ਅੰਮਿ੍ਤਸਰ, 7 ਮਈ (ਰੇਸ਼ਮ ਸਿੰਘ)-ਸਬਜ਼ੀ ਮੰਡੀ ਵੱਲ੍ਹਾ ਵਿਖੇ ਸ਼ੈੱਡਾਂ ਦੀਆਂ ਬੰਦ ਲਾਈਟਾਂ ਨੂੰ ਬਹਾਲ ਕਰਵਾਉਣ ਲਈ ਅੰਮਿ੍ਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ ਦੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਦੀ ਅਗਵਾਈ 'ਚ ਡੀ. ਸੀ. ਦਲਵਿੰਦਰਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਆਜ਼ਮਪੁਰ ਨੇ ਦੱਸਿਆ ਕਿ ਮੰਡੀ ਦੇ ਅੰਦਰ ਬਣੇ ਸ਼ੈੱਡਾਂ ਦੀਆਂ ਬੱਤੀਆਂ ਸਮੂਹਿਕ ਤੌਰ 'ਤੇ ਸਵੇਰੇ 7 ਤੋਂ ਲੈ ਕੇ ਸ਼ਾਮ 7 ਵਜੇ ਤੱਕ ਬੰਦ ਕਰ ਦਿੱਤੀਆਂ ਜਾਂਦੀਆਂ ਹਨ | ਇਸ ਵਫ਼ਦ 'ਚ ਚੇਅਰਮੈਨ ਰਾਜਦੀਪ ਸਿੰਘ ਉੱਪਲ, ਜਨਰਲ ਸਕੱਤਰ ਜਤਿੰਦਰ ਖੁਰਾਣਾ, ਹਰੀਸ਼ ਕੁਮਾਰ, ਪਰਮਜੀਤ ਸਿੰਘ, ਪ੍ਰਭਜੋਤ ਸਿੰਘ ਬੱਤਰਾ, ਹਰਵਿੰਦਰ ਸਿੰਘ ਹਨੀ, ਇਕਬਾਲ ਸਿੰਘ ਬਾਲੀ, ਅੰਮਿ੍ਤਪਾਲ ਸਿੰਘ ਲਾਲੀ, ਬਿੱਲਾ ਨਿਜਾਮਪੁਰ, ਬੱਬਲਾ ਫਰੂਟ ਮੰਡੀ ਆਦਿ ਹਾਜ਼ਰ ਸਨ | ਇਸ ਮੌਡੇ ਡੀ. ਸੀ. ਦਲਵਿੰਦਰਜੀਤ ਸਿੰਘ ਵਲੋਂ ਤੁਰੰਤ ਐੱਸ. ਡੀ. ਓ. ਬਿਜਲੀ ਬੋਰਡ ਤੇ ਜ਼ਿਲ੍ਹਾ ਮੰਡੀ ਬੋਰਡ ਨੂੰ ਮੰਡੀ ਵਿਖੇ ਸ਼ੈੱਡਾਂ ਦੀਆਂ ਬੰਦ ਲਾਈਟਾਂ ਤੁਰੰਤ ਬਹਾਲ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ |