03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਹਲਕਾ ਰਾਜਾਸਾਂਸੀ 'ਚ ਭਾਜਪਾ ਵਲੋਂ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ <br/>

ਅਜੀਤ ਡੈਸਕ 15-04-2026
ਰਾਜਾਸਾਂਸੀ, 14 ਅਪ੍ਰੈਲ (ਹਰਦੀਪ ਸਿੰਘ ਖੀਵਾ)-ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ, ਮਹਾਨ ਸਮਾਜ ਸੁਧਾਰਕ ਅਤੇ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਵਸ ਹਲਕਾ ਰਾਜਾਸਾਂਸੀ ਦੇ ਸਮੁੱਚੇ ਭਾਜਪਾ ਵਰਕਰਾਂ ਵਲੋਂ ਭਾਜਪਾ ਤੋਂ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਪੁੱਜੇ ਵਰਕਰਾਂ ਤੇ ਹਲਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਮੁਖਵਿੰਦਰ ਸਿੰਘ ਮਾਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦਾ ਜੀਵਨ ਸਿੱਖਿਆ ਸੰਘਰਸ਼ ਅਤੇ ਬਰਾਬਰੀ ਦਾ ਪ੍ਰਤੀਕ ਹੈ ਤੇ ਉਨ੍ਹਾਂ ਨੇ ਛੂਤ-ਛਾਤ ਅਤੇ ਸਮਾਜਿਕ ਅਸਮਾਨਤਾ ਦੇ ਖ਼ਿਲਾਫ਼ ਲੜਾਈ ਲੜੀ ਅਤੇ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ | ਉਨ੍ਹਾਂ ਨੇ ਛੂਤ-ਛਾਤ ਖ਼ਤਮ ਕਰਨ ਅਤੇ ਸਮਾਜ ਵਿਚ ਸਮਾਨਤਾ ਲਿਆਉਣ ਲਈ ਸਾਰੀ ਉਮਰ ਕੰਮ ਕੀਤਾ | ਇਸ ਮੌਕੇ ਜਸਪਾਲ ਸਿੰਘ ਛੀਨਾ, ਕੁਲਦੀਪ ਸਿੰਘ ਛੀਨਾ, ਜਗਤਾਰ ਸਿੰਘ, ਫੌਜੀ ਜੋਗਿੰਦਰ ਸਿੰਘ ਮਨਜੀਤ ਸਿੰਘ, ਦਲਜੀਤ ਸਿੰਘ ਛੀਨਾ, ਮੰਗਲਜੀਤ ਸਿੰਘ, ਪਿੰਦਰ ਸਿੰਘ, ਹਰਜੀਤ ਸਿੰਘ, ਜਸਬੀਰ ਸਿੰਘ ਗਿੱਲ (ਸਿਆਸੀ ਸਕੱਤਰ ਮਾਹਲ ਸਾਹਬ) ਰਾਜਵਿੰਦਰ ਕੌਰ ਦੋਸਾਂਝ ਪ੍ਰਧਾਨ ਮਹਿਲਾ ਮੋਰਚਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ, ਸਰਕਲ ਪ੍ਰਧਾਨ ਹਰਸ਼ਾ ਛੀਨਾ ਮਨਦੀਪ ਸਿੰਘ ਸੰਧੂ, ਮੁਕੇਸ਼ ਕੇਸਰ ਮੀਡੀਆ ਇੰਚਾਰਜ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ, ਸਰਕਲ ਪ੍ਰਧਾਨ ਮਹਿਲਾ ਮੋਰਚਾ ਕਿਰਨਦੀਪ ਕੌਰ, ਪ੍ਰਧਾਨ ਚਰਨਜੀਤ ਕੌਰ, ਪ੍ਰਧਾਨ ਸਤਪਾਲ ਸਿੰਘ, ਉਪ ਪ੍ਰਧਾਨ ਐੱਸ. ਸੀ. ਮੋਰਚਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਕੁਲਵੰਤ ਸਿੰਘ ਹੇਤਮਪੁਰ, ਪ੍ਰਧਾਨ ਉਕਾਰ ਸਿੰਘ ਬੂਆ ਨੰਗਲੀ, ਅਵਤਾਰ ਮਸੀਹ ਮੈਂਬਰ ਪੰਚਾਇਤ ਬੂਆ ਨੰਗਲੀ, ਪ੍ਰਧਾਨ ਵਿਸਾਲ ਗਿੱਲ, ਹਰਜਿੰਦਰ ਕੌਰ, ਸੰਦੀਪ ਕੌਰ, ਕਰਨੈਲ ਸਿੰਘ, ਪ੍ਰਧਾਨ ਮੰਗਤ ਰਾਮ, ਦਿਲਪ੍ਰੀਤ ਸਿੰਘ ਛੀਨਾ, ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਵਿਸਾਖ ਦੀ ਸੰਗਰਾਂਦ ਮੌਕੇ ਸ੍ਰੀ ਰਾਮਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਦਿਲਬਾਗ ਸਿੰਘ ਵਡਾਲਾ ਜੌਹਲ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਜਨਰਲ ਸਕੱਤਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।