21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅੰਮਿ੍ਤਸਰ 'ਚ ਆਈ.ਐੱਚ.ਜੀ. ਹੋਟਲਜ਼ ਐਂਡ ਰਿਜ਼ੋਰਟਸ ਦੇ ਪ੍ਰੀਮਿਅਮ ਬ੍ਰਾਂਡ 'ਵੋਕੋ' ਦੀ ਸ਼ੁਰੂਆਤ <br/>

ਅਜੀਤ ਡੈਸਕ 07-05-2026
ਅੰਮਿ੍ਤਸਰ, 6 ਮਈ (ਰਾਜੇਸ਼ ਕੁਮਾਰ ਸ਼ਰਮਾ)-ਆਈ. ਐੱਚ. ਜੀ. ਹੋਟਲਜ਼ ਐਂਡ ਰਿਜ਼ੋਰਟਸ ਦੇ ਪ੍ਰੀਮਿਅਮ ਬ੍ਰਾਂਡ 'ਵੋਕੋ' ਵਲੋਂ ਅੰਮਿ੍ਤਸਰ 'ਚ ਆਪਣੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੋਟਲ ਵੋਕੋ ਅੰਮਿ੍ਤਸਰ ਦੇ ਜਨਰਲ ਮੈਨੇਜਰ ਮੁਨੀਸ਼ ਯਾਦਵ ਨੇ ਦੱਸਿਆ ਕਿ ਵੋਕੋ ਅੰਮਿ੍ਤਸਰ ਨੂੰ ਉਨ੍ਹਾਂ ਯਾਤਰੀਆਂ ਲਈ ਤਿਆਰ ਕੀਤਾ ਗਿਆ ਹੈ, ਜੋ ਆਰਾਮ ਦੇ ਨਾਲ ਵਿਸ਼ੇਸ਼ਤਾ ਨੂੰ ਮਹੱਤਵ ਦਿੰਦੇ ਹਨ | ਵੋਕੋ ਅੰਮਿ੍ਤਸਰ ਨੂੰ ਇਕ ਅਜਿਹੇ ਠਹਿਰਨ ਦੇ ਅਨੁਭਵ ਵਜੋਂ ਤਿਆਰ ਕੀਤਾ ਗਿਆ ਹੈ, ਜੋ ਆਰਾਮ ਅਤੇ ਜਗ੍ਹਾ ਦੀ ਡੂੰਘੀ ਭਾਵਨਾ ਨੂੰ ਸੰਤੁਲਿਤ ਕਰਦਾ ਹੈ ਅਤੇ ਜਿੱਥੇ ਮਹਿਮਾਨ ਸ਼ਹਿਰ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਨਬਜ਼ ਨਾਲ ਜੁੜੇ ਰਹਿਣ ਦੇ ਨਾਲ-ਨਾਲ ਪੂਰੀ ਤਰ੍ਹਾਂ ਆਰਾਮ ਮਹਿਸੂਸ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਹੋਟਲ ਦੀ ਸੂਚੀ 'ਚ ਸਟੈਂਡਰਡ ਕਮਰੇ, ਪ੍ਰੀਮੀਅਮ ਕਮਰੇ, ਸੂਟ ਤੇ ਵਿਸ਼ੇਸ਼ ਡੁਪਲੈਕਸ ਕਮਰੇ ਸ਼ਾਮਲ ਹਨ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ <br/> ਅਗਲੀ ਖ਼ਬਰ ਵਿਧਾਇਕ ਡਾ. ਅਜੇ ਗੁਪਤਾ ਨੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।