03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵਲੋਂ ਕਣਕ ਦੀ ਖ਼ਰੀਦ ਸੰਬੰਧੀ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਧਰਨੇ ਕੱਲ੍ਹ

ਅਜੀਤ ਡੈਸਕ 15-04-2026
ਅੰਮਿ੍ਤਸਰ, 14 ਅਪੈ੍ਰਲ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਵਲੋਂ ਕਣਕ ਦੀ ਖ਼ਰੀਦ ਸੰਬੰਧੀ 16 ਅਪ੍ਰੈਲ ਨੂੰ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਧਰਨੇ ਦਿੱਤੇ ਜਾਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਨੇ ਦੱਸਿਆ ਕਿ ਕਣਕ ਦੀ ਫਸਲ ਦੀ ਪਹਿਲਾਂ ਗੜਿਆਂ ਨਾਲ ਤਬਾਹੀ ਹੋਈ, ਉਸ ਤੋਂ ਬਾਅਦ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਇਸਦੇ ਬਾਵਜੂਦ ਕਣਕ ਮੰਡੀਆਂ 'ਚ ਜਿੰਨੀ ਤੇਜ਼ੀ ਨਾਲ ਆ ਰਹੀ ਹੈ | ਉਸ ਨੂੰ ਸਰਕਾਰਾਂ ਵਲੋਂ ਬਹਾਨੇ ਲਾ ਕੇ ਖ਼ਰੀਦ ਨਹੀਂ ਕੀਤੀ ਜਾ ਰਹੀ | ਇਸ ਮਸਲੇ ਨੂੰ ਲੈ ਕੇ ਜਥੇਬੰਦੀ ਬੀ. ਕੇ. ਯੂ. (ਏਕਤਾ-ਉਗਰਾਹਾਂ) ਵਲੋਂ 16 ਅਪ੍ਰੈਲ ਨੂੰ ਸਾਰੇ ਪੰਜਾਬ ਅੰਦਰ ਜ਼ਿਲ੍ਹਾ ਹੈਡਕੁਆਰਟਰਾਂ ਤੇ ਧਰਨੇ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ 'ਚ ਸਾਰੀਆਂ ਪਿੰਡ ਕਮੇਟੀਆਂ, ਬਲਾਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਪੂਰੇ ਪੰਜਾਬ ਅੰਦਰ ਸਾਰੇ ਪਿੰਡਾਂ 'ਚ ਇਸ ਪ੍ਰੋਗਰਾਮ ਦਾ ਠੋਸ ਪ੍ਰਚਾਰ ਕਰਕੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਵੱਡੇ ਇਕੱਠ ਕੀਤੇ ਜਾਣਗੇ | ਉਨ੍ਹਾਂ ਸਮੂਹ ਕਿਸਾਨ, ਮਜ਼ਦੂਰਾਂ ਨੂੰ ਸੰਘਰਸ਼ ਦੇ ਮੈਦਾਨ 'ਚ ਡਟਣ ਦਾ ਸੱਦਾ ਦਿੱਤਾ | ਇਸ ਮੌਕੇ ਬਘੇਲ ਸਿੰਘ ਕੋਟਮੁਗਲ, ਜਸਪਾਲ ਸਿੰਘ ਧੰਗਈ, ਪ੍ਰਗਟ ਧਰਮਕੋਟ, ਡਾ. ਪਰਮਿੰਦਰ ਸਿੰਘ ਪੰਡੋਰੀ, ਜਗਜੀਵਨ ਸਿੰਘ ਤਲਵੰਡੀ, ਬਾਬਾ ਰਾਜਨ ਸਿੰਘ ਚੋਗਾਵਾਂ, ਨਰਿੰਦਰ ਸਿੰਘ ਭਿੱਟੇਵੱਡ ਆਦਿ ਵਲੋਂ ਕਿਸਾਨਾਂ ਨੂੰ ਲਾਮਬੰਦੀ ਦਾ ਸੱਦਾ ਦਿੱਤਾ ਗਿਆ |
ਪਿਛਲੀ ਖ਼ਬਰ ਰਾਜੀਵ ਅਨੇਜਾ ਵਲੋਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ <br/> ਅਗਲੀ ਖ਼ਬਰ ਅਮਨਦੀਪ ਹਸਪਤਾਲ ਸਮੂਹ ਨੇ ਭਾਰਤ 'ਚ ਪਹਿਲੀ ਵਾਰ ਕੈਂਸਰ ਦੇ ਮਰੀਜ਼ ਦੀ ਗੁੰਝਲਦਾਰ ਸਰਜਰੀ ਰੋਬੋਟਿਕ ਤਕਨੀਕ ਨਾਲ ਕਰਕੇ ਮੀਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।