09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਏ. ਸੀ. ਐਫ. ਆਈ. ਨੇ ਟਿਕਾਊ ਖੇਤੀਬਾੜੀ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ

ਅੰਮ੍ਰਿਤਸਰ, 8 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤ ਦੇ ਐਗਰੋ-ਕੈਮੀਕਲ (ਖੇਤੀ-ਰਸਾਇਣ) ਉਦਯੋਗ ਦੇ 85 ਫੀਸਦੀ ਹਿੱਸੇ ਦੀ ਨੁਮਾਇੰਦਗੀ ਕਰਨ ਵਾਲੀ ਪ੍ਰਮੁੱਖ ਸੰਸਥਾ ‘ਐਗਰੋ ਕੈਮ ਫੈਡਰੇਸ਼ਨ ਆਫ ਇੰਡੀਆ’ ਨੇ ਅੱਜ ਜਾਗਰੂਕਤਾ ਸਮਾਗਮ ਕਰਵਾਇਆ। ‘ਸੁਰੱਖਿਅਤ, ਜ਼ਿੰਮੇਵਾਰ ਅਤੇ ਟਿਕਾਊ ਖੇਤੀਬਾੜੀ ਲਈ ਡੀਲਰ-ਉਦਯੋਗ ਭਾਈਵਾਲੀ ਨੂੰ ਮਜ਼ਬੂਤ ਕਰਨਾ’ ਵਿਸ਼ੇ ‘ਤੇ ਕਰਵਾਏ ਗਏ ਇਸ ਸਮਾਗਮ ਦੌਰਾਨ ਕਈ ਅਹਿਮ ਵਿਸ਼ਿਆਂ ‘ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿਚ ਖੇਤੀ-ਰਸਾਇਣਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ, ਕਿਸਾਨਾਂ ਵਿਚ ਜਾਗਰੂਕਤਾ ਵਧਾਉਣ ਦੀ ਲੋੜ, ਉਦਯੋਗ ਅਤੇ ਵਿਤਰਕਾਂ ਵਲੋਂ ਸਾਂਝੇ ਉਪਰਾਲੇ ਅਤੇ ਬਦਲਦੇ ਨਿਯਮਕ ਮਾਪਦੰਡਾਂ ਦੇ ਅਨੁਕੂਲ ਖੇਤੀਬਾੜੀ ਦੇ ਸੁਰੱਖਿਅਤ ਤਰੀਕੇ ਸ਼ਾਮਲ ਸਨ।

ਅਜੀਤ ਡੈਸਕ 09-08-2026
ਅੰਮ੍ਰਿਤਸਰ, 8 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤ ਦੇ ਐਗਰੋ-ਕੈਮੀਕਲ (ਖੇਤੀ-ਰਸਾਇਣ) ਉਦਯੋਗ ਦੇ 85 ਫੀਸਦੀ ਹਿੱਸੇ ਦੀ ਨੁਮਾਇੰਦਗੀ ਕਰਨ ਵਾਲੀ ਪ੍ਰਮੁੱਖ ਸੰਸਥਾ ‘ਐਗਰੋ ਕੈਮ ਫੈਡਰੇਸ਼ਨ ਆਫ ਇੰਡੀਆ’ ਨੇ ਅੱਜ ਜਾਗਰੂਕਤਾ ਸਮਾਗਮ ਕਰਵਾਇਆ। ‘ਸੁਰੱਖਿਅਤ, ਜ਼ਿੰਮੇਵਾਰ ਅਤੇ ਟਿਕਾਊ ਖੇਤੀਬਾੜੀ ਲਈ ਡੀਲਰ-ਉਦਯੋਗ ਭਾਈਵਾਲੀ ਨੂੰ ਮਜ਼ਬੂਤ ਕਰਨਾ’ ਵਿਸ਼ੇ ‘ਤੇ ਕਰਵਾਏ ਗਏ ਇਸ ਸਮਾਗਮ ਦੌਰਾਨ ਕਈ ਅਹਿਮ ਵਿਸ਼ਿਆਂ ‘ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿਚ ਖੇਤੀ-ਰਸਾਇਣਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ, ਕਿਸਾਨਾਂ ਵਿਚ ਜਾਗਰੂਕਤਾ ਵਧਾਉਣ ਦੀ ਲੋੜ, ਉਦਯੋਗ ਅਤੇ ਵਿਤਰਕਾਂ ਵਲੋਂ ਸਾਂਝੇ ਉਪਰਾਲੇ ਅਤੇ ਬਦਲਦੇ ਨਿਯਮਕ ਮਾਪਦੰਡਾਂ ਦੇ ਅਨੁਕੂਲ ਖੇਤੀਬਾੜੀ ਦੇ ਸੁਰੱਖਿਅਤ ਤਰੀਕੇ ਸ਼ਾਮਲ ਸਨ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ ਕਿਹਾ ਕਿ ਪੰਜਾਬ ਸਰਕਾਰ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਫਸਲ ਸੁਰੱਖਿਆ ਉਤਪਾਦਾਂ ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਏਸੀਐਫਆਈ ਦੇ ਯਤਨਾਂ ਦਾ ਸਵਾਗਤ ਕਰਦੀ ਹੈ । ਭਾਰਤ ਸਰਟਿਸ ਐਗਰੀਸਾਇੰਸ ਲਿਮਟਿਡ ਦੇ ਰੈਗੂਲੇਟਰੀ ਮਾਮਲਿਆਂ ਅਤੇ ਉਤਪਾਦ ਵਿਕਾਸ ਵਿਭਾਗ ਦੇ ਜਨਰਲ ਮੈਨੇਜਰ (ਮੁਖੀ) ਡਾ. ਰਣਜੇਸ਼ ਸਿੰਘ ਨੇ ਕਿਹਾ ਕਿ ਖੇਤੀਬਾੜੀ ਡੀਲਰ ਅਤੇ ਵਿਤਰਕ ਕਿਸਾਨਾਂ ਲਈ ਸੰਪਰਕ ਦਾ ਮੁੱਖ ਜ਼ਰੀਆ ਹੁੰਦੇ ਹਨ। ਇਸ ਲਈ, ਉਹ ਖੇਤੀ-ਰਸਾਇਣਾਂ ਦੀ ਵਿਗਿਆਨਕ ਅਤੇ ਜ਼ਿੰਮੇਵਾਰਾਨਾ ਵਰਤੋਂ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅੰਮ੍ਰਿਤਸਰ ਦੀ ਐਗਰੀ-ਇਨਪੁਟ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ਼ਰਮਾ ਨੇ ਖੇਤੀਬਾੜੀ ਸਮੱਗਰੀ ਦੀ ਜ਼ਿੰਮੇਵਾਰਾਨਾ ਵਿਕਰੀ, ਨਕਲੀ ਉਤਪਾਦਾਂ ਦੀ ਰੋਕਥਾਮ, ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਖੇਤੀ ਉਤਪਾਦਕਤਾ ਵਧਾਉਣ ਅਤੇ ਕਿਸਾਨਾਂ ਨੂੰ ਸਹੀ ਜਾਣਕਾਰੀ ਦੇ ਆਧਾਰ ‘ਤੇ ਫੈਸਲੇ ਲੈਣ ਲਈ ਉਤਸ਼ਾਹਿਤ ਕਰਨ ਵਰਗੇ ਅਹਿਮ ਪਹਿਲੂਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਐੱਸ. ਸੀ. ਵਿੰਗ ਦੇ ਮੀਤ ਪ੍ਰਧਾਨ ਸਾਥੀਆਂ ਸਮੇਤ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਅਗਲੀ ਖ਼ਬਰ ਜਾਗਰੂਕਤਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।