ਅਜਨਾਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਤੇ ਉੱਘੇ ਕਾਰੋਬਾਰੀ ਦੀਪਕ ਅਰੋੜਾ ਇਲੈਕਟ੍ਰੋਨਿਕ ਵਾਲਿਆਂ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਤਰਸੇਮ ਰਾਜ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ, ਉਨ੍ਹਾਂ ਨੇ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ 'ਚ ਆਖ਼ਰੀ ਸਾਹ ਲਏ | ਸ੍ਰੀ ਤਰਸੇਮ ਰਾਜ ਦਾ ਅੰਤਿਮ ਸੰਸਕਾਰ ਅੱਜ ਸ਼ਿਵਪੁਰੀ ਅਜਨਾਲਾ ਵਿਖੇ ਕਰ ਦਿੱਤਾ ਗਿਆ, ਜਿੱਥੇ ਦੀਪਕ ਅਰੋੜਾ ਵਲੋਂ ਚਿਤਾ ਨੂੰ ਅਗਨੀ ਦਿਖਾਈ ਗਈ | ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਸ੍ਰੀ ਤਰਸੇਮ ਰਾਜ ਦੀ ਮਿ੍ਤਕ ਦੇਹ 'ਤੇ ਕਾਂਗਰਸ ਪਾਰਟੀ ਦੀ ਤਰਫ਼ੋਂ ਦੁਸ਼ਾਲਾ ਭੇਟ ਕੀਤਾ | ਇਸ ਦੁੱਖ ਦੀ ਘੜੀ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ, ਐਡਵੋਕੇਟ ਮਨਜੀਤ ਸਿੰਘ ਨਿੱਝਰ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, 'ਆਪ' ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ਼, ਕੌਂਸਲਰ ਗੁਰਦੇਵ ਸਿੰਘ ਨਿੱਝਰ, ਵਿਜੇ ਤ੍ਰੇਹਨ, ਗੁਰਬੀਰ ਸਿੰਘ ਅਰੋੜਾ, ਹਰਿੰਦਰਜੀਤ ਸਿੰਘ ਹਿੰਦਾ ਨਿੱਝਰ, ਡਾ: ਬਲਜੀਤ ਸਿੰਘ ਅਜਨਾਲਾ, ਜਗਜੀਤ ਸਿੰਘ ਨਿੱਝਰ, ਏ.ਐੱਸ.ਆਈ ਸੁਖਜੀਤ ਸਿੰਘ, ਅਮਰਜੀਤ ਸਿੰਘ ਸਰਕਾਰੀਆ, ਅਵਤਾਰ ਸਿੰਘ ਟੀਟੂ ਚਾਵਲਾ, ਜੁਗਰਾਜ ਸਿੰਘ ਰਿਆੜ, ਬੰਟੀ ਸ਼ਾਹ ਭਿੰਡੀਆਂ ਵਾਲੇ, ਗੁਰਦੀਪ ਸਿੰਘ ਸਿਰਸਾ, ਦੀਪਕ ਚੈਨਪੁਰੀਆ, ਦੀਪੂ ਅਰੋੜਾ, ਹਰਪਾਲ ਸਿੰਘ ਸੱਫੇਵਾਲੀਆ, ਪ੍ਰਧਾਨ ਗੁਰਮੀਤ ਸਿੰਘ ਅਰੋੜਾ, ਮੁਨੀਸ਼ ਗੁਪਤਾ, ਮੁਨੀਸ਼ ਅਰੋੜਾ, ਸੌਰਭ ਦੂਆ, ਗੌਤਮ ਅਰੋੜਾ, ਵਿਕਾਸ, ਪਵਨ ਕੁਮਾਰ, ਦਾਨਿਸ਼ ਧਾਮੀ, ਪਿ੍ੰਸ ਜੈਨ, ਪ੍ਰਧਾਨ ਰੂਪ ਲਾਲ ਮਦਾਨ, ਪਰਮਜੀਤ ਸਿੰਘ ਲਾਡੀ, ਅਨੀਤਾ ਸ਼ਰਮਾ, ਕਿਸ਼ਨ ਲਾਲ ਅਰੋੜਾ, ਗੋਪਾਲ ਸ਼ਰਮਾ, ਅਸ਼ੋਕ ਕੁਮਾਰ ਅਰੋੜਾ, ਰਾਹੁਲ ਅਰੋੜਾ, ਬਾਬਾ ਬਿੱਲੂ ਸ਼ਾਹ, ਰਾਮਪਾਲ ਦੇਵਗਨ, ਰਮਨ ਅਰੋੜਾ, ਰੱਜਤ ਅਰੋੜਾ, ਸ਼ੁੱਭਦੀਪ ਸ਼ਰਮਾ, ਅਮਨ ਅਰੋੜਾ, ਵਿਨੇ ਢੀਂਗਰਾ, ਅਮਿੱਤ ਬਾਂਸਲ, ਮਨਿੰਦਰ ਸ਼ਰਮਾ, ਵਰੁਣ ਅਰੋੜਾ, ਵਿੱਕੀ ਮਹਾਜਨ, ਸੰਜੀਵ ਰਿੰਕਾ ਤ੍ਰੇਹਨ, ਲਵਲੀ ਮਹਿਰਾ, ਕੁਨਾਲ ਮਹਿਰਾ, ਪਵਨ ਅਰੋੜਾ, ਧਰਮਿੰਦਰ ਸਿੰਘ ਪਿ੍ੰਸ, ਵਿਨੋਦ ਅਰੋੜਾ, ਰਾਕੇਸ਼ ਮਰਵਾਹਾ, ਸੁਖਦੇਵ ਸਰੀਨ, ਸਾਹਿਲ ਮਹਾਜਨ ਸਮੇਤ ਸੈਂਕੜੇ ਨਮ ਅੱਖਾਂ ਨੇ ਸ੍ਰੀ ਤਰਸੇਮ ਰਾਜ ਨੂੰ ਅੰਤਿਮ ਵਿਦਾਇਗੀ ਦਿੱਤੀ |