28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਾਂਝੀ ਤਾਲਮੇਲ ਕਮੇਟੀ ਵਲੋਂ ਡੀ. ਸੀ. ਦਫਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ * ਸਮੂਹ ਸਰਕਾਰੀ ਵਿਭਾਗਾਂ ’ਚ ਪਸਰਿਆ ਰਿਹਾ ਸੰਨਾਟਾ, ਪ੍ਰਭਾਵਿਤ ਹੋਇਆ ਕੰਮ-ਕਾਜ * ਤਿੱਖੜ ਦੁਪਹਿਰੇ ਹੁੰਮਸ ਭਰੀ ਗਰਮੀ ’ਚ ਬਜ਼ੁਰਗ ਪੈਨਸ਼ਨਰਾਂ ਤੇ ਔਰਤ ਮੁਲਾਜ਼ਮਾਂ ਨੇ ਵੀ ਕੀਤੀ ਸ਼ਮੂਲੀਅਤ * ਸਮਰਥਨ ’ਚ ਆਈਆਂ ਵੱਖ-ਵੱਖ ਜਥੇਬੰਦੀਆਂ * ਮੁਲਾਜ਼ਮਾਂ ਨੇ ਮੰਗਾਂ ਨਾ ਮੰਨੇ ਜਾਣ ’ਤੇ ਹੋਰ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ

ਅੰਮ੍ਰਿਤਸਰ, 27 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ’ਤੇ ਅਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਵੱਖ-ਵੱਖ ਮੁਲਾਜ਼ਮ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਵਲੋਂ ਭਰਵੀਂ ਸ਼ਿਰਕਤ ਕੀਤੀ ਗਈ। ਉਥੇ ਹੀ ਦੂਜੇ ਪਾਸੇ ਲਗਪਗ ਸਮੂਹ ਸਰਕਾਰੀ ਵਿਭਾਗਾਂ ’ਚ ਸੰਨਾਟਾ ਪਸਰਿਆ ਰਿਹਾ ਹੈ, ਜਿਸ ਨਾਲ ਲੋਕਾਂ ਦੇ ਕੰਮ-ਕਾਜ ਵੀ ਪ੍ਰਭਾਵਿਤ ਹੋਏ।

ਧਰਨੇ ’ਚ ਨਾਅਰੇਬਾਜ਼ੀ ਕਰਦੇ ਹੋਏ ਸਾਂਝੀ ਤਾਲਮੇਲ ਕਮੇਟੀ ਦੇ ਕਾਰਕੁੰਨ। ਤਸਵੀਰ : ਹਰਜੀਤ ਸਿੰਘ 28-08-2026
ਅੰਮ੍ਰਿਤਸਰ, 27 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ’ਤੇ ਅਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਵੱਖ-ਵੱਖ ਮੁਲਾਜ਼ਮ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਵਲੋਂ ਭਰਵੀਂ ਸ਼ਿਰਕਤ ਕੀਤੀ ਗਈ। ਉਥੇ ਹੀ ਦੂਜੇ ਪਾਸੇ ਲਗਪਗ ਸਮੂਹ ਸਰਕਾਰੀ ਵਿਭਾਗਾਂ ’ਚ ਸੰਨਾਟਾ ਪਸਰਿਆ ਰਿਹਾ ਹੈ, ਜਿਸ ਨਾਲ ਲੋਕਾਂ ਦੇ ਕੰਮ-ਕਾਜ ਵੀ ਪ੍ਰਭਾਵਿਤ ਹੋਏ। ਇਸ ਦੌਰਾਨ ਤਿੱਖੜ ਦੁਪਹਿਰੇ ਹੁੰਮਸ ਭਰੀ ਗਰਮੀ ’ਚ ਉਕਤ ਧਰਨੇ ਦੌਰਾਨ ਬਜ਼ੁਰਗ ਪੈਨਸ਼ਨਰਾਂ ਤੇ ਔਰਤ ਮੁਲਾਜ਼ਮਾਂ ਨੇ ਵੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲੀ । ਇਸ ਵਿਸ਼ਾਲ ਇਕੱਠ ਦੀ ਪ੍ਰਧਾਨਗੀ ਗੁਰਦੀਪ ਸਿੰਘ ਬਾਜਵਾ, ਜਗਦੀਸ਼ ਠਾਕਰ, ਅਸ਼ਵਨੀ ਅਵਸਥੀ, ਅਜੈ ਸਨੋਤਰਾ, ਜੋਗਿੰਦਰ ਸਿੰਘ, ਚਰਨ ਸਿੰਘ, ਅਮਨ ਸ਼ਰਮਾ, ਬਾਬਾ ਸਮਸ਼ੇਰ ਸਿੰਘ ਕੋਹਰੀ, ਦਲਬੀਰ ਸਿੰਘ ਜੌਹਲ, ਮਨਜਿੰਦਰ ਸਿੰਘ ਸੰਧੂ, ਡਾ. ਸੰਤਸੇਵਕ ਸਰਕਾਰੀਆ, ਗੁਰਿੰਦਰ ਸਿੰਘ ਘੁੱਕੇਵਾਲੀ, ਨਿਰਮਲਜੀਤ ਬਾਜਵਾ, ਜਸਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਮਦਨ ਲਾਲ ਮੰਨਣ, ਗੁਰਪ੍ਰੀਤ ਰਿਆੜ ਤੇ ਕਮਲਜੀਤ ਚੌਹਾਨ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ, ਆਤਮਜੀਤ ਸਿੰਘ ਢਿੱਲੋਂ, ਰਕੇਸ਼ ਧਵਨ, ਨਰਿੰਦਰ ਸਿੰਘ, ਅਰਜਿੰਦਰ ਕਲੇਰ , ਸੁੱਚਾ ਸਿੰਘ ਟਰਪਈ, ਕੰਵਲਜੀਤ ਕੌਰ ਛੱਜਲਵੱਡੀ, ਗੁਰਪ੍ਰੀਤ ਜਲਾਲ ਉਸਮਾ, ਸਵਿੰਦਰ ਸਿੰਘ ਭੱਟੀ, ਸੁਖਜਿੰਦਰ ਸਿੰਘ ਜੱਬੋਵਾਲ, ਦਲਜੀਤ ਸਿੰਘ ਕੋਹਲੀ, ਦਲਬੀਰ ਸਿੰਘ ਬਾਜਵਾ, ਨਵਤੇਜ ਸਿੰਘ, ਚਰਨਜੀਤ ਸਿੰਘ, ਮੰਗਲ ਟਾਂਡਾ, ਰਜੇਸ਼ ਪ੍ਰਾਸਰ, ਅਮਰਜੀਤ ਕਲੇਰ, ਬਲਰਾਜ ਸਿੰਘ ਭੰਗੂ, ਕੁਲਵੰਤ ਸਿੰਘ ਘੁਕੇਵਾਲੀ, ਪਰਮਜੀਤ ਕੌਰ ਮਾਨ, ਬਲਜਿੰਦਰ ਸਿੰਘ ਵਡਾਲੀ, ਜਸਵੰਤ ਰਾਏ, ਪਤਵੰਤ ਸਿੰਘ, ਹਰਵਿੰਦਰ ਸਿੰਘ ਸੁਲਤਾਨਵਿੰਡ, ਅਮਰੀਕ ਸਿੰਘ, ਰਾਜਬੇਦੀ, ਬਲਦੇਵ ਸਿੰਘ ਲੁਹਾਰਕਾ, ਬਾਬਾ ਮਲਕੀਅਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ, ਅਸ਼ੋਕ ਕੁਮਾਰ ਸ਼ਰਮਾ, ਸੁਖਦੇਵ ਰਾਜ ਕਾਲੀਆ, ਜਤਿੰਦਰ ਸਿੰਘ ਨੌਸਹਿਰਾ, ਕੁਲਵੰਤ ਸਿੰਘ ਡੇਅਰੀਵਾਲ, ਸੁਖਦੇਵ ਰਾਜ ਕਾਲੀਆ, ਤ੍ਰਿਪਤਾ ਸ਼ਰਮਾ, ਓਂਕਾਰ ਸਿੰਘ, ਗੁਰਮੇਜ ਸਿੰਘ ਕਲੇਰ, ਤਜਿੰਦਰ ਸਿੰਘ ਢਿਲੋਂ, ਅਸ਼ਨੀਲ ਸ਼ਰਮਾਂ, ਕਰਮਜੀਤ ਕੇ. ਪੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਢੇ ਚਾਰ ਸਾਲਾਂ ‘ਚ ਮੁਲਾ਼ਜ਼ਮਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ, ਸਗੋ 18% ਮਹਿੰਗਾਈ ਭੱਤਾ ਦੇਣ ਦੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਨੂੰ ਵੀ ਲਾਗੂ ਕਰਨ ਤੋਂ ਮੁਨਕਰ ਹੋਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇ ਜੇਕਰ ਸਰਕਾਰ ਵਲੋਂ ਅੱਜ ਮੁਲਾਜ਼ਮ ਮਸਲਿਆਂ ਨੂੰ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਯਸਦੇਵ ਡੋਗਰਾ, ਬਲਦੇਵ ਸਿੰਘ ਝੰਡੇਰ, ਅਵਤਾਰ ਸਿੰਘ ਮਜੀਠਾ, ਰਾਜਿੰਦਰ ਸਿੰਘ ਵੇਰਕਾ, ਪਲਵਿੰਦਰ ਸਿੰਘ ਧੱਮੂ, ਗੁਰਦੇਵ ਸਿੰਘ ਬੱਲ, ਰਾਜਬੀਰ ਸਿੰਘ ਵੇਰਕਾ, ਤ੍ਰਿਪਤਾ ਸ਼ਰਮਾ, ਅਮਨਦੀਪ ਕੌਰ, ਵਰਿੰਦਰ ਸਿੰਘ, ਹਰਦੀਪ ਸਿੰਘ ਮੈਡੀਕਲ ਕਾਲਜ, ਤਰਲੋਕ ਸਿੰਘ, ਸੁਲਤਾਨਪਾਲ ਸਿੰਘ, ਅਮਰਜੀਤ ਭੱਲਾ, ਹਰਪ੍ਰੀਤ ਸੋਹੀਆਂ, ਲਖਵਿੰਦਰ ਗਿੱਲ, ਅਮਰਜੀਤ ਵੇਰਕਾ, ਹਰਮਨਦੀਪ ਭੰਗਾਲੀ, ਮੰਗਲ ਦਾਸ, ਕੇਸ਼ਵ ਕੋਹਲੀ, ਹਰਜਿੰਦਰ ਕੌਰ ਗਹਿਰੀ, ਰਾਜਵਿੰਦਰ ਸਿੰਘ ਗਿੱਲ, ਬਲਕਾਰ ਸਿੰਘ, ਅਤੁੱਲ ਸ਼ਰਮਾ, ਮੇਜਰ ਸਿੰਘ, ਹਰਮਿੰਦਰ ਸਿੰਘ, ਗੁਰਦੀਪ ਸਿੰਘ ਪੂਹਲਾ, ਹਰਭਜਨ ਗਿੱਲ, ਹੀਰਾ ਸਿੰਘ ਭੱਟੀ, ਸਤਨਾਮ ਸਿੰਘ ਜੱਸੜ, ਅਮਨ ਥਰੀਏਵਾਲ, ਤਜਿੰਦਰ ਕੁਮਾਰ, ਯੋਗੇਸ਼ ਸ਼ਰਮਾ, ਜਸਵਿੰਦਰ ਸਿੰਘ ਮਾਨਾਂਵਾਲਾ, ਕੁਲਦੀਪ ਸਿੰਘ ਬੋਪਾਰਾਏ, ਬਲਬੀਰ ਸਿੰਘ ਚੀਮਾ, ਭੁਪਿੰਦਰ ਸਿੰਘ ਮਾਨਾਂਵਾਲਾ, ਮਨਜਿੰਦਰ ਸਿੰਘ ਢਿੱਲੋਂ, ਉਮੇਸ਼ ਕੁਮਾਰ ਕਾਮਲਪੁਰਾ, ਗੁਰਵਿੰਦਰ ਸਿੰਘ ਛੱਜਲਵੱਡੀ, ਪ੍ਰਭਜੋਤ ਉੱਪਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗ੍ਰਾਮ ਪੰਚਾਇਤ ਚਵਿੰਡਾ ਦੇਵੀ ਨੂੰ 51 ਲੱਖ ਦੀ ਗਰਾਂਟ ਦਾ ਚੈੱਕ ਭੇਟ ਅਗਲੀ ਖ਼ਬਰ ਨਗਰ ਨਿਗਮ ਦਫ਼ਤਰ ਵਿਖੇ ਮੁਲਾਜ਼ਮਾਂ ਵਲੋਂ ਕੀਤੀ ਗਈ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।