29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ 431ਵਾਂ ਪ੍ਰਕਾਸ਼ ਪੁਰਬ ਮਨਾਇਆ

ਅਜੀਤ ਡੈਸਕ 02-07-2026
ਅੰਮ੍ਰਿਤਸਰ, 1 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਵਿਖੇ ਗੁਰੂ ਸਾਹਿਬ ਦਾ 431ਵਾਂ ਪ੍ਰਕਾਸ਼ ਪੁਰਬ ਸ਼੍ਰੋਮਣੀ ਕਮੇਟੀ, ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਤੇ ਸੇਵਕ ਜਥਾ ਇਸ਼ਨਾਨ ਗੁ: ਸ੍ਰੀ ਬਿਬੇਕਸਰ ਸਾਹਿਬ ਵਲੋਂ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਗੁ: ਸਾਹਿਬ ਦੇ ਇਤਿਹਾਸ ਅਨੁਸਾਰ ਇਸ ਰਮਣੀਕ ਅਸਥਾਨ ‘ਤੇ ਛੇਵੇਂ ਪਾਤਿਸ਼ਾਹ ਸ਼ਿਕਾਰ ਖੇਡ ਕੇ ਪਰਤਣ ਸਮੇਂ ਬਿਬੇਕੀ ਸਿੱਖਾਂ ਨਾਲ ਬੈਠ ਕੇ ਬਿਬੇਕ ਗਿਆਨ ਸੰਬੰਧੀ ਵਿਚਾਰਾਂ ਕਰਿਆ ਕਰਦੇ ਸਨ । ਇਸ ਦੌਰਾਨ ਗੁ: ਸਾਹਿਬ ਵਿਖੇ ਪੰਜ ਦਿਨਾਂ ਤੋਂ ਚੱਲ ਰਹੀ ਲੜੀਵਾਰ ਆਗਮਨ ਕਥਾ ਦੇ ਭੋਗ ਪਾਏ ਜਾਣ ਉਪ੍ਰੰਤ ਸਵੇਰੇ 8 ਵਜੇ ਤੋਂ ਦੇਰ ਅੱਧੀ ਰਾਤ ਤੱਕ ਸਜਾਏ ਗਏ ਗੁਰਮਤਿ ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਭਲਾਈ ਕੇਂਦਰ ਵਾਲੇ, ਸਾਬਕਾ ਗ੍ਰੰਥੀ ਗਿਆਨੀ ਜਸਵੰਤ ਸਿੰਘ ਕਥਾਵਾਚਕ ਸ੍ਰੀ ਮੰਜੀ ਸਾਹਿਬ, ਭਾਈ ਹਰਜੋਤ ਸਿੰਘ ਜ਼ਖ਼ਮੀਂ, ਭਾਈ ਜਸਪਾਲ ਸਿੰਘ ਦਿੱਲੀ, ਭਾਈ ਜਗਦੀਪ ਸਿੰਘ ਅਤੇ ਭਾਈ ਨਵਦੀਪ ਸਿੰਘ ਹਜ਼ੂਰੀ ਰਾਗੀ, ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਸਤਵਿੰਦਰ ਸਿੰਘ ਕਾਲੂ, ਭਾਈ ਅੰਤਰਪ੍ਰੀਤ ਸਿੰਘ ਭਾਈ ਭੁਪਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਮਨਮੋਹਨ ਸਿੰਘ ਬਾਗ ਰਾਮਾਨੰਦ, ਢਾਡੀ ਜਥਾ ਭਾਈ ਸਤਪਾਲ ਸਿੰਘ ਐੱਮ. ਏ., ਭਾਈ ਹਰਵਿੰਦਰਪਾਲ ਸਿੰਘ, ਭਾਈ ਹਰਮਨਦੀਪ ਸਿੰਘ ਅਤੇ ਕੀਰਤਨੀ ਜਥਾ ਬੀਬੀਆਂ ਸ੍ਰੀ ਬਿਬੇਕਸਰ ਸਾਹਿਬ ਨੇ ਕਥਾ ਕੀਰਤਨ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਦੇ ਮੈਨੇਜਰ ਜਤਿੰਦਰਪਾਲ ਸਿੰਘ, ਗੁ: ਸ੍ਰੀ ਬਿਬੇਕਸਰ ਸਾਹਿਬ ਦੇ ਮੁੱਖ ਗ੍ਰੰੰਥੀ ਭਾਈ ਗੁਰਕਿਰਨਬੀਰ ਸਿੰਘ ਤੇ ਗ੍ਰੰਥੀ ਭਾਈ ਸਿਮਰਨ ਸਿੰਘ, ਸੇਵਕ ਜਥਾ ਇਸ਼ਨਾਨ ਦੇ ਪ੍ਰਬੰਧਕ ਭਾਈ ਭੁਪਿੰਦਰ ਸਿੰਘ, ਇੰਦਰਪਾਲ ਸਿੰਘ ਰਾਜਾ ਐੱਲ.ਆਈ.ਸੀ. ਵਾਲੇ, ਨਿਰਭੈ ਸਿੰਘ, ਗੱਜਣ ਸਿੰਘ, ਹਰਅੰਮ੍ਰਿਤਪਾਲ ਸਿੰਘ, ਹਰਮਿੰਦਰਪਾਲ ਸਿੰਘ, ਨਰਿੰਦਰਪਾਲ ਸਿੰਘ, ਨੀਟਾ ਸਿੰਘ, ਗੱਜਣ ਸਿੰਘ, ਕੁਲਵੰਤ ਸਿੰਘ, ਗੁਰਪੀਤ ਸਿੰਘ ਭਾਟੀਆ ਆਦਿ ਵਲੋਂ ਕਥਾਵਾਚਕਾਂ ਤੇ ਰਾਗੀ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ । ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਭਾਈ ਤਰਸੇਮ ਸਿੰਘ ਅਤੇ ਗਿਆਨੀ ਬਲਵੰਤ ਸਿੰਘ ਐਨੇਕੋਟ ਨੇ ਸਟੇਜ ਸਕੱਤਰਾਂ ਵਲੋਂ ਜ਼ਿੰਮੇਵਾਰੀ ਨਿਭਾਈ। ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ ਤੇ ਆਤਿਸ਼ਬਾਜ਼ੀ ਚਲਾਈ ਗਈ । ਸੇਵਕ ਜਥਾ ਇਸ਼ਨਾਨ ਨਾਲ ਸੰਬੰਧਿਤ ਮੈਂਬਰਾਂ ਤੇ ਸ਼੍ਰੋਮਣੀ ਕਮੇਟੀ ਵਲੋਂ ਸਾਰਾ ਦਿਨ ਗੁਰਦੁਆਰਾ ਸਾਹਿਬ ਵਿਖੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਵੱਖ-ਵੱਖ ਪਦਾਰਥਾਂ ਦੇ ਗੁਰੂ ਕੇ ਲੰਗਰ ਸਾਰਾ ਦਿਨ ਅਤੁੱਟ ਵਰਤਾਏ ਗਏ । ਜ਼ਿਕਰਯੋਗ ਹੈ ਕਿ ਗੁਰੂ ਨਗਰੀ ਦੇ ਪੰਜ ਅੰਮ੍ਰਿਤ ਸਰੋਵਰਾਂ ਵਿਚੋਂ ਇਕ ਗੁ: ਸ੍ਰੀ ਬਿਬੇਕਸਰ ਸਾਹਿਬ, ਗੁ: ਸ੍ਰੀ ਰਾਮਸਰ ਸਾਹਿਬ ਦੇ ਸਾਹਮਣੇ ਅਤੇ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਚਾਟੀਵਿੰਡ ਚੌਕ ਦੇ ਨਜ਼ਦੀਕ ਸੁਸ਼ੋਭਿਤ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦੇ ਵੰਸ਼ਜ਼ਾਂ ਨੂੰ ਭੇਜੀ 1 ਲੱਖ ਰੁਪਏ ਸਹਾਇਤਾ ਰਾਸ਼ੀ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤ ਸਾਗਰ ਪਰਿਵਾਰ ਵਲੋਂ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।