23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਜੋੜ ਮੇਲੇ ’ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੀ ਖ਼ੁਸ਼ਬੂਦਾਰ ਫੁੱਲਾਂ ਨਾਲ ਕੀਤੀ ਜਾਵੇਗੀ ਸਜਾਵਟ : ਬਾਬਾ ਬਿਬੇਕ ਸਿੰਘ

ਬਾਬਾ ਬਕਾਲਾ ਸਾਹਿਬ, 22 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ’ਚ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੁੰ ਸਮਰਪਿਤ ਸੰਸਾਰ ਪ੍ਰਸਿੱਧ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 27-28-29 ਅਗਸਤ, ਦਿਨ ਵੀਰ-ਸ਼ੁੱਕਰ-ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ । ਇਸ ਮੌਕੇ ਤਪ ਅਸਥਾਨ ਸ੍ਰੀ ਭੋਰਾ ਸਾਹਿਬ, ਦਰਬਾਰ ਸਾਹਿਬ, ਸ਼ੀਸ਼ ਮਹਿਲ, ਸ੍ਰੀ ਮੰਜੀ ਸਾਹਿਬ ਆਦਿ ਅਸਥਾਨਾਂ ਉਪਰ ਖੁਸ਼ਬੂਦਾਰ ਫੁੱਲਾਂ ਨਾਲ ਕੀਤੀ ਜਾਵੇਗੀ ਸਜਾਵਟ ਕੀਤੀ ਜਾਵੇਗੀ ।

ਅਜੀਤ ਡੈਸਕ 23-08-2026
ਬਾਬਾ ਬਕਾਲਾ ਸਾਹਿਬ, 22 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ’ਚ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੁੰ ਸਮਰਪਿਤ ਸੰਸਾਰ ਪ੍ਰਸਿੱਧ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 27-28-29 ਅਗਸਤ, ਦਿਨ ਵੀਰ-ਸ਼ੁੱਕਰ-ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ । ਇਸ ਮੌਕੇ ਤਪ ਅਸਥਾਨ ਸ੍ਰੀ ਭੋਰਾ ਸਾਹਿਬ, ਦਰਬਾਰ ਸਾਹਿਬ, ਸ਼ੀਸ਼ ਮਹਿਲ, ਸ੍ਰੀ ਮੰਜੀ ਸਾਹਿਬ ਆਦਿ ਅਸਥਾਨਾਂ ਉਪਰ ਖੁਸ਼ਬੂਦਾਰ ਫੁੱਲਾਂ ਨਾਲ ਕੀਤੀ ਜਾਵੇਗੀ ਸਜਾਵਟ ਕੀਤੀ ਜਾਵੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਨਾਨਕਸਰ ਸਾਹਿਬ, ਜੰਡਿਆਲਾ ਗੁਰੂ (ਅਕਾਲੀ ਦਲ ਵਾਰਿਸ ਪੰਜਾਬ ਦੇ) ਨੇ ਫੁੱਲ ਲਾਉਣ ਵਾਸਤੇ ਫੁੱਲਾਂ ਦੀ ਮਾਹਿਰ ਟੀਮ ਸਮੇਤ ਸਰਵੇਖਣ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਇਹ ਸੇਵਾਵਾਂ ਹਰ ਸਾਲ ਹੀ ਨਿਭਾਈਆਂ ਜਾਂਦੀਆਂ ਹਨ ਅਤੇ ਇਸ ਵਾਰ ਵੀ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਇਹ ਸੇਵਾ ਕੀਤੀ ਜਾ ਰਹੀ ਹੈ । ਇਸ ਮੌਕੇ ਮੇਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ ਨੇ ਬਾਬਾ ਬਿਬੇਕ ਸਿੰਘ ਦਾ ਸਵਾਗਤ ਕੀਤਾ । ਇਸ ਮੌਕੇ ਬਲਜਿੰਦਰ ਸਿੰਘ ਥਿੰਦ, ਹਰਭੁਪਿੰਦਰ ਸਿੰਘ ਮੱਲ੍ਹੀ, ਪਲਵਿੰਦਰ ਸਿੰਘ ਪੱਪਾ, ਜੋਧਾ ਕੈਟਰਿੰਗ, ਕੰਵਲਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਿੰਦਰ ਸਿੰਗ ਬੰਡਾਲਾ ਤੋਂ ਇਲਾਵਾ ਦਿਲਬਾਗ ਸਿੰਘ ਸ਼ੇਖ ਤਰਨ ਤਾਰਨ, ਅਮਰਜੀਤ ਸਿੰਘ ਅਕਾਊਟੈਂਟ, ਹੈੱਡਗ੍ਰੰਥੀ ਗਿ: ਹਰਦੇਵ ਸਿੰਘ, ਜਸਵਿੰਦਰ ਸਿੰਘ ਕਾਲਾ, ਮੰਗਦੀਪ ਸਿੰਘ, ਜਰਮਨਜੀਤ ਸਿੰਘ ਜਲਾਲ ਉਸਮਾ, ਤੇਜਿੰਦਰ ਸਿੰਘ ਬੱਲ ਸਠਿਆਲਾ, ਜਗਤਾਰ ਸਿੰਘ ਬਹਾਦਰਪੁਰ, ਨਿਰਮਲ ਸਿੰਘ ਸਟੋਰ ਕੀਪਰ, ਨਿਰੰਜਣ ਸਿੰਘ, ਜਸਬੀਰ ਸਿੰਘ ਖੱਬੇ ਰਾਜਪੂਤਾਂ ਅਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਨਗਰ ਪੰਚਾਇਤ ਰਈਆ ਨੇ ਜੀ.ਟੀ. ਰੋਡ ਤੋਂ ਆਸ ਪਾਸ ਨਾਜਾਇਜ਼ ਕਬਜ਼ੇ ਹਟਾਏ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਮੁੱਖ ਸੇਵਾਦਾਰ ਵਲੋਂ ਸੈਦੋਕੇ ਵਿਖੇ ਨੁੱਕੜ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।