15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸ਼ਹਿਜ਼ਾਦਾ ਨੰਦ ਕਾਲਜ ਵਲੋਂ ਆਮ ਆਦਮੀ ਪਾਰਟੀ ਨੌਰਥ ਦੇ ਯੂਥ ਪ੍ਰਧਾਨ ਬਣਨ ’ਤੇ ਜਗਬੀਰ ਸਿੰਘ ‘ਜੱਗੀ’ ਔਲਖ ਦਾ ਸਨਮਾਨ

ਅੰਮ੍ਰਿਤਸਰ, 13 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਅੰਮ੍ਰਿਤਸਰ ਵਲੋਂ ਆਪਣੇ ਸਾਬਕਾ ਵਿਦਿਆਰਥੀ ਜਗਬੀਰ ਸਿੰਘ ‘ਜੱਗੀ’ ਔਲਖ ਦਾ ਆਮ ਆਦਮੀ ਪਾਰਟੀ ਨੌਰਥ ਦੇ ਯੂਥ ਪ੍ਰਧਾਨ ਬਣਨ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਜਗਬੀਰ ਸਿੰਘ ਔਲਖ ਨੇ ਕਾਲਜ ਤੋਂ ਸੈਸ਼ਨ 2010-2013 ਦੌਰਾਨ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਅਤੇ ਕਾਲਜ ਦੇ ਇਕ ਹੋਣਹਾਰ ਖਿਡਾਰੀ ਵਜੋਂ ਆਪਣੀ ਵਿਸ਼ੇਸ਼ ਪਛਾਣ ਬਣਾਈ।

ਅਜੀਤ ਡੈਸਕ 14-08-2026
ਅੰਮ੍ਰਿਤਸਰ, 13 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਅੰਮ੍ਰਿਤਸਰ ਵਲੋਂ ਆਪਣੇ ਸਾਬਕਾ ਵਿਦਿਆਰਥੀ ਜਗਬੀਰ ਸਿੰਘ ‘ਜੱਗੀ’ ਔਲਖ ਦਾ ਆਮ ਆਦਮੀ ਪਾਰਟੀ ਨੌਰਥ ਦੇ ਯੂਥ ਪ੍ਰਧਾਨ ਬਣਨ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਜਗਬੀਰ ਸਿੰਘ ਔਲਖ ਨੇ ਕਾਲਜ ਤੋਂ ਸੈਸ਼ਨ 2010-2013 ਦੌਰਾਨ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਅਤੇ ਕਾਲਜ ਦੇ ਇਕ ਹੋਣਹਾਰ ਖਿਡਾਰੀ ਵਜੋਂ ਆਪਣੀ ਵਿਸ਼ੇਸ਼ ਪਛਾਣ ਬਣਾਈ। ਜਗਬੀਰ ਸਿੰਘ ਔਲਖ ਇਕ ਪ੍ਰਤਿਭਾਸ਼ਾਲੀ ਕੁਸ਼ਤੀ ਖਿਡਾਰੀ ਰਹੇ ਹਨ। ਉਨ੍ਹਾਂ ਨੇ ਕਾਲਜ ਵਲੋਂ ਖੇਡਦਿਆਂ ਲਗਾਤਾਰ ਤਿੰਨ ਗੋਲਡ ਮੈਡਲ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਖੇਡਾਂ ਤੋਂ ਇਲਾਵਾ ਉਹ ਪਿਛਲੇ 10 ਸਾਲਾਂ ਤੋਂ ਰਾਜਨੀਤਿਕ ਖੇਤਰ ’ਚ ਸਰਗਰਮ ਹਨ ਅਤੇ ਪਿਛਲੇ 5 ਸਾਲਾਂ ਤੋਂ ਸਮਾਜ ਸੇਵਾ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਦੀਆਂ ਸਮਾਜਿਕ ਅਤੇ ਰਾਜਨੀਤਿਕ ਸੇਵਾਵਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਨੂੰ ਨੌਰਥ ਅੰਮ੍ਰਿਤਸਰ ਦੇ ਯੂਥ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਕਾਲਜ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਵਲੋਂ ਜਗਬੀਰ ਸਿੰਘ ‘ਜੱਗੀ’ ਔਲਖ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੇ ਕਿਹਾ ਕਿ ਆਪਣੇ ਸਾਬਕਾ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ’ਚ ਉੱਚੀਆਂ ਮੰਜ਼ਿਲਾਂ ਹਾਸਿਲ ਕਰਦਿਆਂ ਦੇਖਣਾ ਕਾਲਜ ਲਈ ਮਾਣ ਵਾਲੀ ਗੱਲ ਹੈ ਅਤੇ ਨਾਲ ਹੀ ਜਗਬੀਰ ਸਿੰਘ ਔਲਖ ਨੂੰ ਨਵੀਂ ਜ਼ਿੰਮੇਵਾਰੀ ਲਈ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਆਸ ਪ੍ਰਗਟਾਈ ਗਈ ਕਿ ਉਹ ਭਵਿੱਖ ’ਚ ਵੀ ਸਮਾਜ ਅਤੇ ਨੌਜਵਾਨਾਂ ਦੀ ਭਲਾਈ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਂਦੇ ਰਹਿਣਗੇ।
ਪਿਛਲੀ ਖ਼ਬਰ ਅਮਨਦੀਪ ਹਸਪਤਾਲ ਨੇ ਪੰਜਾਬ ’ਚ ਪਹਿਲੀ ਵਾਰ ‘ਰੋਬੋਟਿਕ ਟੈਲੀਸਰਜਰੀਆਂ’ ਨਾਲ ਸਥਾਪਿਤ ਕੀਤਾ ਮੀਲ ਪੱਥਰ ਅਗਲੀ ਖ਼ਬਰ ਆਜ਼ਾਦੀ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ-ਡੀ. ਸੀ. ਨੇ ਲਹਿਰਾਇਆ ਤਿਰੰਗਾ ਗੁਰੂ ਨਾਨਕ ਸਟੇਡੀਅਮ ਦਾ ਬੋਰਡ ਟੁੱਟਿਆ-ਪੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।