26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸੜਕਾਂ ’ ਤੇ ਖੁੱਲ੍ਹੇਆਮ ਘੁੰਮ ਰਹੀਆਂ ‘ ਮੌਤ ਦੀਆਂ ਗੱਡੀਆਂ ’ ਆਖਰ ਕਦੋਂ ਤੱਕ ਦਾਅ ’ ਤੇ ਲੱਗਦੀ ਰਹੇਗੀ ਮਾਸੂਮਾਂ ਦੀ ਜਾਨ ?

ਅੰਮ੍ਰਿਤਸਰ, 25 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਪਿਛਲੇ ਕਈ ਦਹਾਕਿਆਂ ਤੋਂ ਸਰਕਾਰਾਂ ਅਤੇ ਪ੍ਰਸ਼ਾਸਨ ਦੀਆਂ ਲਾਪਰਵਾਹੀ ਕਾਰਨ ਦਰਦਨਾਕ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਨਿਰੰਤਰ ਬਾਦਸਤੂਰ ਜਾਰੀ ਹੈ, ਪਰ ਇਸ ਦੇ ਬਾਵਜੂਦ ਵੀ ਅਜਿਹੇ ਹਾਦਸਿਆਂ ਤੋਂ ਸਬਕ ਨਾ ਲੈਂਦੇ ਹੋਏ ਚੰਦ ਪੈਸਿਆਂ ਦੀ ਖਾਤਰ ਸਕੂਲੀ ਵਾਹਨਾਂ ’ਚ ਨਿਯਮਾਂ ਨੂੰ ਛਿੱਕੇ ਟੰਗ ਕੇ ਬੱਚਿਆਂ ਦੀ ਢੋਆ ਢੁਆਈ ਕੀਤੀ ਜਾ ਰਹੀ ਹੈ। ਭਾਵੇਂ ਕਿ ਕੁਝ ਸਕੂਲਾਂ ਵਲੋਂ ਬੱਚਿਆਂ ਦੇ ਸਫਰ ਲਈ ਸੁਰੱਖਿਆ ਨਾਲ ਸੰਬੰਧਿਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ ਪਰ ਜਿਆਦਾਤਰ ਸਕੂਲ ਪ੍ਰਬੰਧਕ ਅਜੇ ਵੀ ਆਪਣੀਆਂ ਜਿੰਮੇਵਾਰੀਆਂ ਤੋਂ ਮੁਨਕਰ ਹੋ ਕੇ ਖੁਦ ਬੱਸਾਂ ਦਾ ਪ੍ਰਬੰਧ ਨਾ ਕਰਦੇ ਹੋਏ ਠੇਕੇਦਾਰੀ ਸਿਸਟਮ ਅਤੇ ਆਟੋ ਰਿਕਸ਼ਿਆਂ ਰਾਹੀਂ ਬੱਚਿਆਂ ਦੀ ਢੋਆ-ਢੁਆਈ ਨੂੰ ਤਰਜੀਹ ਦੇ ਰਹੇ ਹਨ, ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ‘ਤੇ ਉਹ ਆਪਣੇ ਆਪ ਨੂੰ ਮਹਿਫੂਜ ਕਰ ਸਕਣ, ਪਰ ਦੁਖਾਂਤ ਹੈ ਕਿ ਸਿਆਸੀਕਰਨ ਤੋਂ ਲੈ ਕੇ ਪੈਸੇ ਕਮਾਉਣ ਦੀ ਹੋੜ ਤੱਕ ਦਾ ਖਮਿਆਜਾ ਹਰ ਵਾਰ ਮਾਸੂਮਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋ ਕੇ ਹੀ ਭੁਗਤਣਾ ਪੈਂਦਾ ਹੈ ।

ਨਿਯਮਾਂ ਦੀ ਅਣਦੇਖੀ ਕਰਕੇ ਵਿਦਿਆਰਥੀਆਂ ਨੂੰ ਲੈ ਕੇ ਜਾਂਦੇ ਸਕੂਲੀ ਵਾਹਨਾਂ ਦੇ ਵੱਖ-ਵੱਖ ਦ੍ਰਿਸ਼। ਤਸਵੀਰਾਂ : ਹਰਜੀਤ ਸਿੰਘ 26-08-2026
ਅੰਮ੍ਰਿਤਸਰ, 25 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਪਿਛਲੇ ਕਈ ਦਹਾਕਿਆਂ ਤੋਂ ਸਰਕਾਰਾਂ ਅਤੇ ਪ੍ਰਸ਼ਾਸਨ ਦੀਆਂ ਲਾਪਰਵਾਹੀ ਕਾਰਨ ਦਰਦਨਾਕ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਨਿਰੰਤਰ ਬਾਦਸਤੂਰ ਜਾਰੀ ਹੈ, ਪਰ ਇਸ ਦੇ ਬਾਵਜੂਦ ਵੀ ਅਜਿਹੇ ਹਾਦਸਿਆਂ ਤੋਂ ਸਬਕ ਨਾ ਲੈਂਦੇ ਹੋਏ ਚੰਦ ਪੈਸਿਆਂ ਦੀ ਖਾਤਰ ਸਕੂਲੀ ਵਾਹਨਾਂ ’ਚ ਨਿਯਮਾਂ ਨੂੰ ਛਿੱਕੇ ਟੰਗ ਕੇ ਬੱਚਿਆਂ ਦੀ ਢੋਆ ਢੁਆਈ ਕੀਤੀ ਜਾ ਰਹੀ ਹੈ। ਭਾਵੇਂ ਕਿ ਕੁਝ ਸਕੂਲਾਂ ਵਲੋਂ ਬੱਚਿਆਂ ਦੇ ਸਫਰ ਲਈ ਸੁਰੱਖਿਆ ਨਾਲ ਸੰਬੰਧਿਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ ਪਰ ਜਿਆਦਾਤਰ ਸਕੂਲ ਪ੍ਰਬੰਧਕ ਅਜੇ ਵੀ ਆਪਣੀਆਂ ਜਿੰਮੇਵਾਰੀਆਂ ਤੋਂ ਮੁਨਕਰ ਹੋ ਕੇ ਖੁਦ ਬੱਸਾਂ ਦਾ ਪ੍ਰਬੰਧ ਨਾ ਕਰਦੇ ਹੋਏ ਠੇਕੇਦਾਰੀ ਸਿਸਟਮ ਅਤੇ ਆਟੋ ਰਿਕਸ਼ਿਆਂ ਰਾਹੀਂ ਬੱਚਿਆਂ ਦੀ ਢੋਆ-ਢੁਆਈ ਨੂੰ ਤਰਜੀਹ ਦੇ ਰਹੇ ਹਨ, ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ‘ਤੇ ਉਹ ਆਪਣੇ ਆਪ ਨੂੰ ਮਹਿਫੂਜ ਕਰ ਸਕਣ, ਪਰ ਦੁਖਾਂਤ ਹੈ ਕਿ ਸਿਆਸੀਕਰਨ ਤੋਂ ਲੈ ਕੇ ਪੈਸੇ ਕਮਾਉਣ ਦੀ ਹੋੜ ਤੱਕ ਦਾ ਖਮਿਆਜਾ ਹਰ ਵਾਰ ਮਾਸੂਮਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋ ਕੇ ਹੀ ਭੁਗਤਣਾ ਪੈਂਦਾ ਹੈ । ਸਰਕਾਰ ਵਲੋਂ ਸਕੂਲੀ ਵਾਹਨਾਂ ਲਈ ‘ਸੇਫ ਸਕੂਲ ਵਾਹਨ ਸਕੀਮ’ ਤਹਿਤ ਸਖ਼ਤ ਨਿਯਮ ਬਣਾਏ ਗਏ ਹਨ। ਨਿਯਮਾਂ ਮੁਤਾਬਕ ਬੱਸਾਂ ’ਚ ਸੀ. ਸੀ. ਟੀ. ਵੀ. ਕੈਮਰੇ, ਸਪੀਡ ਗਵਰਨਰ, ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ ਅਤੇ ਇਕ ਮਹਿਲਾ ਅਟੈਂਡੈਂਟ ਦਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਵਾਹਨ ਦਾ ਫਿਟਨੈੱਸ ਸਰਟੀਫਿਕੇਟ ਹੋਣਾ ਸਭ ਤੋਂ ਜ਼ਰੂਰੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਈ ਨਿੱਜੀ ਸਕੂਲਾਂ ਅਤੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਵਲੋਂ 15 ਸਾਲ ਤੋਂ ਵੀ ਪੁਰਾਣੀਆਂ, ਖਸਤਾ ਹਾਲ ਅਤੇ ਕੰਡਮ ਹੋ ਚੁੱਕੀਆਂ ਬੱਸਾਂ ਨੂੰ ਸੜਕਾਂ ’ਤੇ ਉਤਾਰਿਆ ਹੋਇਆ ਹੈ। ਕਈ ਬੱਸਾਂ ਦੇ ਟਾਇਰ ਘਸੇ ਹੋਏ ਹੁੰਦੇ ਹਨ, ਬ੍ਰੇਕਾਂ ਕਮਜ਼ੋਰ ਹਨ ਅਤੇ ਬਾਡੀ ਅੰਦਰੋਂ ਗਲ ਚੁੱਕੀ ਹੈ।ਮੁਨਾਫ਼ਾ ਕਮਾਉਣ ਦੇ ਚੱਕਰ ’ਚ ਸੀਟਾਂ ਦੀ ਸਮਰੱਥਾ ਤੋਂ ਦੁੱਗਣੇ ਬੱਚਿਆਂ ਨੂੰ ਭੇਡ-ਬੱਕਰੀਆਂ ਵਾਂਗ ਭਰਿਆ ਜਾਂਦਾ ਹੈ। ਕਈ ਵਾਰ ਬਿਨ੍ਹਾਂ ਹੈਵੀ ਲਾਇਸੰਸ ਜਾਂ ਬਿਨ੍ਹਾਂ ਪੁਲਿਸ ਵੈਰੀਫਿਕੇਸ਼ਨ ਦੇ ਡਰਾਈਵਰਾਂ ਨੂੰ ਕੰਮ ‘ਤੇ ਰੱਖ ਲਿਆ ਜਾਂਦਾ ਹੈ, ਜੋ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹਨ। ਕਈ ਵੈਨਾਂ ਅਤੇ ਬੱਸਾਂ ’ਚ ਗੈਰ-ਕਾਨੂੰਨੀ ਐਲਪੀਜੀ ਜਾਂ ਸੀਐੱਨਜੀ ਕਿੱਟਾਂ ਲੱਗੀਆਂ ਹੋਈਆਂ ਹਨ, ਜੋ ਗਰਮੀਆਂ ਦੇ ਮੌਸਮ ’ਚ ਅੱਗ ਲੱਗਣ ਦਾ ਸਭ ਤੋਂ ਵੱਡਾ ਕਾਰਨ ਬਣਦੀਆਂ ਹਨ । ਹਾਦਸਾ ਹੋਣ ਤੋਂ ਬਾਅਦ ਟ੍ਰੈਫਿਕ ਪੁਲਿਸ ਅਤੇ ਖੇਤਰੀ ਟ੍ਰਾਂਸਪੋਰਟ ਅਥਾਰਟੀ ਕੁਝ ਦਿਨਾਂ ਲਈ ਚੈਕਿੰਗ ਮੁਹਿੰਮ ਜ਼ਰੂਰ ਚਲਾਉਂਦੀ ਹੈ। ਚਲਾਨ ਕੱਟੇ ਜਾਂਦੇ ਹਨ ਅਤੇ ਕੁਝ ਬੱਸਾਂ ਜ਼ਬਤ ਵੀ ਹੁੰਦੀਆਂ ਹਨ ਪਰ ਕੁਝ ਦਿਨਾਂ ਬਾਅਦ ਇਹ ਮੁਹਿੰਮ ਠੰਢੀ ਪੈ ਜਾਂਦੀ ਹੈ ਅਤੇ ‘ਮੌਤ ਦੀਆਂ ਇਹ ਗੱਡੀਆਂ’ ਫਿਰ ਸੜਕਾਂ ’ਤੇ ਖੁੱਲ੍ਹੇਆਮ ਘੁੰਮਣ ਲੱਗਦੀਆਂ ਹਨ। ਸਕੂਲ ਪ੍ਰਬੰਧਕ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਬੱਸਾਂ ਨਿੱਜੀ ਠੇਕੇਦਾਰਾਂ ਦੀਆਂ ਹਨ, ਜਦਕਿ ਮਾਪਿਆਂ ਤੋਂ ਮੋਟੀ ਟ੍ਰਾਂਸਪੋਰਟ ਫੀਸ ਵਸੂਲੀ ਜਾਂਦੀ ਹੈ। ਬੱਚੇ ਦੇਸ਼ ਦਾ ਸਰਮਾਇਆ ਹਨ। ਕਿਸੇ ਵੀ ਸਕੂਲ ਪ੍ਰਬੰਧਕ ਜਾਂ ਟ੍ਰਾਂਸਪੋਰਟਰ ਦੇ ਮੁਨਾਫ਼ੇ ਦੀ ਕੀਮਤ ਮਾਸੂਮਾਂ ਦੀ ਜਾਨ ਨਾਲੋਂ ਵੱਡੀ ਨਹੀਂ ਹੋ ਸਕਦੀ। ਆਖਿਰ ਪ੍ਰਸ਼ਾਸਨ ਕਦੋਂ ਜਾਗੇਗਾ ? ਇਸ ਤੋਂ ਪਹਿਲਾਂ ਕਿ ਕੋਈ ਹੋਰ ਕੰਡਮ ਬੱਸ ਕਿਸੇ ਮਾਂ ਦੀ ਗੋਦ ਉਜਾੜ ਦੇਵੇ । ਇਸ ਸੰਬੰਧੀ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਸੰਪਰਕ ਕਰਨ ਦੀ ਕੌਸ਼ਿਸ ਕੀਤੀ ਪਰ ਰਾਬਤਾ ਕਾਇਮ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਸਿਹਤ ਵਿਭਾਗ ਦੀਆਂ ਜਥੇਬੰਦੀਆਂ 27 ਦੇ ਮਹਾਂਬੰਦ ਲਈ ਹੋਈਆਂ ਲਾਮਬੰਦ : ਬਾਬਾ ਭੱਟੀ, ਬਾਬਾ ਕੋਹਰੀ ਅਗਲੀ ਖ਼ਬਰ ਸਤੰਬਰ ਇਨਟੇਕ ਲਈ ਕੈਨੇਡਾ ਤੋਂ ਨਿਰੰਤਰ ਆ ਰਹੇ ਸ਼ਾਨਦਾਰ ਨਤੀਜੇ - ਗੈਵੀ ਕਲੇਰ 2025-2026 ਪਾਸ ਵਿਦਿਆਰਥੀਆਂ ਕੋਲ ਸਤੰਬਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।