13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਗਰੀ ’ਚ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਜੀਵਨ ਜੁਗਤਿ ਸਮਾਗਮ

ਅੰਮ੍ਰਿਤਸਰ, 12 ਅਗਸਤ (ਜਸਵੰਤ ਸਿੰਘ ਜੱਸ)- ਧਾਰਮਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਗੁਰੂ ਨਗਰੀ ਵਿਚ ਸਾਲਾਨਾ ਜੀਵਨ ਜੁਗਤਿ ਸਮਾਗਮ-2026 ਦੀ ਲੜੀ 1 ਅਗਸਤ ਤੋਂ ਅਰੰਭ ਹੋ ਚੁੱਕੀ ਹੈ ਜੋ 12 ਸਤੰਬਰ ਤੱਕ ਜਾਰੀ ਰਹੇਗੀ। ਇਥੇ ਸੁਸਾਇਟੀ ਵਲੋਂ ਕਰਵਾਈ ਪ੍ਰੈਸ ਕਾਨਫਰੰਸ ਦੌਰਨ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਬੰਧਕਾਂ ਭਾਈ ਜਸਬੀਰ ਀ਸਿੰਘ ਬੈਂਕ ਵਾਲੇ, ਭਾਈ ਦਵਿੰਦਰ ਸਿੰਘ, ਭਾਈ ਸਤਿੰਦਰ ਸਿੰਘ ਚਾਵਲਾ ਅਤੇ ਹੋਰਨਾਂ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ 38 ਸਮਾਗਮਾਂ ਦੌਰਾਨ 15 ਅਗਸਤ ਸ਼ਨੀਵਾਰ ਸਮਾਗਮ ਸ਼ਾਮ 6:00 ਤੋਂ 9:00 ਵਜੇ ਗੁ.

ਅਜੀਤ ਡੈਸਕ 13-08-2026
ਅੰਮ੍ਰਿਤਸਰ, 12 ਅਗਸਤ (ਜਸਵੰਤ ਸਿੰਘ ਜੱਸ)- ਧਾਰਮਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਗੁਰੂ ਨਗਰੀ ਵਿਚ ਸਾਲਾਨਾ ਜੀਵਨ ਜੁਗਤਿ ਸਮਾਗਮ-2026 ਦੀ ਲੜੀ 1 ਅਗਸਤ ਤੋਂ ਅਰੰਭ ਹੋ ਚੁੱਕੀ ਹੈ ਜੋ 12 ਸਤੰਬਰ ਤੱਕ ਜਾਰੀ ਰਹੇਗੀ। ਇਥੇ ਸੁਸਾਇਟੀ ਵਲੋਂ ਕਰਵਾਈ ਪ੍ਰੈਸ ਕਾਨਫਰੰਸ ਦੌਰਨ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਬੰਧਕਾਂ ਭਾਈ ਜਸਬੀਰ ਀ਸਿੰਘ ਬੈਂਕ ਵਾਲੇ, ਭਾਈ ਦਵਿੰਦਰ ਸਿੰਘ, ਭਾਈ ਸਤਿੰਦਰ ਸਿੰਘ ਚਾਵਲਾ ਅਤੇ ਹੋਰਨਾਂ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ 38 ਸਮਾਗਮਾਂ ਦੌਰਾਨ 15 ਅਗਸਤ ਸ਼ਨੀਵਾਰ ਸਮਾਗਮ ਸ਼ਾਮ 6:00 ਤੋਂ 9:00 ਵਜੇ ਗੁ. ਗੁਰੂ ਨਾਨਕ ਪ੍ਰਕਾਸ਼, ਗਾਰਡਨ ਐਨਕਲੇਵ, ਜੀ. ਟੀ. ਰੋਡ, 16 ਅਗਸਤ ਐਤਵਾਰ ਸ਼ਾਮ ਦਾ ਸਮਾਗਮ ਸੰਤ ਐਵੀਨਿਉ, ਜੀ.ਟੀ. ਰੋਡ ਅਤੇ 17 ਅਗਸਤ ਸੋਮਵਾਰ ਸ਼ਾਮ ਦਾ ਸਮਾਗਮ ਗੁ. ਸ੍ਰੀ ਰਾਮਸਰ ਸਾਹਿਬ ਵਿਖੇ ਹੋਵੇਗਾ । ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਵੇਰ ਅਤੇ ਸ਼ਾਮ ਦੇ ਸਮਾਗਮ ਵੱਖ-ਵੱਖ ਥਾਵਾਂ ‘ਤੇ 11 ਸਤੰਬਰ ਤੱਕ ਚਲਣਗੇ ਜਿਨ੍ਹਾਂ ਵਿਚ ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼, ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾਵਾਚਕ ਹਾਜ਼ਰੀਆਂ ਭਰਨਗੇ। ਉਨ੍ਹਾਂ ਦੱਸਿਆ ਕਿ 12 ਸਤੰਬਰ ਨੂੰ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਖ਼ਾਲਸਾ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੁਨੀਵਰਸਿਟੀ ਅਤੇ ਚੀਫ਼ ਖ਼ਾਲਸਾ ਦੀਵਾਨ ਵਿਖੇ ਵੀ ਜੀਵਨ ਜੁਗਤਿ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਭਾਈ ਜਸਬੀਰ ਸਿੰਘ ਏਜੀਐੱਮ, ਗੁਰਬਖਸ਼ ਸਿੰਘ ਬੱਗਾ, ਸ਼ਰਨਜੀਤ ਸਿੰਘ ਡੀਈਸੀ, ਖੁਰਿੰਦਰ ਸਿੰਘ ਨਰੂਲਾ, ਜੋਗਿੰਦਰ ਸਿੰਘ ਟੰਡਨ, ਜਵਾਹਰ ਲਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਜਸਦੀਸ਼ ਸਿੰਘ ਬਾਰਦਾਨਾ ਵਾਲੇ, ਭਾਈ ਚਰਨਜੀਤ ਸਿਘ, ਡਾ. ਗੁਰਸ਼ਾਨ ਸਿੰਘ, ਦਰਸ਼ਨ ਸਿੰਘ ਚਾਨੀ, ਜਗਦੀਸ਼ ਸਿੰਘ ਵਾਲੀਆ, ਭੁਪਿੰਦਰ ਸਿੰਘ, ਦਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਸਮੇਤ ਹੋਰ ਸੁਸਾਇਟੀ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ਸਿਹਤ ਜਾਂਚ ਅਤੇ ਕਰੀਅਰ ਗਾਈਡੈਂਸ ਕੈਂਪ ਅਗਲੀ ਖ਼ਬਰ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖ਼ਲ ਮਰੀਜ਼ਾਂ ਦੇ ਵਾਰਿਸ ਆਪਸ ’ਚ ਭਿੜੇ, ਇਕ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।