21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪ੍ਰਭਾ ਖੇਤਾਨ ਫਾਊਂਡੇਸ਼ਨ ਨੇ ‘ਦ ਰਾਈਟ ਸਰਕਲ’ ਤਹਿਤ ਵਿਸ਼ੇਸ਼ ਸੈਸ਼ਨ ਕਰਵਾਇਆ

ਅੰਮ੍ਰਿਤਸਰ, 20 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਭਾ ਖੇਤਾਨ ਫਾਊਂਡੇਸ਼ਨ ਵਲੋਂ ਪ੍ਰਨੀਤ ਬੱਬਰ ਅਤੇ ਸ਼ੀਤਲ ਖੰਨਾ ਦੀ ਅਗਵਾਈ ਹੇਠ ‘ਦ ਰਾਈਟ ਸਰਕਲ’ ਦੇ ਤਹਿਤ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ, ਜਿਸ ‘ਚ ਪ੍ਰਸਿੱਧ ਲੇਖਕ ਚੰਦਰਚੂੜ ਘੋਸ਼ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਹਿਮਾਨੀ ਅਰੋੜਾ ਨੇ ਵਿਸ਼ੇਸ਼ ਸੈਸ਼ਨ ਦੌਰਾਨ ਚੰਦਰਚੂੜ ਘੋਸ਼ ਨਾਲ ਸਾਹਿਤਕ ਸੰਵਾਦ ਕਰਦਿਆਂ ਲੇਖਕ ਬਣਨ ਦੀ ਯਾਤਰਾ, ਆਪਣੇ ਸਾਹਿਤਕ, ਨਿੱਜੀ ਅਤੇ ਪੇਸ਼ੇਵਰ ਸਫ਼ਰ ਦੇ ਕਈ ਪਹਿਲੂਆਂ ਬਾਰੇ ਪ੍ਰਭਾਵਸ਼ਾਲੀ ਚਰਚਾ ਕੀਤੀ।

ਅਜੀਤ ਡੈਸਕ 21-08-2026
ਅੰਮ੍ਰਿਤਸਰ, 20 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਭਾ ਖੇਤਾਨ ਫਾਊਂਡੇਸ਼ਨ ਵਲੋਂ ਪ੍ਰਨੀਤ ਬੱਬਰ ਅਤੇ ਸ਼ੀਤਲ ਖੰਨਾ ਦੀ ਅਗਵਾਈ ਹੇਠ ‘ਦ ਰਾਈਟ ਸਰਕਲ’ ਦੇ ਤਹਿਤ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ, ਜਿਸ ‘ਚ ਪ੍ਰਸਿੱਧ ਲੇਖਕ ਚੰਦਰਚੂੜ ਘੋਸ਼ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਹਿਮਾਨੀ ਅਰੋੜਾ ਨੇ ਵਿਸ਼ੇਸ਼ ਸੈਸ਼ਨ ਦੌਰਾਨ ਚੰਦਰਚੂੜ ਘੋਸ਼ ਨਾਲ ਸਾਹਿਤਕ ਸੰਵਾਦ ਕਰਦਿਆਂ ਲੇਖਕ ਬਣਨ ਦੀ ਯਾਤਰਾ, ਆਪਣੇ ਸਾਹਿਤਕ, ਨਿੱਜੀ ਅਤੇ ਪੇਸ਼ੇਵਰ ਸਫ਼ਰ ਦੇ ਕਈ ਪਹਿਲੂਆਂ ਬਾਰੇ ਪ੍ਰਭਾਵਸ਼ਾਲੀ ਚਰਚਾ ਕੀਤੀ। ਇਸ ਮੌਕੇ ਪ੍ਰਨੀਤ ਬੱਬਰ ਨੇ ਕਿਹਾ ਕਿ ਪ੍ਰਭਾ ਖੇਤਾਨ ਫਾਊਂਡੇਸ਼ਨ ਦੀਆਂ ਸਾਹਿਤਕ ਪਹਿਲਕਦਮੀਆਂ ਦੇ ਗੁਲਦਸਤੇ ਵਿਚੋਂ, ਦ ਰਾਈਟ ਸਰਕਲ ਭਾਸ਼ਾ ਵਿਚ ਲਿਖਣ ਵਾਲੇ ਲੇਖਕਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਆਪਣੇ ਪਾਠਕਾਂ ਨਾਲ ਜੋੜਨ ਲਈ ਤਿਆਰ ਕੀਤੀਆਂ ਗਈਆਂ ਸ਼ਾਨਦਾਰ ਸਾਹਿਤਕ ਪਹਿਲਕਦਮੀਆਂ ਵਿਚੋਂ ਇੱਕ ਹੈ। ਇਹ ਪਹਿਲ ਦਿਲਚਸਪ ਗੱਲਬਾਤਾਂ ਨੂੰ ਤਿਆਰ ਕਰਦੀ ਹੈ ਜੋ ਲੇਖਕਾਂ ਦੀਆਂ ਸਾਹਿਤਕ ਰਚਨਾਵਾਂ, ਰਚਨਾਤਮਕ ਯਾਤਰਾਵਾਂ ਅਤੇ ਵਿਲੱਖਣ ਦ੍ਰਿਸ਼ਟੀਕੋਣਾਂ ਵਿਚ ਡੂੰਘਾਈ ਨਾਲ ਡੁੱਬਦੀਆਂ ਹਨ, ਸਾਹਿਤਕ ਮਾਹਿਰਾਂ ਦੀ ਉਤਸ਼ਾਹੀ ਭਾਗੀਦਾਰੀ ਨੂੰ ਆਕਰਸ਼ਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਚੰਦਰਚੂਰ ਘੋਸ਼ ਇਤਿਹਾਸ, ਰਾਜਨੀਤੀ, ਅਰਥਸ਼ਾਸਤਰ ਅਤੇ ਵਾਤਾਵਰਣ ਬਾਰੇ ਇਕ ਲੇਖਕ, ਕਾਲਮਨਵੀਸ ਅਤੇ ਜਨਤਕ ਬੁਲਾਰੇ ਹਨ। ਉਨ੍ਹਾਂ ਨੇ 2018 ਵਿਚ ਇਕ ਵਾਤਾਵਰਣਵਾਦੀ ਅਤੇ ਵਪਾਰਕ ਰਣਨੀਤੀ ਸਲਾਹਕਾਰ ਵਜੋਂ ਆਪਣਾ ਦੋ ਦਹਾਕੇ ਦਾ ਕਰੀਅਰ ਛੱਡ ਦਿੱਤਾ ਅਤੇ ਇਕ ਪੂਰਾ-ਸਮਾਂ ਲੇਖਕ ਬਣ ਗਏ । ਉਸਦੀਆਂ ਕਿਤਾਬਾਂ, ਜੋ ਸਾਰੀਆਂ ਹੀ ਰਾਸ਼ਟਰੀ ਪੱਧਰ ‘ਤੇ ਸਭ ਤੋਂ ਵੱਧ ਵਿਕਣ ਵਾਲੀਆਂ ਰਹੀਆਂ ਹਨ । ਇਸ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੁਲਕਾਰੀ ਦੇ ਚੇਅਰਪਰਸਨ ਕਵਿਤਾ ਕਾਹਲੋਂ, ਇੰਦੂ ਅਰੋੜਾ, ਸ਼ੀਤਲ ਖੰਨਾ, ਅਰਵਿੰਦਰ ਸਿੰਘ ਚਮਕ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਪਰਕ ਸੜਕ ’ਤੇ ਪਾਇਆ ਪੱਥਰ ਰਾਹਗੀਰਾਂ ਲਈ ਬਣਿਆ ਪੇ੍ਸ਼ਾਨੀ ਦਾ ਸਬੱਬ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਭਗਤ ਪੂਰਨ ਸਿੰਘ ਦੀ 34ਵੀਂ ਬਰਸੀ ਨੂੰ ਸਮਰਪਿਤ ਪੌਦਾਕਰਨ ਮੁਹਿੰਮ ਦਾ ਅਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।