24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਡਿਜੀਟਲ ਉਤਪਾਦਕਤਾ ਅਤੇ ਏ. ਆਈ. ਵਿਸ਼ੇ ’ਤੇ ਵਿਸਤਾਰ ਭਾਸ਼ਨ ਕਰਵਾਇਆ

ਅੰਮ੍ਰਿਤਸਰ, 23 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

ਅਜੀਤ ਡੈਸਕ 24-08-2026
ਅੰਮ੍ਰਿਤਸਰ, 23 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਆਫ਼ ਐਜੁਕੇਸ਼ਨ ਫਾਰ ਵੂਮੈਨ ਬੇਰੀ ਗੇਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਅੰਜੂ ਮਹਿਤਾ ਦੀ ਸੁਚੱਜੀ ਅਗਵਾਈ ਹੇਠ ਆਈ. ਸੀ. ਟੀ. ਕਲੱਬ ਵਲੋਂ ਡਿਜੀਟਲ ਉਤਪਾਦਕਤਾ ਅਤੇ ਏ. ਆਈ. ਵਿਸ਼ੇ ‘ਤੇ ਇਕ ਵਿਸਤਾਰ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਦਾ ਉਦੇਸ਼ ਵਿਦਿਆਰਥੀਆਂ ਨੂੰ ਕ੍ਰਿਤ੍ਰਿਮ ਬੁੱਧੀਮਤਾ (ਏ. ਆਈ.) ਦੀ ਪ੍ਰਭਾਵਸ਼ਾਲੀ, ਜ਼ਿੰਮੇਵਾਰ ਅਤੇ ਰਚਨਾਤਮਕ ਵਰਤੋਂ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਪੰਜਾਬ ਦੀ ਪ੍ਰਸਿੱਧ ਸਿੱਖਿਆਵਿਦ ਅਤੇ ਪੰਜਾਬੀ ਸੰਵਾਦ ਦੀ ਚੇਅਰਪਰਸਨ ਸ੍ਰੀਮਤੀ ਜੋਤੀ ਬਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਦੇ ਡਿਜੀਟਲ ਯੁੱਗ ‘ਚ ਏ. ਆਈ. ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਉਤਪਾਦਕ ਬਣਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਏ. ਆਈ. ਦੀ ਧਾਰਨਾ, ਇਸ ਦੀ ਕਾਰਜ-ਪ੍ਰਣਾਲੀ, ਉਪਯੋਗਤਾ ਅਤੇ ਸੀਮਾਵਾਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਸ੍ਰੀਮਤੀ ਜੋਤੀ ਬਾਵਾ ਨੇ ਵਿਦਿਆਰਥੀਆਂ ਨੂੰ ਚੈਟ ਜੀ. ਪੀ. ਟੀ. ਅਤੇ ਏ. ਆਈ. ਐਪਲੀਕੇਸ਼ਨਾਂ ਦੀ ਉਚਿਤ ਅਤੇ ਜ਼ਿੰਮੇਵਾਰ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਕੁਲਦੀਪ ਭੁੱਲਰ, ਡਾ. ਜੀਵਨ ਜੋਤੀ ਅਤੇ ਸ੍ਰੀਮਤੀ ਸ਼ਿਖਾ ਸ਼ਰਮਾ ਵੀ ਹਾਜ਼ਰ ਰਹੇ।
ਪਿਛਲੀ ਖ਼ਬਰ ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੀ ਜ਼ਿਲ੍ਹਾ ਪੱਧਰੀ ਜ਼ੋਨਲ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਸਟਾਰਟ-ਅੱਪ ਈਕੋਸਿਸਟਮ ’ਤੇ ਪੈਨਲ ਚਰਚਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।