21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਇੰਟਰਨੈਸ਼ਨਲ ਫ਼ਤਹਿ ਅਕੈਡਮੀ ਜੰਡਿਆਲਾ ਗੁਰੂ ਦੀ ਬੱਚਿਆਂ ਨਾਲ ਭਰੀ ਬਸ ਪਲਟੀ <br/>

ਅਜੀਤ ਡੈਸਕ 21-04-2026
ਨਵਾਂ ਪਿੰਡ, 20 ਅਪ੍ਰੈਲ (ਜਸਪਾਲ ਸਿੰਘ)-ਮਸੂਰੀ ਇੰਟਰਨੈਸ਼ਨਲ ਸਕੂਲ ਫ਼ਤਹਿਪੁਰ ਰਾਜਪੂਤਾਂ ਨਜਦੀਕ, ਨੰਗਲ ਦਿਆਲ ਸਿੰਘ ਸੜਕ 'ਤੇ ਹੇਠਾਂ ਡੂੰਘੇ ਕਣਕ ਦੇ ਖੇਤ 'ਚ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਜੰਡਿਆਲਾ ਗੁਰੂ ਦੀ ਬੱਚਿਆਂ ਨਾਲ ਭਰੀ ਬਸ ਨੰਬਰ ਪੀ.ਬੀ. 02 ਸੀ.ਆਰ.3761 ਰੂਟ ਨੰਬਰ 11 ਪਲਟਣ ਦੀ ਖ਼ਬਰ ਹੈ, ਜਿਸ 'ਚ ਅਕੈਡਮੀ ਦੀ 10ਵੀਂ ਜਮਾਤ ਦੀ ਬੱਚੀ ਸਹਿਨਾਜਪ੍ਰੀਤ ਕੌਰ ਪੁੱਤਰੀ ਉਪਿੰਦਰਬੀਰ ਸਿੰਘ ਵਾਸੀ ਮੱਖਣਵਿੰਡੀ ਦੇ ਗੰਭੀਰ ਜ਼ਖਮੀ ਹੋਣ 'ਤੇ ਉਸ ਨੂੰ ਐਸਕਾਰਟ ਹਸਪਤਾਲ, ਅੰਮਿ੍ਤਸਰ ਵਿੱਖੇ ਦਾਖਲ ਕਰਵਾਇਆ ਗਿਆ | ਪ੍ਰਤੱਖ ਦਰਸ਼ਨਕਾਰੀਆਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਬਸ 'ਚ ਸਵਾਰ 27 ਬੱਚਿਆਂ ਦਾ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਹੋਣੋ ਵਾਲ-ਵਾਲ ਬਚਾਅ ਹੋ ਗਿਆ | ਇਸ ਮੌਕੇ ਉਪਰੋਕਤ ਜ਼ਖਮੀ ਬੱਚੀ ਦੇ ਵਾਰਿਸਾਂ ਵਲੋਂ ਬਸ ਦੇ ਡਰਾਈਵਰ 'ਤੇ ਕਥਿਤ ਤੌਰ 'ਤੇ ਸ਼ਰਾਬ ਪੀਤੀ ਹੋਈ ਦੇ ਦੋਸ਼ ਲਾਏ ਗਏ ਤੇ ਉਸਨੂੰ ਹੋਰਾਂ ਦੀ ਮਦਦ ਨਾਲ ਪੁਲਿਸ ਚੌਂਕੀ ਨਵਾਂ ਪਿੰਡ ਵਿਖੇ ਲਿਆਂਦਾ ਗਿਆ | ਦੋਸ਼ਾਂ ਨੂੰ ਲੈ ਕੇ ਸਾਥਨਕ ਪੁਲਿਸ ਚੌਂਕੀ ਇੰਚਾਰਜ ਏ. ਐੱਸ. ਆਈ. ਰਸ਼ਪਾਲ ਸਿੰਘ ਨੇ ਕਿਹਾ ਕਿ ਦੋਸ਼ਾਂ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਪੁਰਾਣੇ ਸ਼ਹਿਰ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹਰਕਤ ਵਿਚ ਆਏ ਸਰਕਾਰੀ ਵਿਭਾਗ ਤਿੰਨ ਵਿਭਾਗਾਂ ਦੀਆਂ ਟੀਮਾਂ ਨੇ ਮੀਟ ਤ... ਅਗਲੀ ਖ਼ਬਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਮਾਝਾ, ਮਾਲਵਾ ਤੇ ਦੁਆਬਾ ਦਸਤਾਰ ਐਵਾਰਡ ਦੀਆਂ ਤਰੀਕਾਂ ਦਾ ਐਲਾਨ ਜਲਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।