29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮਾਲੂਵਾਲ (ਭਕਨਾ) ਸਰਕਾਰੀ ਸਕੂਲ ਦੇ ਨਜ਼ਦੀਕ ਬਣ ਰਹੇ ਗੁਦਾਮਾਂ ਨੂੰ ਰੋਕਣ ਲਈ ਇਲਾਕੇ ਭਰ ਦੇ ਲੋਕਾਂ ਦਾ ਭਾਰੀ ਇਕੱਠ

ਅਜੀਤ ਡੈਸਕ 02-07-2026
ਅਟਾਰੀ, (ਅੰਮ੍ਰਿਤਸਰ) 1 ਜੁਲਾਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੇ ਪਿੰਡ ਮਾਲੂਵਾਲ ਨਜ਼ਦੀਕ ਬਾਬਾ ਸੋਹਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਕਨਾਂ ਦੇ ਬਿਲਕੁਲ ਨਾਲ ਬਣ ਰਹੇ ਅਨਾਜ ਗੁਦਾਮਾਂ ਦੇ ਵਿਰੋਧ ‘ਚ ਅੱਜ ਪਿੰਡ ਵਾਸੀਆਂ ਤੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਵਲੋਂ ਭਾਰੀ ਇਕੱਠ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਬੀਬੀਆਂ ਬੱਚਿਆਂ ਸਮੇਤ ਹਾਜ਼ਰ ਸਨ। ਇਲਾਕੇ ਭਰ ਦੇ ਇਕੱਠ ਦੌਰਾਨ ਪਿੰਡ ਵਾਸੀਆਂ ਤੇ ਆਏ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਦੇ ਨਜ਼ਦੀਕ ਗੁਦਾਮ ਬਣਨ ਨਾਲ ਬੱਚਿਆਂ ਦੀ ਸਿਹਤ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਗੁਦਾਮਾਂ ‘ਚ ਵਰਤੀਆਂ ਜਾਂਦੀਆਂ ਸਲਫਾਸ ਦੀਆਂ ਗੋਲੀਆਂ ‘ਚੋਂ ਨਿਕਲਣ ਵਾਲੀ ਫਾਸਫੀਨ ਗੈਸ ਬਹੁਤ ਜ਼ਹਿਰੀਲੀ ਹੁੰਦੀ ਹੈ, ਜੋ ਸਾਹ ਰਾਹੀਂ ਬੱਚਿਆਂ ਦੇ ਫੇਫੜਿਆਂ, ਲਿਵਰ ਤੇ ਦਿਮਾਗ ਨੂੰ ਨੁਕਸਾਨ ਪਹੁੰਚਾਏਗੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਅਨਾਜ ਗੁਦਾਮ ਆਬਾਦੀ ਤੇ ਸਕੂਲਾਂ ਤੋਂ ਦੂਰ ਹੋਣੇ ਚਾਹੀਦੇ ਹਨ । ਉਨ੍ਹਾਂ ਮੰਗ ਕੀਤੀ ਕਿ ਇੱਥੇ ਗੁਦਾਮਾਂ ਦਾ ਨਿਰਮਾਣ ਤੁਰੰਤ ਰੋਕਿਆ ਜਾਵੇ ਤੇ ਇਨ੍ਹਾਂ ਨੂੰ ਪਿੰਡ ਤੋਂ ਬਾਹਰ ਕਿਸੇ ਖੁੱਲ੍ਹੀ ਥਾਂ ‘ਤੇ ਬਣਾਇਆ ਜਾਵੇ। ਇਸ ਮੌਕੇ ਪਿੰਡ ਦੀ ਪੰਚਾਇਤ, ਸਕੂਲ ਸਟਾਫ, ਮਾਪੇ ਤੇ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਤੇ ਮੌਕੇ ਦਾ ਜਾਇਜ਼ਾ ਲੈ ਕੇ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜ਼ੋਨ ਪ੍ਰਧਾਨ ਬਲਜਿੰਦਰ ਸਿੰਘ ਸਭਰਾ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਪਿੰਡ ਵਾਸੀਆਂ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਗੁਦਾਮ ਬਣਾਉਣ ਦੇ ਨਾਲ ਸਥਾਨਕ ਇਲਾਕੇ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਗੁਦਾਮਾਂ ਨੂੰ ਰੋਕਣ ਲਈ ਆਖ਼ਰੀ ਦਮ ਤੱਕ ਲੜਿਆ ਜਾਵੇਗਾ। ਇਸ ਇਕੱਠ ਨੂੰ ਰਾਜ ਸਿੰਘ ਤਾਜ਼ੇ ਚੱਕ, ਮੰਗਤ ਸਿੰਘ, ਸਰਦੂਲ ਸਿੰਘ ਧੱਤਲ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਗੁਦਾਮਾਂ ਦਾ ਸਖ਼ਤ ਵਿਰੋਧ ਕੀਤਾ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ੋਨ ਆਗੂ ਭੁਪਿੰਦਰ ਸਿੰਘ ਮਾਲੂਵਾਲ, ਪ੍ਰਧਾਨ ਹਰਜੀਤ ਸਿੰਘ, ਜਸਬੀਰ ਸਿੰਘ ਗਿੱਲ, ਲਖਬੀਰ ਸਿੰਘ, ਗੁਰਬਖਸ ਸਿੰਘ, ਰਘਬੀਰ ਸਿੰਘ, ਪ੍ਰਗਟ ਸਿੰਘ ਸ਼ਾਹ, ਬੂਟਾ ਸਿੰਘ, ਹਰਪ੍ਰੀਤ ਸਿੰਘ, ਭਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਮਨਿੰਦਰ ਸਿੰਘ, ਗੁਰਪਾਲ ਸਿੰਘ, ਚਰਨਜੀਤ ਸਿੰਘ, ਗੁਰਸੇਵਕ ਸਿੰਘ, ਸਰਪੰਚ ਗੁਰਦੀਪ ਸਿੰਘ ਭਕਨਾ, ਸਰਪੰਚ ਅਵਤਾਰ ਸਿੰਘ ਮਾਲੂਵਾਲ, ਬਿਕਰਮਜੀਤ ਸਿੰਘ, ਸਰਪੰਚ ਬਲਦੇਵ ਸਿੰਘ, ਹੀਰਾ ਸਿੰਘ, ਸਤਾਰਾਂ ਸਿੰਘ, ਰਛਪਾਲ ਸਿੰਘ, ਦਿਲਬਾਗ ਸਿੰਘ ਭਕਨਾ ਖੁਰਦ, ਸਰਪੰਚ ਦਲਬੀਰ ਸਿੰਘ, ਦਲਬੀਰ ਸਿੰਘ ਬਾਸਰਕੇ , ਬਲਵਿੰਦਰ ਸਿੰਘ ਭਕਨਾ ਖੁਰਦ, ਸੁੱਖਾ ਸਿੰਘ, ਕਰਨਬੀਰ ਸਿੰਘ ਭਕਨਾ ਖੁਰਦ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਲਈ ਸਿੱਖ ਸੰਗਤਾਂ ਨੂੰ ਇੱਕਜੁੱਟ ਹੋਣ ਦੀ ਲੋੜ - ਭੂੰਦੜ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦੇ ਵੰਸ਼ਜ਼ਾਂ ਨੂੰ ਭੇਜੀ 1 ਲੱਖ ਰੁਪਏ ਸਹਾਇਤਾ ਰਾਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।