ਮੋਮਬੱਤੀਆਂ ਲੈ ਕੇ ਸੜਕਾਂ ’ਤੇ ਉੱਤਰੇ ਅਧਿਆਪਕ
ਅੰਮ੍ਰਿਤਸਰ, 18 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਅਧਿਆਪਕਾਂ ਦੀਆਂ ਜਾਇਜ਼ ਅਤੇ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਅਤੇ ਬਟਾਲਾ ਦੇ ਸਾਰੇ ਕਾਲਜਾਂ ਦੇ ਅਧਿਆਪਕਾਂ ਵਲੋਂ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਸ਼ਾਂਤੀਪੂਰਨ ਮੋਮਬੱਤੀ ਮਾਰਚ ਕੀਤਾ ਗਿਆ। ਡੀ.
ਅੰਮ੍ਰਿਤਸਰ, 18 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਅਧਿਆਪਕਾਂ ਦੀਆਂ ਜਾਇਜ਼ ਅਤੇ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਅਤੇ ਬਟਾਲਾ ਦੇ ਸਾਰੇ ਕਾਲਜਾਂ ਦੇ ਅਧਿਆਪਕਾਂ ਵਲੋਂ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਸ਼ਾਂਤੀਪੂਰਨ ਮੋਮਬੱਤੀ ਮਾਰਚ ਕੀਤਾ ਗਿਆ। ਡੀ.ਏ.ਵੀ. ਕਾਲਜ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਅਤੇ ਜਨਰਲ ਸਕੱਤਰ ਡਾ. ਬੀ.ਬੀ. ਯਾਦਵ ਨੇ ਦੱਸਿਆ ਕਿ ਇਹ ਮਾਰਚ ਅਧਿਆਪਕ ਭਾਈਚਾਰੇ ਦੀਆਂ ਜਾਇਜ਼ ਅਤੇ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਨੂੰ ਸਮੂਹਿਕ ਰੂਪ ‘ਚ ਉਠਾਉਣ ਅਤੇ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਕੋਲੋਂ ਇਨ੍ਹਾਂ ਮੰਗਾਂ ਦਾ ਜਲਦੀ ਹੱਲ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਨੈਸ਼ਨਲ ਕੋਆਰਡੀਨੇਟਰ ਡਾ. ਅਨੂਪ ਵਤਸ ਨਾਲ ਵੀ ਦੋ ਮੀਟਿੰਗਾਂ ਕੀਤੀਆਂ ਗਈਆਂ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ ਨਾਲ ਵੀ ਵਾਰ-ਵਾਰ ਸੰਪਰਕ ਕੀਤਾ ਗਿਆ, ਪਰ ਹਰ ਸੰਪਰਕ ਬੇਨਤੀਜਾ ਰਿਹਾ। ਇਸ ਲਈ ਪੂਰੇ ਪੰਜਾਬ ਭਰ ‘ਚ ਕੈਂਡਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਹੀਰਾ ਸਿੰਘ ਅਤੇ ਸਕੱਤਰ ਡਾ. ਸੰਨੀ ਸ਼ਰਮਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ‘ਚ 1925 ਪੋਸਟਾਂ ‘ਤੇ ਕੰਮ ਕਰ ਰਹੇ ਅਧਿਆਪਕਾਂ ਦੀ ਤਨਖ਼ਾਹ ‘ਤੇ ਪੀ.ਐੱਫ. ਕੱਟਣਾ ਅਤੇ ਕੇਸ ਪ੍ਰਮੋਸ਼ਨ ‘ਤੇ ਸਕ੍ਰੀਨਿੰਗ ਅਤੇ ਇੰਟਰਵਿਊ ਕਰਵਾਉਣਾ ਹੈ। ਵਾਰ-ਵਾਰ ਮੈਨੇਜਿੰਗ ਕਮੇਟੀ ਨੂੰ ਪੱਤਰ ਵਿਹਾਰ ਅਤੇ ਹੋਰ ਮਾਧਿਅਮਾਂ ਰਾਹੀਂ ਮੰਗਾਂ ਬਾਰੇ ਗੱਲ ਕਰਨ ਲਈ ਕਿਹਾ ਗਿਆ, ਪਰ ਕੋਈ ਪ੍ਰਭਾਵ ਨਹੀਂ ਪਿਆ। ਇਸ ਮੌਕੇ ‘ਤੇ ਵਿੱਤ ਸਕੱਤਰ ਪ੍ਰੋ. ਲਲਿਤ ਕੁਮਾਰ, ਡਾ. ਸੀਮਾ ਜੇਟਲੀ, ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੇ ਯੂਨੀਅਨ ਪ੍ਰਧਾਨ ਪ੍ਰੋ. ਵਿਕਾਸ ਭਾਰਦਵਾਜ ਅਤੇ ਸਕੱਤਰ ਪ੍ਰੋ. ਆਸ਼ੂ ਵਿਜ, ਐਸ.ਏਲ. ਬਾਵਾ ਕਾਲਜ ਤੋਂ ਪ੍ਰੋ. ਪਵਨ ਮਾਲਿਕ, ਪ੍ਰੋ. ਮੁਨੀਸ਼ ਯਾਦਵ, ਪ੍ਰੋ. ਕੁਲਦੀਪ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਪਰਮਿੰਦਰਜੀਤ ਕੌਰ, ਪ੍ਰੋ. ਪੰਕਜ ਗੁਪਤਾ ਅਤੇ ਪ੍ਰੋ. ਸੁਪ੍ਰਿਆ ਦੁੱਗਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।