22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਖ਼ਾਲਸਾ ਕਾਲਜ ਵਿਖੇ 'ਜੀਨੋਮ ਐਡੀਟਿੰਗ ਤਕਨਾਲੋਜੀ' ਵਿਸ਼ੇ 'ਤੇ ਕਰਵਾਈ ਦੋ ਰੋਜ਼ਾ ਵਰਕਸ਼ਾਪ <br/>

ਅਜੀਤ ਡੈਸਕ 21-04-2026
ਅੰਮਿ੍ਤਸਰ, 20 ਅਪ੍ਰੈਲ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਦੇ ਬਾਇਓ ਟੈਕਨਾਲੋਜੀ ਵਿਭਾਗ ਵਲੋਂ ਨੈਕਸਟਜ਼ਨ ਅਕੈਡਮੀ ਨੋਇਡਾ ਦੇ ਸਹਿਯੋਗ ਨਾਲ 'ਸੀ. ਆਰ. ਆਈ. ਐੱਸ. ਪੀ. ਆਰ.-ਸੀ. ਏ. ਐੱਸ.-9: ਜੀਨੋਮ ਐਡੀਟਿੰਗ ਤਕਨਾਲੋਜੀ' ਵਿਸ਼ੇ 'ਤੇ ਦੋ ਦਿਨਾ ਵਰਕਸ਼ਾਪ ਕਰਵਾਈ ਗਈ, ਜਿਸਦਾ ਮਕਸਦ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਤਕਨੀਕਾਂ ਅਤੇ ਗਿਆਨ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਨਾ ਸੀ | ਵਰਕਸ਼ਾਪ ਦੀ ਸ਼ੁਰੂਆਤ ਕਾਲਜ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਵਿਭਾਗ ਮੁੱਖੀ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਕਮਲਜੀਤ ਕੌਰ ਨਾਲ ਮਿਲ ਕੇ ਸ਼ਮਾ ਰੌਸ਼ਨ ਕਰਕੇ ਕੀਤੀ | ਉਪਰੰਤ ਪ੍ਰੋਗਰਾਮ ਕੋਆਰਡੀਨੇਟਰ ਨੇ ਆਈਆਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਆਧੁਨਿਕ ਬਾਇਓਟੈਕਨਾਲੋਜੀ ਅਤੇ ਜੈਨੇਟਿਕ ਖੋਜ 'ਚ ਉਕਤ ਵਿਸ਼ੇ ਦੀ ਧਾਰਨਾ ਅਤੇ ਮਹੱਤਤਾ ਬਾਰੇ ਜਾਣੰੂ ਕਰਵਾਇਆ | ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਨੇ ਦਵਾਈ, ਖੇਤੀਬਾੜੀ ਅਤੇ ਬਾਇਓ ਟੈਕਨਾਲੋਜੀ 'ਚ ਖੋਜ ਨੂੰ ਅਗਾਂਹ ਵਧਾਉਣ 'ਚ ਜੀਨੋਮ ਐਡੀਟਿੰਗ ਤਕਨਾਲੋਜੀਆਂ ਦੀ ਪਰਿਵਰਤਨਸ਼ੀਲ ਸੰਭਾਵਨਾ 'ਤੇ ਚਾਨਣਾ ਪਾਇਆ | ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਉੱਭਰ ਰਹੀਆਂ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਗਿਆਨਕ ਸੋਚ ਅਤੇ ਖੋਜ-ਮੁਖੀ ਸਿੱਖਿਆ ਦੀ ਮਹੱਤਤਾ ਅਤੇ ਪਿ੍ੰ: ਡਾ. ਰੰਧਾਵਾ ਨੇ ਜੀਨ ਐਡੀਟਿੰਗ ਟੂਲਸ ਦੇ ਵੱਧ ਰਹੇ ਮਹੱਤਵ ਅਤੇ ਜੈਨੇਟਿਕ ਖੋਜ 'ਚ ਸ਼ੁੱਧਤਾ ਅਤੇ ਨਵੀਨਤਾ ਨੂੰ ਵਧਾਉਣ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਦੂਜੇ ਦਿਨ ਮੈਡੀਕਲ ਖੋਜ, ਜੀਨ ਥੈਰੇਪੀ, ਖੇਤੀਬਾੜੀ ਅਤੇ ਬਿਮਾਰੀ ਮਾਡਲਿੰਗ 'ਚ ਸੀ. ਆਰ. ਆਈ. ਐੱਸ. ਪੀ. ਆਰ., ਸੀ. ਏ. ਐੱਸ.-9 ਦੇ ਉਪਯੋਗਾਂ 'ਤੇ ਕੇਂਦਿ੍ਤ ਚਰਚਾਵਾਂ ਸਨ | ਇਸ ਦੇ ਨਾਲ ਹੀ ਬੇਸ ਸੰਪਾਦਨ, ਪ੍ਰਾਈਮ ਸੰਪਾਦਨ, ਸੀ. ਆਰ. ਆਈ. ਐੱਸ. ਪੀ. ਆਰ. ਦਖਲਅੰਦਾਜ਼ੀ ਅਤੇ ਸੀ. ਆਰ. ਆਈ. ਐੱਸ. ਪੀ. ਆਰ. ਐਕਟੀਵੇਸ਼ਨ ਵਰਗੇ ਉੱਨਤ ਜੀਨੋਮ ਸੰਪਾਦਨ ਸਾਧਨਾਂ ਦੇ ਨਾਲ ਇਸ ਉੱਭਰ ਰਹੇ ਖੇਤਰ 'ਚ ਜੀਨੋਮ ਸੰਪਾਦਨ ਅਤੇ ਕਰੀਅਰ ਦੇ ਮੌਕਿਆਂ ਦੇ ਨੈਤਿਕ, ਸੁਰੱਖਿਆ ਅਤੇ ਰੈਗੂਲੇਟਰੀ ਪਹਿਲੂਆਂ ਨੂੰ ਵੀ ਉਜਾਗਰ ਕੀਤਾ ਗਿਆ | ਕਾਲਜ ਦੇ ਸਾਇੰਸਜ਼ ਡੀਨ ਡਾ. ਹਰਵਿੰਦਰ ਕੌਰ ਨੇ ਵੀ ਵਿਚਾਰ ਪ੍ਰਗਟ ਕੀਤੇ ਅਤੇ ਪਿ੍ੰ: ਰੰਧਾਵਾ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ | ਇਸ ਮੌਕੇ ਡਾ. ਮੁਕੇਸ਼ ਚੰਦਰ, ਡਾ. ਹਰਮਨਪ੍ਰੀਤ ਕੌਰ, ਡਾ. ਨੇਹਾ ਖੋਸਲਾ, ਡਾ. ਪਿ੍ਯੰਕਾ ਗੁਪਤਾ, ਡਾ. ਪ੍ਰਦੀਪ ਕੌਰ, ਡਾ. ਸੁਖਜਸ਼ਨਪ੍ਰੀਤ ਸਿੰਘ, ਪ੍ਰੋ. ਸ਼ੀਤਲ, ਪ੍ਰੋ. ਸਤਿੰਦਰ ਕੌਰ, ਪ੍ਰੋ. ਰਵਿੰਦਰ ਸਿੰਘ, ਡਾ. ਜਸਪ੍ਰੀਤ ਸਿੰਘ ਆਦਿ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਵਿਖੇ 'ਮੌਖਿਕ ਸਫ਼ਾਈ' ਵਿਸ਼ੇ 'ਤੇ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਸਮਾਰਟ ਡਿਜੀਟਲ ਲਾਈਫ 'ਤੇ ਵਰਕਸ਼ਾਪ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।