21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਨੇ 1700 ਸਫ਼ਾਈ ਸੇਵਕਾਂ ਨੂੰ ਸੁਰੱਖਿਆ ਕਿੱਟਾਂ ਵੰਡੀਆਂ <br/>

ਅਜੀਤ ਡੈਸਕ 07-05-2026
ਅੰਮਿ੍ਤਸਰ, 6 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਭਰ ਵਿਚ ਕੰਮ ਕਰਨ ਵਾਲੇ 1,700 ਸਫ਼ਾਈ ਸੇਵਕਾਂ ਨੂੰ ਕਰੀਬ 36 ਲੱਖ ਦਾ ਸੁਰੱਖਿਆ ਸਾਮਾਨ ਵੰਡਿਆ ਗਿਆ | ਇਹ ਪਹਿਲ ਉਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ, ਸਨਮਾਨ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ, ਜੋ ਅੰਮਿ੍ਤਸਰ ਸ਼ਹਿਰ ਦੀ ਸਫ਼ਾਈ ਅਤੇ ਲੋਕ ਸਿਹਤ ਨੂੰ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ | ਇਸ ਵੰਡ ਪ੍ਰੋਗਰਾਮ ਅਧੀਨ ਸਾਰੇ 1,700 ਸਫ਼ਾਈ ਸੇਵਕਾਂ ਨੂੰ ਪੀ.ਪੀ.ਈ. ਕਿੱਟਾਂ, ਬਰਸਾਤੀਆਂ, ਸੁਰੱਖਿਆ ਜੈਕਟਾਂ, ਦਸਤਾਨੇ, ਟੋਪੀਆਂ ਸੁਰੱਖਿਆ ਜੁੱਤੇ ਅਤੇ ਐਪਰਨ ਪ੍ਰਦਾਨ ਕੀਤੇ ਗਏ | ਆਉਣ ਵਾਲੇ ਮਾਨਸੂਨ ਮੌਸਮ ਨੂੰ ਦੇਖਦੇ ਹੋਏ ਇਸ ਵੰਡ ਦੀ ਵਿਸ਼ੇਸ਼ ਮਹੱਤਤਾ ਹੈ, ਮੌਸਮੀ ਹਾਲਤਾਂ ਵਿਚ ਵੀ ਸਫ਼ਾਈ ਕਰਮਚਾਰੀ ਲਗਾਤਾਰ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ | ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਕੰਮਕਾਜ ਦੀ ਥਾਂ 'ਤੇ ਉਨ੍ਹਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ | ਜਿਸ ਅਨੁਸਾਰ ਨਗਰ ਨਿਗਮ ਵਲੋਂ ਇਹ ਭਲਾਈ ਕਾਰੀ ਕਦਮ ਚੁੱਕਿਆ ਗਿਆ ਹੈ ਤਾਂ ਜੋ ਸਫ਼ਾਈ ਕਰਮਚਾਰੀ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਸਕਣ | ਉਨ੍ਹਾਂ ਦੱਸਿਆ ਕਿ ਇਸ ਸੁਰੱਖਿਆ ਸਾਮਾਨ 'ਤੇ ਸਵੱਛ ਭਾਰਤ ਮਿਸ਼ਨ ਤਹਿਤ ਲਗਪਗ 36 ਲੱਖ ਖ਼ਰਚ ਕੀਤੇ ਗਏ ਹਨ, ਜਿਸ ਦੇ ਨਾਲ ਕਾਰਜ ਸਥਾਨ 'ਤੇ ਜੋਖ਼ਮ ਘਟਣਗੇ, ਕੰਮਕਾਜ ਦੀਆਂ ਸਥਿਤੀਆਂ ਵਿਚ ਸੁਧਾਰ ਆਵੇਗਾ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਤੰਦਰੁਸਤ ਰੱਖਣ ਲਈ ਰੋਜ਼ਾਨਾ ਮਿਹਨਤ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਦਾ ਹੌਸਲਾ ਵੀ ਵਧੇਗਾ | ਇਸ ਮੌਕੇ 'ਤੇ ਸੰਯੁਕਤ ਕਮਿਸ਼ਨਰ ਡਾ: ਜੈ ਇੰਦਰ ਸਿੰਘ, ਸਿਹਤ ਅਫ਼ਸਰ ਡਾ: ਕਿਰਨ ਕੁਮਾਰ, ਡਾ: ਰਮਾ, ਸੀ. ਐੱਸ. ਓ. ਮਲਕੀਤ ਸਿੰਘ, ਸੀ. ਐੱਸ. ਓ. ਜੇ. ਪੀ. ਬੱਬਰ, ਸੀ. ਐੱਸ. ਆਈ. ਵਿਜੈ ਗਿੱਲ, ਸੀ. ਐੱਸ. ਆਈ. ਅਨਿਲ ਡੋਗਰਾ ਅਤੇ ਐੱਮ. ਆਈ. ਐੱਸ. ਵਿਸ਼ਾਲ ਹਾਂਡਾ ਸ਼ਾਮਿਲ ਸਨ |

ਪਿਛਲੀ ਖ਼ਬਰ ਪਿੰਡ ਭਰਥਲਾ ਵਿਖੇ ਖੇਡ ਸਟੇਡੀਅਮ ਤੇ ਜਿੰਮ ਦਾ ਅਮਰ ਸਿੰਘ ਨੇ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਬਿਜਲੀ ਦੀਆਂ ਤਾਰਾਂ ਦੇ ਝੁਰਮਟ 'ਚ ਉਲਝਿਆ ਅੰਮਿ੍ਤਸਰ, ਖੰਭਿਆਂ 'ਤੇ ਉਲਝੀਆਂ ਤਾਰਾਂ ਦੇ ਜਾਲ ਆਮ ਲੋਕਾਂ ਅਤੇ ਰਾਹਗੀਰਾਂ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।