28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ‘ਪੰਜਾਬ ਮਹਾਬੰਦ’ ਦਾ ਸਮਰਥਨ

ਵੇਰਕਾ, 27 ਅਗਸਤ (ਲਖਵਿੰਦਰ ਸਿੰਘ)- ਪੀ. ਐੱਸ.

ਅਜੀਤ ਡੈਸਕ 28-08-2026
ਵੇਰਕਾ, 27 ਅਗਸਤ (ਲਖਵਿੰਦਰ ਸਿੰਘ)- ਪੀ.ਐੱਸ.ਪੀ.ਸੀ.ਐੱਲ/ਪੀ.ਐੱਸ.ਟੀ.ਸੀ.ਐੱਲ ਸਬ-ਅਰਬਨ ਮੰਡਲ ਅੰਮ੍ਰਿਤਸਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਕੱਤਰਤਾ ਪ੍ਰਧਾਨ ਮਹਿੰਦਰ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਪਿੰਡ ਪੰਡੋਰੀ ਵੜੈਚ ਵਿਖੇ ਹੋਈ । ਇਸ ਮੌਕੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ‘ਤੇ ਰਾਜ ਦੇ 52 ਵਿਭਾਗਾਂ ਵਲੋਂ ਉਲੀਕੇ ਗਏ ‘ਪੰਜਾਬ ਮਹਾਬੰਦ’ ਦੇ ਸੱਦੇ ਦਾ ਪੂਰਨ ਸਮਰਥਨ ਕੀਤਾ ਗਿਆ । ਬੁਲਾਰਿਆਂ ਨੇ ਪੰਜਾਬ ਸਰਕਾਰ ਵਿਰੁੱਧ ਤਿੱਖੇ ਸ਼ਬਦੀ ਕਰਦਿਆਂ ਕਿਹਾ ਕਿ 2022 ’ਚ ਜਿਸ ਸਰਕਾਰ ਦਾ ਮੁਲਾਜ਼ਮਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਸੀ, ਉਸ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਬਦਲਾਅ ਦੀ ਥਾਂ ਹੱਕ ਮੰਗਦੇ ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ‘ਤੇ ਲਾਠੀਆਂ ਚਲਾਈਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦਾ 200 ਰੁਪਏ ਪ੍ਰਤੀ ਮਹੀਨਾ ਡਿਵੈਲਪਮੈਂਟ ਫੰਡ ਜਬਰੀ ਕੱਟਣਾ ਬੰਦ ਹੋਵੇ, ਪੰਜਾਬ-ਹਰਿਆਣਾ ਹਾਈਕੋਰਟ ਦੇ ਫੈਸਲੇ ਦੇ ਬਾਵਜੂਦ, ਜਿੱਥੇ ਆਈ.ਏ.ਐੱਸ./ਆਈ.ਪੀ.ਐੱਸ. ਅਧਿਕਾਰੀ 60% ਡੀ.ਏ. ਲੈ ਰਹੇ ਹਨ, ਉੱਥੇ ਹੀ ਆਮ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ.ਏ. 42% ਤੋਂ ਵਧਾ ਕੇ 60% ਕਰਨ ਦੀ ਡੈੱਡਲਾਈਨ ਖ਼ਤਮ ਹੋਣ ਦੇ ਬਾਅਦ ਵੀ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ । ਇਸ ਮੌਕੇ ਜੋਗਿੰਦਰ ਸੋਹੀ ਅਤੇ ਰਾਮ ਲੁਭਾਇਆ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਮਹਾਂਬੰਦ ਕਾਰਨ ਸਰਕਾਰੀ ਦਫਤਰਾਂ ’ਚ ਸੁੰਨ ਪਸਰੀ: ਸਰਕਾਰੀ ਹਸਪਤਾਲਾਂ ਦੀ ਓ.ਪੀ.ਡੀ. ਬੰਦ ਅਗਲੀ ਖ਼ਬਰ ਕੈਨੇਡਾ ਸਟੱਡੀ ਵੀਜ਼ਿਆਂ ਨੇ ਮੁੜ ਫੜੀ ਰਫ਼ਤਾਰ ਜਨਵਰੀ ਇਨਟੇਕ ਲਈ ਕੈਨੇਡਾ ਜਾਣ ਦਾ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ ਹੈ : ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।