27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਖ਼ਾਲਸਾ ਕਾਲਜ ਵਿਖੇ ਖੇਤੀਬਾੜੀ ਕੋਰਸਾਂ ਦੇ ਦਾਖ਼ਲੇ ਸੰਬੰਧੀ ਕੌਂਸਲਿੰਗ ਹੋਈ

ਅਜੀਤ ਡੈਸਕ 01-07-2026

ਅੰਮ੍ਰਿਤਸਰ, 30 ਜੂਨ (ਜਸਵੰਤ ਸਿੰਘ ਜੱਸ)-ਸਥਾਨਕ ਖ਼ਾਲਸਾ ਕਾਲਜ ਵਿਖੇ ਬੀ. ਐੱਸਸੀ. ਐਗਰੀਕਲਚਰ ਸਮੈਸਟਰ ਪਹਿਲਾ ਦੇ ਦਾਖ਼ਲੇ ਸੰਬੰਧੀ ਹੋਏ ਟੈਸਟ ਦਾ ਨਤੀਜਾ ਬੀਤੀ 27 ਜੂਨ ਨੂੰ ਐਲਾਨਣ ਉਪਰੰਤ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਰ ਸੁੰਦਰ ਸਿੰਘ ਮਜੀਠੀਆ ਹਾਲ ਵਿਖੇ 240 ਸੀਟਾਂ ‘ਤੇ ਦਾਖ਼ਲੇ ਲਈ ਕੌਂਸਲਿੰਗ ਦੀ ਪ੍ਰੀਕ੍ਰਿਆ ਸੰਪੰਨ ਹੋ ਗਈ। ਇਸ ਦੌਰਾਨ ਮੈਰਿਟ ‘ਚ ਆਏ ਪਹਿਲੇ 300 ਉਮੀਦਵਾਰਾ ਨੂੰ ਬੁਲਾਇਆ ਗਿਆ ਸੀ। ਪ੍ਰਿੰ: ਡਾ. ਰੰਧਾਵਾ ਨੇ ਦੱਸਿਆ ਕਿ ਐਗਰੀਕਲਚਰ ਦੇ ਮੁਖੀ ਅਤੇ ਡੀਨ ਡਾ. ਗੁਰਬਖ਼ਸ ਸਿੰਘ ਦੀ ਅਗਵਾਈ ਹੇਠ ਗਠਿਤ ਕਾਉਂਸਲਿੰਗ ਟੀਮ ਨੇ ਚੁਣੇ ਜਾਣ ਵਾਲੇ ਵਿਦਿਆਰਥੀਆਂ ਦੇ ਦਸਤਾਵੇਜ਼ ਆਦਿ ਦੀ ਜਾਂਚ ਕਰਨ ਉਪਰੰਤ ਯੋਗ ਪਾਏ ਗਏ ਉਮੀਦਵਾਰਾਂ ਦੇ ਦਾਖਲੇ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਜੇਕਰ ਸੀਟਾਂ ਖਾਲੀ ਰਹਿੰਦੀਆਂ ਹਨ ਤਾਂ ਦਾਖਲੇ ਲਈ ਅਗਲੀ ਕਾਉਂਸਲਿੰਗ ਲਈ ਮਿਤੀ ਅਤੇ ਸਮਾਂ ਨਿਸ਼ਚਿਤ ਕਰਕੇ ਉਸਦੀ ਸੂਚਨਾ ਕਾਲਜ ਵੈਬਸਾਈਟ ‘ਤੇ ਅਪਲੋਡ ਕਰ ਦਿੱਤੀ ਜਾਵੇਗੀ। ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਇਸ ਤੋਂ ਇਲਾਵਾ ਬਾਕੀ ਵਿਸ਼ਿਆਂ ‘ਚ ਦਾਖਲੇ ਲਈ ਵਿਦਿਆਰਥੀਆਂ ਵਲੋਂ ਭਰਪੂਰ ਦਿਲਚਸਪੀ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਮ.ਐਸਸੀ. ਐਗਰੀਕਲਚਰ ਦੇ ਦਾਖਲਾ ਟੈਸਟ ਦੀ ਮਿਤੀ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਭਾਰਤੀ ਸਿੱਖ ਸ਼ਰਧਾਲੂ ਵਤਨ ਪਰਤੇ ਅਗਲੀ ਖ਼ਬਰ ਹੁਣ ਬੀ. ਆਰ. ਟੀ. ਐੱਸ. ਦੇ ਮੈਟਰੋ ਬੱਸ ਲਾਂਘੇ ਦਾ ਵੀ ਪੈ ਜਾਵੇਗਾ ਭੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।