀ ਚੀਫ਼ ਇੰਜੀ: (ਅਰਬਨ ਸਰਕਲ ਅੰਮ੍ਰਿਤਸਰ), ਐੱਸ.ਡੀ.ਓ. ਅਜਨਾਲਾ ਇੰਜੀ: ਕੁਲਵਿੰਦਰ ਸਿੰਘ, ਮੰਡਲ ਸੁਪਰਡੈਂਟ ਪ੍ਰਦੀਪ ਸਿੰਘ ਭੁੱਲਰ ਸਮੇਤ ਹੋਰ ਸਟਾਫ਼ ਮੈਂਬਰਾਂ ਵਲੋਂ ਐਕਸੀਅਨ ਅਰੁਣਦੀਪ ਸਿੰਘ ਸਿੱਧੂ ਨੂੰ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਉਪਰੰਤ ਗੱਲ ਬਾਤ ਦੌਰਾਨ ਐਕਸੀਅਨ ਅਰੁਣਦੀਪ ਸਿੰਘ ਸਿੱਧੂ ਨੇ ਕਿਹਾ ਕਿ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਬਿਹਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇਸ ਮੌਕੇ ਐੱਸ.ਡੀ.ਓ. ਜਸਤਰਵਾਲ ਇੰਜੀ: ਰਾਮ ਸਿੰਘ, ਐੱਸ.ਡੀ.ਓ ਫ਼ਤਿਹਗੜ੍ਹ ਚੂੜੀਆਂ ਇੰਜੀ: ਪ੍ਰਵੇਸ਼ ਸੋਨੀ ਅਤੇ ਐੱਸ.ਡੀ.ਓ. ਰਮਦਾਸ ਇੰਜੀ: ਗੁਰਸ਼ਰਨਬੀਰ ਸਿੰਘ ਤੋਂ ਇਲਾਵਾ ਮਨਪ੍ਰੀਤ ਸਿੰਘ, ਇੰਜੀ: ਰਾਜਪਾਲ ਸਿੰਘ, ਰਿਸ਼ੀ ਕੁਮਾਰ, ਹਲਕਾ ਸਹਾਇਕ ਰਿਸ਼ੀ ਰਾਮਬਾਨੀ, ਯੂ.ਡੀ.ਸੀ. ਅਰੁਣ ਕੁਮਾਰ ਤੇ ਦਵਿੰਦਰ ਕੌਰ, ਮੰਡਲ ਲੇਖਾਕਾਰ ਕੀਰਤਨਦੀਪ, ਯੂ.ਡੀ.ਸੀ. ਦੀਪਕ ਕੁਮਾਰ, ਸਰਕਲ ਅਸਿਸਟੈਂਟ ਨਿਤਿਸ਼ ਕੁਮਾਰ, ਐੱਚ.ਡੀ . ਐੱਮ. ਸ਼ਰਨਜੀਤ ਸਿੰਘ, ਲਾਈਨਮੈਨ ਤਰਸੇਮ ਸਿੰਘ, ਯੂ.ਡੀ.ਸੀ ਅਮਨਪ੍ਰੀਤ ਕੌਰ, ਯੂ.ਡੀ.ਸੀ ਹਰਜਿੰਦਰ ਸਿੰਘ, ਲਾਈਨਮੈਨ ਸੁਰਜੀਤ ਸਿੰਘ ਢਿੱਲੋਂ, ਬੰਟੀ ਮਸੀਹ, ਆਰ.ਏ ਨਵਦੀਪ ਕੌਰ, ਰਮੇਸ਼ ਕੁਮਾਰ ਏ.ਏ.ਈ, ਕਲਰਕ ਪ੍ਰਭਜੋਤ ਸਿੰਘ, ਹਰਪ੍ਰੀਤ ਮਸੀਹੀ ਅਤੇ ਜਸ਼ਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਨੇ ਜ਼ਿਲ੍ਹਾ ਸਕੂਲ ਖੇਡਾਂ ’ਚ ਨੈੱਟਬਾਲ ’ਚ ਚਾਂਦੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦਾ—- ਗੌਰਮਿੰਟ ਟੀਚਰਜ਼ ਯੂਨੀਅਨ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਵਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।