11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਵਿਦੇਸ਼ਾਂ ’ ਚ ਕੰਮ ਕਰਨ ਵਾਲੇ ਪਾਕਿਸਤਾਨੀਆਂ ਨੇ ਜੁਲਾਈ ’ ਚ ਭੇਜੇ 3.6 ਅਰਬ ਡਾਲਰ

ਅੰਮ੍ਰਿਤਸਰ, 10 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਪਿਛਲੇ ਜੁਲਾਈ ਮਹੀਨੇ ਵਿਦੇਸ਼ਾਂ ’ਚ ਕੰਮ ਕਰਨ ਵਾਲੇ ਉਸ ਦੇ ਨਾਗਰਿਕਾਂ ਤੋਂ 3. 6 ਅਰਬ ਡਾਲਰ ਪ੍ਰਾਪਤ ਹੋਏ, ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 13 ਫ਼ੀਸਦੀ ਵੱਧ ਹਨ।

ਅਜੀਤ ਡੈਸਕ 11-08-2026
ਅੰਮ੍ਰਿਤਸਰ, 10 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਪਿਛਲੇ ਜੁਲਾਈ ਮਹੀਨੇ ਵਿਦੇਸ਼ਾਂ ’ਚ ਕੰਮ ਕਰਨ ਵਾਲੇ ਉਸ ਦੇ ਨਾਗਰਿਕਾਂ ਤੋਂ 3.6 ਅਰਬ ਡਾਲਰ ਪ੍ਰਾਪਤ ਹੋਏ, ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 13 ਫ਼ੀਸਦੀ ਵੱਧ ਹਨ। ਅੱਜ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਪਾਕਿ ਨੂੰ ਜੂਨ 2026 ਨੂੰ ਖ਼ਤਮ ਹੋਏ ਪਿਛਲੇ ਵਿੱਤੀ ਸਾਲ ’ਚ ਵਿਦੇਸ਼ਾਂ ਵਿਚ ਕੰਮ ਕਰਨ ਵਾਲੇ ਆਪਣੇ ਨਾਗਰਿਕਾਂ ਤੋਂ ਰਿਕਾਰਡ 41.6 ਅਰਬ ਡਾਲਰ ਪ੍ਰਾਪਤ ਹੋਏ। ਪਾਕਿ ਦੇ ਕੇਂਦਰੀ ਬੈਂਕ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਇਕ ਬਿਆਨ ’ਚ ਕਿਹਾ ਕਿ ਪਾਕਿਸਤਾਨੀ ਨਾਗਰਿਕਾਂ ਦੁਆਰਾ ਵਿਦੇਸ਼ਾਂ ਤੋਂ ਭੇਜੇ ਗਏ ਪੈਸੇ ਪਾਕਿ ਦੀ ਕਮਜ਼ੋਰ ਆਰਥਿਕਤਾ ਲਈ ਸਹਾਇਤਾ ਦੇ ਮੁੱਖ ਸਰੋਤਾਂ ‘ਚੋਂ ਇਕ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਇਸ ਵਿਦੇਸ਼ੀ ਪੈਸੇ ਨੇ ਦੇਸ਼ ਦੇ ਬਾਹਰੀ ਖਾਤੇ ਅਤੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਮਜ਼ਬੂਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਨੂੰ ਜੁਲਾਈ ’ਚ ਸਾਊਦੀ ਅਰਬ ਤੋਂ 91 ਕਰੋੜ 39 ਲੱਖ ਡਾਲਰ ਭੇਜੇ ਗਏ। ਇਸ ਤੋਂ ਬਾਅਦ ਯੂ. ਏ. ਈ. ਤੋਂ 73 ਕਰੋੜ 73 ਲੱਖ ਡਾਲਰ, ਯੂ. ਕੇ. ਤੋਂ 55 ਕਰੋੜ 55 ਲੱਖ ਡਾਲਰ ਅਤੇ ਯੂ. ਐੱਸ. ਏ. ਤੋਂ 31 ਕਰੋੜ 72 ਲੱਖ ਡਾਲਰ ਪ੍ਰਾਪਤ ਹੋਏ।
ਪਿਛਲੀ ਖ਼ਬਰ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਚੌਥੀ ਪਾਤਿਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਮੇਟੀ ਵਲੋਂ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਾਉਣ ਸੰਬੰਧੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।