13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪਾਕਿ ’ਚ 6 ਮਹੀਨਿਆਂ ਦੌਰਾਨ ਹਿੰਸਾ ਦੇ 3,172 ਨਵੇਂ ਮਾਮਲੇ ਆਏ ਸਾਹਮਣੇ ਅਣਖ ਖ਼ਾਤਰ 132 ਔਰਤਾਂ ਨੂੰ ਕੀਤਾ ਗਿਆ ਕਤਲ

ਅੰਮ੍ਰਿਤਸਰ, 12 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਹਿੰਸਾ ’ਚ ਚਿੰਤਾਜਨਕ ਵਾਧਾ ਹੋਇਆ ਹੈ। ਇਕ ਤਾਜ਼ਾ ਰਿਪੋਰਟ ਦੇ ਅਨੁਸਾਰ ਇਸ ਸਮੇਂ ਦੌਰਾਨ ਹਿੰਸਾ ਦੇ 3,172 ਨਵੇਂ ਮਾਮਲੇ ਸਾਹਮਣੇ ਆਏ ਹਨ।

ਅਜੀਤ ਡੈਸਕ 13-08-2026
ਅੰਮ੍ਰਿਤਸਰ, 12 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਹਿੰਸਾ ’ਚ ਚਿੰਤਾਜਨਕ ਵਾਧਾ ਹੋਇਆ ਹੈ। ਇਕ ਤਾਜ਼ਾ ਰਿਪੋਰਟ ਦੇ ਅਨੁਸਾਰ ਇਸ ਸਮੇਂ ਦੌਰਾਨ ਹਿੰਸਾ ਦੇ 3,172 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚ ਜ਼ਿਆਦਾਤਰ ਮਾਮਲੇ ਲਿੰਗ ਆਧਾਰਿਤ ਹਿੰਸਾ ਨਾਲ ਜੁੜੇ ਹੋਏ ਹਨ। ਰਿਪੋਰਟ ਦੇ ਅਨੁਸਾਰ ਜਨਵਰੀ ਅਤੇ ਜੂਨ 2026 ਦੇ ਵਿਚਕਾਰ ਅਦਾਲਤਾਂ ਦੇ ਸਾਹਮਣੇ ਹਿੰਸਾ ਦੀਆਂ 3,172 ਨਵੀਆਂ ਘਟਨਾਵਾਂ ਆਈਆਂ। ਇਨ੍ਹਾਂ ਮਾਮਲਿਆਂ ’ਚ 644 ਕਤਲ ਅਤੇ 462 ਅਗਵਾ ਦੀਆਂ ਘਟਨਾਵਾਂ ਸ਼ਾਮਲ ਹਨ, ਜੋ ਛੇ ਮਹੀਨਿਆਂ ਦੀ ਮਿਆਦ ਦੌਰਾਨ ਰਿਪੋਰਟ ਕੀਤੀ ਗਈ ਹਿੰਸਾ ਦੇ ਪੈਮਾਨੇ ਅਤੇ ਸੀਮਾ ਨੂੰ ਉਜਾਗਰ ਕਰਦੀਆਂ ਹਨ । ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ ਦੇ ਪਹਿਲੇ ਅੱਧ ਦੌਰਾਨ ਇੱਜ਼ਤ ਦੇ ਨਾਮ ‘ਤੇ (ਅਣਖ ਖ਼ਾਤਰ) 132 ਔਰਤਾਂ ਨੂੰ ਕਤਲ ਕੀਤਾ ਗਿਆ। ਇਨ੍ਹਾਂ ਮਾਮਲਿਆਂ ’ਚੋਂ ਲਗਭਗ 27 ਫ਼ੀਸਦੀ ਕਾਤਲ ਪੀੜਤਾ ਦਾ ਜਾਣਕਾਰ ਸੀ, ਜਦੋਂ ਕਿ ਕਤਲ ਦੇ 13 ਫ਼ੀਸਦੀ ਮਾਮਲਿਆਂ ’ਚ ਪਤੀਆਂ ਨੂੰ ਕਾਤਲਾਂ ਵਜੋਂ ਪਛਾਣਿਆ ਗਿਆ। 21 ਤੋਂ 30 ਸਾਲ ਦੀ ਉਮਰ ਦੇ ਲੋਕਾਂ ’ਚ ਕਤਲਾਂ ਜਾਂ ਕਤਲ ਦੇ ਮਾਮਲਿਆਂ ਵਿਚ ਸ਼ਮੂਲੀਅਤ ਦੀ ਉੱਚ ਦਰ ਦਰਜ ਕੀਤੀ ਗਈ ਹੈ। ਇਸ ਛੇ ਮਹੀਨਿਆਂ ਦੀ ਮਿਆਦ ਦੌਰਾਨ ਰਿਪੋਰਟ ਕੀਤੀ ਗਈ ਹਿੰਸਾ ਦਾ ਸਭ ਤੋਂ ਵੱਧ ਹਿੱਸਾ ਲਹਿੰਦੇ ਪੰਜਾਬ ’ਚ ਦਰਜ ਕੀਤਾ ਗਿਆ, ਜੋ ਕਿ ਸਾਰੀਆਂ ਘਟਨਾਵਾਂ ਦਾ 74 ਫ਼ੀਸਦੀ ਹੈ। ਸਿੰਧ ’ਚ 17 ਫ਼ੀਸਦੀ ਜਦੋਂ ਕਿ ਖ਼ੈਬਰ ਪਖਤੂਨਖਵਾ ’ਚ 6 ਫ਼ੀਸਦੀ ਮਾਮਲੇ ਦਰਜ ਕੀਤੇ ਗਏ। ਗਿਲਗਿਤ-ਬਾਲਟਿਸਤਾਨ, ਇਸਲਾਮਾਬਾਦ ਅਤੇ ਮਕਬੂਜ਼ਾ ਕਸ਼ਮੀਰ ’ਚ ਸਮੂਹਿਕ ਤੌਰ ’ਤੇ 3 ਫ਼ੀਸਦੀ ਘਟਨਾਵਾਂ ਰਿਪੋਰਟ ਕੀਤੀਆਂ ਗਈਆਂ। ਰਿਪੋਰਟ ਅਨੁਸਾਰ ਜਾਂਚ ਤੋਂ ਪਤਾ ਚੱਲਦਾ ਹੈ ਕਿ ਸਿਰਫ਼ ਕਾਨੂੰਨੀ ਕਾਰਵਾਈ ਅਤੇ ਅਦਾਲਤੀ ਸਜ਼ਾਵਾਂ ਹੀ ਨਵੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਕਾਫ਼ੀ ਨਹੀਂ ਹਨ ਅਤੇ ਜੇਕਰ ਸਮੇਂ ਸਿਰ ਪ੍ਰਭਾਵਸ਼ਾਲੀ ਉਪਾਅ ਨਾ ਕੀਤੇ ਗਏ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ।
ਪਿਛਲੀ ਖ਼ਬਰ ਨਿਊ ਅੰਮ੍ਰਿਤਸਰ ਰੈਜੀਡੈਂਸ ਪ੍ਰਧਾਨ ਦੇ ਗ੍ਰਹਿ ਵਿਖੇ ਬੱਲ ਤੇ ਛੱਜਲਵੱਡੀ ਸਨਮਾਨਿਤ ਅਗਲੀ ਖ਼ਬਰ ਗੁ: ਸ਼ਹੀਦ ਬਾਬਾ ਪਰਤਾਪ ਸਿੰਘ ਵਿਖੇ ਖੀਰ ਪੂੜੇ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।