ਪਿੰਡ ਨੰਗਲੀ ਵਿਚ ਅਧੂਰੀਆਂ ਸੋਲਰ ਬੱਤੀਆਂ ਖੋਲ੍ਹ ਰਹੀਆਂ ਵਿਕਾਸ ਦੇ ਦਾਅਵਿਆਂ ਦੀ ਪੋਲ
ਵੇਰਕਾ, 23 ਅਗਸਤ (ਲਖਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਨੰਗਲੀ ਵਿਚ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਅਧੂਰੀਆਂ ਬੱਤੀਆਂ ਲੱਗੀਆਂ ਹੋਣ ਕਾਰਨ ਰਾਤ ਵੇਲੇ ਹਨੇਰਾ ਛਾਇਆ ਰਹਿੰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਮਈ ਮਹੀਨੇ ਦੇ ਦੂਜੇ ਹਫ਼ਤੇ ਵਿਚ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਅਤੇ ਰੋਜ਼ਾਨਾ ਬਲੈਕਆਊਟ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਕਥਿਤ ਤੌਰ ’ਤੇ ਸਰਪੰਚ ਵਲੋਂ ਸੋਲਰ ਲਾਈਟਾਂ ਉਤਰਵਾ ਦਿੱਤੀਆਂ ਗਈਆਂ ਸਨ ।
ਬਿਨਾਂ ਲਾਈਟ ਤੋਂ ਲੱਗੇ ਖੰਭੇ ਦਾ ਦ੍ਰਿਸ਼। ਤਸਵੀਰ : ਲਖਵਿੰਦਰ ਸਿੰਘ
24-08-2026