23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੋਟਲਾ ਭਰਾਵਾਂ ਸਰਾਂ ਤੇ ਜੌਹਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਨਵਾਂ ਪਿੰਡ, 22 ਅਗਸਤ (ਜਸਪਾਲ ਸਿੰਘ )- ਰਣਜੀਤ ਸਿੰਘ ਸਰਾਂ ਪ੍ਰਧਾਨ ਕੋਅਪ੍ਰੇਟਿਵ ਸੋਸਾਇਟੀ ਫ਼ਤਹਿਗੜ੍ਹ ਸ਼ੁੱਕਰ ਚੁੱਕ ਜਿਨ੍ਹਾਂ ਦੇ ਧਰਮ ਪਤਨੀ ਸਾਬਕਾ ਮੁੱਖ ਅਧਿਆਪਕਾ ਬੀਬੀ ਲਖਬੀਰ ਕੌਰ ਜੋ ਕਿ ਪ੍ਰਮਾਤਮਾ ਵਲੋਂ ਬਖ਼ਸ਼ੀ ਹੋਈ ਸਵਾਸਾਂ ਦੀ ਪੂੰਜੀ ਖ਼ਰਚ ਕਰਕੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਸਦਾ ਲਈ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ । ਉਨ੍ਹਾਂ ਦੀ ਬੇਵਕਤੀ ਹੋਈ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਗ੍ਰਹਿ ਪਿੰਡ ਵਡਾਲਾ ਜੌਹਲ ਪੁੱਜੇ ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਕਮੇਟੀ ਸੇਵਾਦਾਰ ਹਲਕਾ ਜੰਡਿਆਲਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਤੇ ਡਾ.

ਅਜੀਤ ਡੈਸਕ 23-08-2026
ਨਵਾਂ ਪਿੰਡ, 22 ਅਗਸਤ (ਜਸਪਾਲ ਸਿੰਘ )- ਰਣਜੀਤ ਸਿੰਘ ਸਰਾਂ ਪ੍ਰਧਾਨ ਕੋਅਪ੍ਰੇਟਿਵ ਸੋਸਾਇਟੀ ਫ਼ਤਹਿਗੜ੍ਹ ਸ਼ੁੱਕਰ ਚੁੱਕ ਜਿਨ੍ਹਾਂ ਦੇ ਧਰਮ ਪਤਨੀ ਸਾਬਕਾ ਮੁੱਖ ਅਧਿਆਪਕਾ ਬੀਬੀ ਲਖਬੀਰ ਕੌਰ ਜੋ ਕਿ ਪ੍ਰਮਾਤਮਾ ਵਲੋਂ ਬਖ਼ਸ਼ੀ ਹੋਈ ਸਵਾਸਾਂ ਦੀ ਪੂੰਜੀ ਖ਼ਰਚ ਕਰਕੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਸਦਾ ਲਈ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ । ਉਨ੍ਹਾਂ ਦੀ ਬੇਵਕਤੀ ਹੋਈ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਗ੍ਰਹਿ ਪਿੰਡ ਵਡਾਲਾ ਜੌਹਲ ਪੁੱਜੇ ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਕਮੇਟੀ ਸੇਵਾਦਾਰ ਹਲਕਾ ਜੰਡਿਆਲਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਤੇ ਡਾ. ਦਲਬੀਰ ਸਿੰਘ ਕੋਟਲਾ ਸਾਬਕਾ ਵਿਧਾਇਕ ਵਲੋਂ ਰਣਜੀਤ ਸਿੰਘ ਸਰਾਂ, ਜਗਨੂਰ ਸਿੰਘ ਸਰਾਂ ਤੇ ਜੌਹਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਬੀਬੀ ਲਖਬੀਰ ਕੌਰ ਦੀ ਮੌਤ ਨਾਲ ਪਰਿਵਾਰ ਨੂੰ ਪਿਆ ਕਦੀ ਨਾ ਪੂਰਾ ਹੋਣਾ ਵਾਲਾ ਘਾਟਾ ਦੱਸਿਆ ਗਿਆ । ਇਸ ਮੌਕੇ ਅਮਰਜੀਤ ਨੰਬਰਦਾਰ ਵਡਾਲਾ ਜੌਹਲ , ਜਰਮਨਜੀਤ ਸਿੰਘ ਡੱਡੂਆਣਾ ਅਕਾਲੀ ਦਲ ਵਾਰਿਸ ਪੰਜਾਬ ਦੇ, ਮੁਖਵੰਤ ਸਿੰਘ ਨਵਾਂ ਪਿੰਡ ਤੇ ਬਰਿੰਦਰ ਸਿੰਘ ਤੀਰਥਪੁਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਲਸ਼ਕਰੀ ਨੰਗਲ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਸਾਬਕਾ ਵਿਧਾਇਕ ਮੰਨਾ ਨੂੰ ਭਾਜਪਾ ਦਾ ਸੂਬਾਈ ਸਕੱਤਰ ਬਣਨ ’ਤੇ ਪਾਰਟੀ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।