24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਖੰਡ ਦੀ ਮਿਠਾਸ ਕੌੜੀ ਹੋਣ ਤੋਂ ਬਾਅਦ ਹੁਣ ਪਿਆਜ ਵੀ ਕਢਾਉਣ ਲੱਗੇ ਅੱਥਰੂ * ਰਸੋਈ ਦਾ ਬਜਟ ਹਿੱਲਿਆ

ਅੰਮ੍ਰਿਤਸਰ, 23 ਅਗਸਤ (ਹਰਮਿੰਦਰ ਸਿੰਘ) - ਦੇਸ਼ ਭਰ ਵਿਚ ਮਹਿੰਗਾਈ ਲਗਾਤਾਰ ਬੇਲਗਾਮ ਹੁੰਦੀ ਜਾ ਰਹੀ ਹੈ ਅਤੇ ਗਰੀਬ ਅਤੇ ਮੱਧ ਵਰਗੀ ਲੋਕਾਂ ਦੀ ਰਸੋਈ ’ਤੇ ਆਰਥਿਕ ਸੰਕਟ ਆ ਗਿਆ ਹੈ । ਜਿਸ ਕਾਰਨ ਲੋਕਾਂ ਵਲੋਂ ਆਪਣਾ ਘਰ ਚਲਾਉਣਾ ਔਖਾ ਹੋਇਆ ਹੈ ।

ਮੰਡੀ ’ਚ ਇਕ ਦੁਕਾਨ ’ਤੇ ਪਿਆਜ਼ ਦੀ ਲੱਗੀ ਢੇਰੀ। ਤਸਵੀਰਾਂ: ਹਰਜੀਤ ਸਿੰਘ 24-08-2026
ਅੰਮ੍ਰਿਤਸਰ, 23 ਅਗਸਤ (ਹਰਮਿੰਦਰ ਸਿੰਘ) - ਦੇਸ਼ ਭਰ ਵਿਚ ਮਹਿੰਗਾਈ ਲਗਾਤਾਰ ਬੇਲਗਾਮ ਹੁੰਦੀ ਜਾ ਰਹੀ ਹੈ ਅਤੇ ਗਰੀਬ ਅਤੇ ਮੱਧ ਵਰਗੀ ਲੋਕਾਂ ਦੀ ਰਸੋਈ ’ਤੇ ਆਰਥਿਕ ਸੰਕਟ ਆ ਗਿਆ ਹੈ । ਜਿਸ ਕਾਰਨ ਲੋਕਾਂ ਵਲੋਂ ਆਪਣਾ ਘਰ ਚਲਾਉਣਾ ਔਖਾ ਹੋਇਆ ਹੈ । ਬੀਤੇ ਥੋੜੇ ਜਿਹੀ ਸਮੇਂ ’ਚ ਖਾਣ ਵਾਲੇ ਤੇਲ, ਘਿਉ ਦੀਆਂ ਕੀਮਤਾਂ ਦੇ ਵਧਣ ਤੋਂ ਬਾਅਦ ਖੰਡ ਦੇ ਮੁੱਲ ਵੀ ਹੱਥੋਂ ਨਿਕਲਦੇ ਜਾ ਰਹੇ ਹਨ । ਜਿਸ ਦੀ ਕੀਮਤ ਗਰੀਬ ਦੀ ਪਹੁੰਚ ਤੋਂ ਬਾਹਰ ਹੋਣ ਤੋਂ ਬਾਅਦ ਉਸ ਨੂੰ ਮਿੱਠੀ ਖੰਡ ਵੀ ਹੁਣ ਕੌੜੀ ਲੱਗਣ ਪਈ ਹੈ । ਰਸੋਈ ’ਚ ਸਬਜ਼ੀਆਂ ਅਤੇ ਦਾਲਾਂ ਨੂੰ ਲੱਗਣ ਵਾਲਾ ਤੜਕਾ ਵੀ ਫਿਕਾ ਪੈਣ ਲੱਗਾ ਹੈ । ਤੜਕੇ ’ਚ ਵਰਤੇ ਜਾਣ ਵਾਲੇ ਲਸਣ ਤੇ ਪਿਆਜਾਂ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ । ਲੰਘੇ ਇਕ ਹਫ਼ਤੇ ’ਚ ਪਿਆਜ ਦੀਆਂ ਕੀਮਤਾਂ ’ਚ ਡੇਢ ਗ ੁਣਾ ਵਾਧਾ ਹੋ ਗਿਆ ਹੈ, ਜਿਸ ਨੇ ਲੋਕਾਂ ਦੇ ਅਥਰੂ ਕੱਢਾ ਕੇ ਰੱਖ ਦਿੱਤੇ ਹਨ। ਇਕ ਹਫਤਾ ਪਹਿਲਾਂ ਜਿਹੜਾ ਪਿਆਜ ਬਾਜਾਰ ’ਚ 35 ਤੋਂ 40 ਰੁਪਏ ਕਿਲੋ ਵਿਕ ਰਿਹਾ ਸੀ, ਉਸ ਦੀ ਕੀਮਤ ਇਸ ਸਮੇਂ 55 ਤੋਂ 6 0 ਰੁਪਏ ਕਿੱਲੋ ਹੋ ਗਈ ਹੈ ਅਤੇ ਅਗਲੇ ਦਿਨਾਂ ਵਿਚ ਪਿਆਜ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ । ਇਸੇ ਤਰ੍ਹਾਂ ਲਸਣ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਸਮੇਂ ਲਸਣ 200 ਰੁਪਏ ਤੋਂ ਲੈ ਕੇ 300 ਰੁਪਏ ਕਿਲੋ ਤੱਕ ਬਾਜ਼ਾਰ ਵਿਚ ਵਿੱਕ ਰਿਹਾ ਹੈ । ਜਿਸ ਤਰ੍ਹਾਂ ਤੇਲ, ਪਿਆਜ, ਲਸਣ ਦੀਆਂ ਕੀਮਤਾਂ ’ਚ ਵੱਡਾ ਵਾਧਾ ਹੋਇਆ ਹੈ । ਉਸ ਦੇ ਨਾਲ ਰਸੋਈ ‘ਚ ਦਾਲ ਸਬਜ਼ੀਆਂ ਨੂੰ ਲੱਗਣ ਵਾਲਾ ਤੜਕਾਂ ਵੀ ਬੱਕਬਕਾ ਹੋ ਗਿਆ ਹੈ। ਲੱਕ ਤੌੜਵੀਂ ਇਕ ਮਹਿੰਗਾਈ ਨੇ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ । ਇਸ ਸੰਬੰਧੀ ਸਬਜ਼ੀ ਵਿਕਰੇਤਾ ਰੋਸ਼ਨ ਲਾਲ ਨੇ ਦੱਸਿਆ ਕਿ ਥੋਮ ਤੇ ਪਿਆਜ ਦੀ ਪੁਰਾਣੀ ਫਸਲ ਘਟ ਗਈ ਹੈ ਅਤੇ ਨਵੀਂ ਫਸਲ ਆਉਣ ਨੂੰ ਅਜੇ ਸਮਾਂ ਲੱਗੇਗਾ। ਉਨ੍ਹਾਂ ਦੱਸਿਆ ਕਿ ਇਹ ਦੋਵੇ ਹੀ ਫਸਲਾਂ ਹੀ ਅਕਤੂਬਰ ਨਵੰਬਰ ਵਿਚ ਨਵੀਆਂ ਆਉਂਦੀਆਂ ਹਨ। ਇਸ ਲਈ ਲਸਣ ( ਥੋਮ) ਅਤੇ ਪਿਆਜ ਦੀ ਸਟੋਰਾਂ ’ਚੋਂ ਫਸਲ ਆ ਰਹੀ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ।
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਡਾ. ਪਵਨ ਕੁਮਾਰ ਤ੍ਰਿਪਾਠੀ ਸਰਬਸੰਮਤੀ ਨਾਲ ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਦੇ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।