08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਨੇ ਮੇਜਰ ਧਿਆਨ ਚੰਦ ਦੀ ਵਿਰਾਸਤ ਨੂੰ ਸਨਮਾਨਿਤ ਕਰਦਿਆਂ ਰਾਸ਼ਟਰੀ ਖੇਡ ਦਿਵਸ ਮਨਾਇਆ

ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਬੀ. ਬੀ.

ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਕਾਲਜ ਫ਼ਾਰ ਵੁਮੈਨ ਅੰਮ੍ਰਿਤਸਰ ਵਲੋਂ ਮੇਜਰ ਧਿਆਨ ਚੰਦ ਦੀ ਖੇਡ ਵਿਰਾਸਤ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਭਾਰਤ ਸਰਕਾਰ ਦੀ ‘ਫਿਟ ਇੰਡੀਆ ਮੁਹਿੰਮ’ ਤਹਿਤ ਚੈੱਸ, ਸਪੂਨ ਐਂਡ ਲੈਮਨ ਰੇਸ, ਥ੍ਰੀ ਲੈਗ ਰੇਸ, ਵ੍ਹੀਲਬੈਰੋ ਰੇਸ ਅਤੇ ਟਗ ਆਫ਼ ਵਾਰ ਸਮੇਤ ਵੱਖ-ਵੱਖ ਦੇਸੀ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਖੇਡ ਵਿਭਾਗ ਦੀਆਂ ਵਿਦਿਆਰਥਣਾਂ ਦੇ ਨਾਲ-ਨਾਲ ਐੱਨ. ਸੀ. ਸੀ. ਕੈਡਟਾਂ ਅਤੇ ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪ੍ਰੋ. (ਡਾ:) ਸਰੋਜ ਬਾਲਾ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਪ੍ਰੋ. ਡਾ: ਸਰੋਜ ਬਾਲਾ ਨੇ ਮੇਜਰ ਧਿਆਨ ਚੰਦ ਦੇ ਜੀਵਨ ਅਤੇ ਖੇਡ ਯਾਤਰਾ ਤੋਂ ਪ੍ਰੇਰਨਾ ਲੈਣ ਦੀ ਗੱਲ ਕਰਦਿਆਂ ਵਿਦਿਆਰਥਣਾਂ ਨੂੰ ਆਪਣੇ ਟੀਚਿਆਂ ਪ੍ਰਤੀ ਵਚਨਬੱਧ ਰਹਿਣ, ਚੁਣੌਤੀਆਂ ਨੂੰ ਹਿੰਮਤ ਨਾਲ ਸਵੀਕਾਰ ਕਰਨ ਅਤੇ ਨਿਰਪੱਖ ਖੇਡ ਭਾਵਨਾ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੈਫ਼ਟੀਨੈਂਟ ਡਾ: ਅਮਨਦੀਪ ਕੌਰ, ਡਾ: ਅੰਤਰਪ੍ਰੀਤ ਕੌਰ ਅਤੇ ਸ੍ਰੀਮਤੀ ਰਵਿੰਦਰਪਾਲ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦਸਵੀਂ/ਬਾਰ੍ਹਵੀਂ ਪਾਸ ਬੇਰੁਜ਼ਗਾਰ ਲੜਕੀਆਂ ਲਈ ਸਵੈ-ਰੁਜ਼ਗਾਰ ਕੋਰਸਾਂ ’ਚ ਦਾਖਲੇ ਦੀ ਮਿਤੀ 10 ਤੱਕ ਵਧਾਈ ਅਗਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਮਨਾਇਆ ‘ਅਧਿਆਪਕ ਦਿਵਸ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।