06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁਰੂ ਕਿਰਪਾ ਨੌਜਵਾਨ ਸੇਵਕ ਜਥਾ ਦਿੱਲੀ ਵਲੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ‘19 ਵਾਂ ਸਾਲਾਨਾ ਸ਼ੁਕਰਾਨਾ ਸਮਾਗਮ’ ਮਨਾਇਆ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਛਹਿਬਰ ਲਾਉਂਦਿਆਂ ਜਥੇ ਦੀਆਂ ਸੰਗਤਾਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 5 ਸਤੰਬਰ (ਜਸਵੰਤ ਸਿੰਘ ਜੱਸ)-ਗੁਰੂ ਕਿਰਪਾ ਨੌਜਵਾਨ ਸੇਵਕ ਜੱਥਾ ਦਿੱਲੀ ਵਲੋਂ 19ਵਾਂ ਸਾਲਾਨਾ ਸ਼ੁਕਰਾਨਾ ਸਮਾਗਮ ਸਥਾਨਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤਰਨ ਤਾਰਨ ਰੋਡ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਗੁਰਮਤਿ ਸਮਾਗਮ ਦੀ ਆਰੰਭਤਾ ਭਾਈ ਸਿਮਰਪ੍ਰੀਤ ਸਿੰਘ ਦਿੱਲੀ ਵਾਲਿਆਂ ਦੇ ਜਥੇ ਵਲੋਂ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਦੇ ਸੰਗਤ ਰੂਪੀ ਪਾਠਾਂ ਨਾਲ ਕੀਤੀ ਗਈ।

ਅਜੀਤ ਡੈਸਕ 06-09-2026
ਅੰਮ੍ਰਿਤਸਰ, 5 ਸਤੰਬਰ (ਜਸਵੰਤ ਸਿੰਘ ਜੱਸ)-ਗੁਰੂ ਕਿਰਪਾ ਨੌਜਵਾਨ ਸੇਵਕ ਜੱਥਾ ਦਿੱਲੀ ਵਲੋਂ 19ਵਾਂ ਸਾਲਾਨਾ ਸ਼ੁਕਰਾਨਾ ਸਮਾਗਮ ਸਥਾਨਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤਰਨ ਤਾਰਨ ਰੋਡ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਗੁਰਮਤਿ ਸਮਾਗਮ ਦੀ ਆਰੰਭਤਾ ਭਾਈ ਸਿਮਰਪ੍ਰੀਤ ਸਿੰਘ ਦਿੱਲੀ ਵਾਲਿਆਂ ਦੇ ਜਥੇ ਵਲੋਂ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਦੇ ਸੰਗਤ ਰੂਪੀ ਪਾਠਾਂ ਨਾਲ ਕੀਤੀ ਗਈ। ਉਪਰੰਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਤੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ, ਭਾਈ ਸਿਮਰਪ੍ਰੀਤ ਸਿੰਘ ਦਿੱਲੀ, ਭਾਈ ਗੁਰਦੀਪ ਸਿੰਘ ਲਾਲਾ ਤੇ ਭਾਈ ਹਰਵਿੰਦਰਪਾਲ ਸਿੰਘ ਦੇ ਜੱਥਿਆਂ ਨੇ ਕਥਾ ਕੀਰਤਨ ਦੀਆਂ ਅੰਮ੍ਰਿਤਮਈ ਵਰਖਾ ਕਰਦਿਆਂ ਸ੍ਰੀ ਗੁਰੂ ਰਾਮਦਾਸ ਜੀ ਦਾ ਵਡਮੁੱਲਾ ਜੀਵਨ ਇਤਿਹਾਸ ਸੰਗਤਾਂ ਨੂੰ ਸਰਵਨ ਕਰਵਾਇਆ। ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਗੁਰੂ ਕਿਰਪਾ ਨੌਜਵਾਨ ਸੇਵਕ ਜੱਥਾ ਵਲੋਂ ਭਾਈ ਸਿਮਰਪ੍ਰੀਤ ਸਿੰਘ, 19 ਸਾਲ ਤੋਂ ਨਿਸ਼ਕਾਮ ਕੀਰਤਨ ਦੀਆਂ ਹਾਜ਼ਰੀਆ ਭਰਦੇ ਆ ਰਹੇ ਹਨ ਤੇ ਇਸ ਵਾਰ ਜਥੇ ਵਲੋਂ 19 ਵਾਂ ਸਾਲਾਨਾ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਬੱਚਿਆਂ ਵਲੋਂ ਰੋਜ਼ਾਨਾ ਗੁਰਬਾਣੀ ਪੜ੍ਹਨ, ਸੁਣਨ ਅਤੇ ਗੁਰਦੁਆਰਾ ਸਾਹਿਬ ਜਾਣ ਦਾ ਪ੍ਰਣ ਵੀ ਕੀਤਾ। ਇਸ ਦੌਰਾਨ ਭਾਈ ਗੁਰਇਕਬਾਲ ਸਿੰਘ ਵਲੋਂ ਗੁਰੂ ਕਿਰਪਾ ਨੌਜਵਾਨ ਸੇਵਕ ਜੱਥਾ ਦਿੱਲੀ ਦੇ ਆਗੂ ਭਾਈ ਸਿਮਰਪ੍ਰੀਤ ਸਿੰਘ ਤੇ ਜੱਥੇ ਦੇ ਸਮੂਹ ਮੈਂਬਰਾ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।
ਪਿਛਲੀ ਖ਼ਬਰ ਜਗਦੇਵ ਖ਼ੁਰਦ ਵਿਖੇ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ ਵਿਚ ਕਾਂਗਰਸੀ ਆਗੂ ਗੁਰਦੀਪ ਸਿੰਘ ਸਿਰਸਾ ਗੰਭੀਰ ਜ਼ਖ਼ਮੀ ਜਗਦੇਵ... ਅਗਲੀ ਖ਼ਬਰ ਅੱਜ ਬੀ.ਐਲ.ਓ. ਵੋਟ ਸੁਧਾਈ ਲਈ ਦਾਅਵੇ ਤੇ ਇਤਰਾਜ ਲਈ ਕੈਂਪ ਲਾਉਣਗੇ –ਵਧੀਕ ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।