22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਦਸਮੇਸ਼ ਕਲੱਬ ਰਾਜਾਸਾਂਸੀ ਵਲੋਂ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ <br/>

ਅਜੀਤ ਡੈਸਕ 21-04-2026
ਰਾਜਾਸਾਂਸੀ, 20 ਅਪ੍ਰੈਲ (ਹਰਦੀਪ ਸਿੰਘ ਖੀਵਾ)-ਦਸ਼ਮੇਸ਼ ਸਪੋਰਟਸ ਕਲੱਬ ਰਾਜਾਸਾਂਸੀ ਦੇ ਪ੍ਰਧਾਨ ਡਾ. ਬਿਕਰਮਜੀਤ ਸਿੰਘ ਸੰਧੂ ਵਲੋਂ ਰਾਜਾਸਾਂਸੀ 'ਚ ਅਮਰ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਨਾਮਵਰ 32 ਟੀਮਾਂ ਨੇ ਭਾਗ ਲਿਆ | ਪੰਜਾਬ ਸਿਹਤ ਪ੍ਰਣਾਲੀ ਨਿਗਮ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ, ਸਮੂਹ ਰਾਜਾਸਾਂਸੀ ਸ਼ਹਿਰ ਵਾਸੀਆਂ ਤੋਂ ਇਲਾਵਾ ਐੱਨ. ਆਰ. ਆਈ. ਨੌਜਵਾਨਾਂ 'ਚ ਹੈਰੀ ਕੈਨੇਡਾ, ਮੇਜਰ ਧਾਲੀਵਾਲ ਆਸਟਰੇਲੀਆ, ਹਰਰਾਇ ਰਾਜਾ ਆਸਟਰੇਲੀਆ, ਬੰਟੀ ਕੈਨੇਡਾ, ਪਰੀਤ ਕੈਨੇਡਾ ਸਮੇਤ ਹੋਰ ਨੌਜਵਾਨਾਂ ਦੇ ਭਰਵੇਂ ਸਹਿਯੋਗ ਨਾਲ ਕਰਵਾਏ ਉਕਤ ਟੂਰਨਾਮੈਂਟ ਦੇ ਫ਼ਾਈਨਲ ਮੁਕਾਬਲਿਆਂ ਵਿਚ ਪਹਿਲੇ ਸਥਾਨ ਉੱਦੋਕੇ ਅਤੇ ਦੂਸਰੇ ਸਥਾਨ 'ਤੇ ਚੱਕ ਸਕੰਦਰ ਦੀ ਟੀਮ ਜੇਤੂ ਰਹੀ | ਇਸ ਦੌਰਾਨ ਜੇਤੂਆਂ ਟੀਮਾਂ ਦੇ ਖਿਡਾਰੀਆਂ ਨੂੰ 11 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਇਨਾਮ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਸਿਹਤ ਪ੍ਰਣਾਲੀ ਨਿਗਮ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਵਲੋਂ ਦਿੱਤੀ ਗਈ | ਉਨ੍ਹਾਂ ਟੂਰਨਾਮੈਂਟ ਕਰਵਾਉਣ ਵਾਲੇ ਸਮੁੱਚੇ ਕਲੱਬ ਅਤੇ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਕੋਚਾਂ ਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਕਤ ਕਲੱਬ ਵਲੋਂ ਅਤੇ ਸਮੂਹ ਪ੍ਰਬੰਧਕਾਂ 'ਚ ਡਾ. ਬਿਕਰਮਜੀਤ ਸਿੰਘ ਸੰਧੂ, ਅਮਰਿੰਦਰ ਸਿੰਘ ਸੰਨੀ ਸੋਨੂੰ ਰਾਜਾਸਾਂਸੀ, ਮਨਮੋਹਣ ਸਿੰਘ, ਨਿੱਕਾ ਰਾਜਾਸਾਂਸੀ, ਪਰੀਤ ਏਅਰ ਪੋਰਟ, ਮਦਨ ਮਸੀਹ, ਲਖਨਪਾਲ, ਇੰਦਰਜੀਤ ਸਿੰਘ, ਬਚਿਤਰ ਸਿੰਘ ਲਾਧੀਵਾਲ, ਦਵਿੰਦਰ ਸਿੰਘ ਬੂਆਨੰਗਲੀ ਤੋਂ ਇਲਾਵਾ ਮੁੱਖ ਮਹਿਮਾਨ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਤੇ ਮੈਡਮ ਲਵਲੀਨ ਕੌਰ, ਚੇਅਰਮੈਨ ਵਰੁਣ ਕੁਮਾਰ ਰਾਜਾਸਾਂਸੀ, ਨਗਰ ਪੰਚਾਇਤ ਦੇ ਚੇਅਰਮੈਨ ਕੁਲਵਿੰਦਰ ਸਿੰਘ ਔਲਖ ਵਲੋਂ ਜੇਤੂ ਟੀਮਾਂ 'ਚ ਪਹਿਲੇ ਨੰਬਰ ਦੀ ਟੀਮ ਨੂੰ 31 ਹਜ਼ਾਰ, ਦੂਜੇ ਨੰਬਰ ਦੀ ਟੀਮ ਨੂੰ 21 ਹਜਾਰ ਤੇ ਤੀਸਰੇ, ਚੌਥੇ ਅਤੇ ਪੰਜਵੇਂ ਨੰਬਰ ਦੀਆਂ ਟੀਮਾਂ ਨੂੰ 41-41 ਸੌ ਰੁਪਏ ਨਗਦ ਰਾਸ਼ੀ ਇਨਾਮ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇਨਾਮ ਵੰਡ ਸਮਾਰੋਹ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜਾਹੀ ਕਰਨ ਪੁੱਜੇ ਕੌਂਸਲਰ ਦਿਆਲ ਸਿੰਘ, ਕੌਂਸਲਰ ਮੀਨਾਕਸ਼ੀ, ਕੌਂਸਲਰ ਸਵਿੰਦਰਪਾਲ ਸਿੰਘ ਹੈਪੀ, ਕੌਂਸਲਰ ਸ੍ਰੀ ਰਾਮ, ਕੌਂਸਲਰ ਸੁਖਦਿਆਲ ਸਿੰਘ ਸੋਢੀ, ਸੇਵਾ ਮੁਕਤ ਇੰਸਪੈਕਟਰ ਤਜਿੰਦਰਪਾਲ ਸਿੰਘ ਰਾਜਾਸਾਂਸੀ ਤੋਂ ਇਲਾਵਾ ਖਿਡਾਰੀ, ਟੀਮਾਂ ਦੇ ਕੋਚ, ਤੇ ਹੋਰ ਮੁਹਤਬਰ ਵਿਅਕਤੀ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਪ੍ਰਕਾਸ਼ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਗਿੱਲ, ਔਜਲਾ, ਡਿੰਪਾ, ਅਟਵਾਲ, ਭਲਾਈਪੁਰ, ਬ੍ਰਹਮਪੁਰਾ, ਰਵੀਕਰਨ ਕਾਹਲੋਂ... ਅਗਲੀ ਖ਼ਬਰ ਐਡਵੋਕੇਟ ਧਾਮੀ ਵਲੋਂ ਗੁਰਦੁਆਰਾ ਪਿ੍ੰਟਿੰਗ ਪ੍ਰੈੱਸ ਦਾ ਨਵੀਨੀਕਰਨ ਉਪਰੰਤ ਰਸਮੀ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।