30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋਏ ਵਾਰਡ ਨੰਬਰ 69 ਦੇ ਲੋਕ- ਕੌਂਸਲਰ ਵਿਕਾਸ ਸੋਨੀ

ਅੰਮ੍ਰਿਤਸਰ, 29 ਅਗਸਤ (ਰੇਸ਼ਮ ਸਿੰਘ)- ਵਾਰਡ ਨੰਬਰ 69 ਦੇ ਗੁਰਬਖ਼ਸ਼ ਨਗਰ ਇਲਾਕੇ ਵਿਚ ਸੀਵਰੇਜ਼ ਬਲਾਕ ਹੋਣ ਕਾਰਨ ਲੋਕਾਂ ਨੂੰ ਗੰਦਾ ਅਤੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਿਵੇਂ ਲੋਕਾਂ ਦੀ ਇਸ ਗੰਭੀਰ ਸਮੱਸਿਆ ਨਾਲ ਕੋਈ ਸਰੋਕਾਰ ਹੀ ਨਹੀਂ। ਇਹ ਦੋਸ਼ ਕਾਂਗਰਸ ਦੇ ਕੌਂਸਲਰ ਤੇ ਕੌਂਸਲਰ ਦਲ ਦੇ ਨੇਤਾ ਵਿਕਾਸ ਸੋਨੀ ਤੇ ਕੌਂਸਲਰ ਗੁਰਪ੍ਰੀਤ ਕੌਰ ਦੇ ਪਤੀ ਸਰਬਜੀਤ ਸਿੰਘ ਲਾਟੀ ਨੇ ਨਿਗਮ ਪ੍ਰਸ਼ਾਸਨ ’ਤੇ ਲਾਏ ।

ਵਾਰਡ ਨੰਬਰ 69 ’ਚ ਦੂਸ਼ਿਤ ਪਾਣੀ ਸਬੰਧੀ ਕੋਂਸਲਰ ਵਿਕਾਸ ਸੋਨੀ ਤੇ ਸਰਬਜੀਤ ਸਿੰਘ ਲਾਟੀ ਨਿਗਮ ਅਧਿਕਾਰੀਆਂ ‘ਤੇ ਦੋਸ਼ ਲਾਉਂਦੇ ਹੋਏ : ਤਸਵੀਰ: ਹਰਜੀਤ ਸਿੰਘ 30-08-2026
ਅੰਮ੍ਰਿਤਸਰ, 29 ਅਗਸਤ (ਰੇਸ਼ਮ ਸਿੰਘ)- ਵਾਰਡ ਨੰਬਰ 69 ਦੇ ਗੁਰਬਖ਼ਸ਼ ਨਗਰ ਇਲਾਕੇ ਵਿਚ ਸੀਵਰੇਜ਼ ਬਲਾਕ ਹੋਣ ਕਾਰਨ ਲੋਕਾਂ ਨੂੰ ਗੰਦਾ ਅਤੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਿਵੇਂ ਲੋਕਾਂ ਦੀ ਇਸ ਗੰਭੀਰ ਸਮੱਸਿਆ ਨਾਲ ਕੋਈ ਸਰੋਕਾਰ ਹੀ ਨਹੀਂ। ਇਹ ਦੋਸ਼ ਕਾਂਗਰਸ ਦੇ ਕੌਂਸਲਰ ਤੇ ਕੌਂਸਲਰ ਦਲ ਦੇ ਨੇਤਾ ਵਿਕਾਸ ਸੋਨੀ ਤੇ ਕੌਂਸਲਰ ਗੁਰਪ੍ਰੀਤ ਕੌਰ ਦੇ ਪਤੀ ਸਰਬਜੀਤ ਸਿੰਘ ਲਾਟੀ ਨੇ ਨਿਗਮ ਪ੍ਰਸ਼ਾਸਨ ’ਤੇ ਲਾਏ । ਇਨ੍ਹਾਂ ਆਗੂਆਂ ਨੇ ਕਿਹਾ ਕਿ ਇਕ ਪਾਸੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਅਤੇ ਦੂਜੇ ਪਾਸੇ ਜ਼ਿੰਮੇਵਾਰ ਅਧਿਕਾਰੀ ਆਪਣੇ ਦਫ਼ਤਰਾਂ ਵਿਚ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਵੀ ਅਣਸੁਣਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਨਿਗਮ ਦੇ ਐੱਸ.ਡੀ.ਓ. ਅਸ਼ੋਕ ਕੁਮਾਰ ਨੂੰ ਕਈ ਵਾਰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਸ੍ਰੀ ਸੋਨੀ ਨੇ ਕਿਹਾ ਕਿ ਅਰੋਮਾ ਪਾਰਕ ਅਤੇ ਗ੍ਰੀਨ ਪਾਰਕ ਇਲਾਕੇ ਵਿਚ ਸੀਵਰੇਜ਼ ਦਾ ਬੁਰਾ ਹਾਲ ਹੈ। ਸੀਵਰੇਜ਼ ਬਲਾਕ ਹੋਣ ਕਾਰਨ ਗੰਦਾ ਪਾਣੀ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਵੀ ਨਿਗਮ ਦੀ ਜ਼ਿੰਮੇਵਾਰੀ ਨਹੀਂ ਤਾਂ ਫਿਰ ਨਿਗਮ ਲੋਕਾਂ ਤੋਂ ਟੈਕਸ ਕਿਸ ਗੱਲ ਦਾ ਲੈ ਰਿਹਾ ਹੈ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਹਸਪਤਾਲ ਦੇ ਸੀਨੀਅਰ ਸਟਾਫ਼ ਨੂੰ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ ਅਗਲੀ ਖ਼ਬਰ ਤ੍ਰੈ ਸ਼ਤਾਬਦੀ ਖ਼ਾਲਸਾ ਕਾਲਜ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ * ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਕੇ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।