19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸ਼ਹਿਰ 'ਚੋਂ 700 ਮੀਟ੍ਰਿਕ ਟਨ ਕੂੜਾ ਚੁੱਕੇ ਜਾਣ ਦੇ ਦਾਅਵਿਆਂ ਦੀ ਨਿਕਲ ਰਹੀ ਹਵਾ

ਅਜੀਤ ਡੈਸਕ 02-04-2026

ਅੰਮ੍ਰਿਤਸਰ, 1 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ਼ਹਿਰ 'ਚੋਂ ਕੂੜਾ ਚੁਕਣ ਲਈ ਇਕ ਕੰਪਨੀ ਨੂੰ ਕੰਮ ਠੇਕੇ 'ਤੇ ਦਿੱਤਾ ਗਿਆ ਹੈ ਅਤੇ ਨਿਗਮ ਦੇ ਉੱਚ ਅਧਿਕਾਰੀਆਂ ਵਲੋਂ ਹਰ ਰੋਜ਼ 700 ਮੀਟ੍ਰਿਕ ਟਨ ਕੂੜਾ ਇਕੱਠਾ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਜੋ ਪਹਿਲਾਂ ਦੇ ਮੁਕਾਬਲੇ ਡੇਢ ਗੁਣਾ ਹੈ ਪਰ ਫਿਰ ਵੀ ਲੋਕਾਂ ਦੇ ਘਰਾਂ ਅਤੇ ਬਾਜ਼ਾਰਾਂ 'ਚ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਪਹਿਲਾਂ ਕੂੜਾ ਚੁੱਕਣ ਵਾਲੀ ਕੰਪਨੀ ਦੇ ਕੰਮ ਛੱਡਣ ਤੋਂ ਬਾਅਦ ਨਗਰ ਨਿਗਮ ਅੰਮ੍ਰਿਤਸਰ ਵਲੋਂ ਅਗਸਤ ਮਹੀਨੇ 'ਚ ਕੂੜੇ ਦੀ ਚੁਕਾਈ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ। ਪਿਛਲੀ ਕੰਪਨੀ ਵਲੋਂ ਹਰ ਰੋਜ 450 ਮੀਟ੍ਰਿਕ ਟਨ ਤੋਂ ਲੈ ਕੇ 500 ਮੀਟ੍ਰਿਕ ਟਨ ਕੂੜਾ ਚੁਕਣ ਦਾ ਦਾਅਵਾ ਕੀਤਾ ਜਾਂਦਾ ਸੀ ਪਰ ਹੌਲੀ ਹੌਲੀ ਚੁਕਾਈ ਘੱਟ ਗਈ ਜੋ 300 ਮੀਟ੍ਰਿਕ ਟਨ ਤੱਕ ਰਹਿ ਗਈ। ਜਿਸ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਅਤੇ ਅਚਾਨਕ ਹੀ ਉਕਤ ਕੰਪਨੀ ਨੇ ਆਪਣਾ ਕੰਮ ਠੱਪ ਕਰ ਦਿੱਤਾ ਜਿਸ ਦੇ ਨਾਲ ਇਕ ਵਾਰ ਸ਼ਹਿਰ ਗੰਦਗੀ ਦੇ ਢੇਰਾਂ ਵਾਲਾ ਬਣ ਗਿਆ। ਨਿਗਮ ਵਲੋਂ ਪਹਿਲਾਂ ਅਸਥਾਈ ਯਤਨ ਕਰਕੇ ਠੇਕੇ 'ਤੇ ਟਰਾਲੀਆਂ ਲਗਾ ਕੇ ਕੂੜੇ ਦੀ ਚੁਕਾਈ ਕੀਤੀ ਪਰ ਉਸ 'ਚ ਕੋਈ ਵੱਡੀ ਸਫਲਤਾ ਨਹੀਂ ਮਿਲੀ। ਇਸ ਦੇ ਨਾਲ ਨਵੀਂ ਕੰਪਨੀ ਨੂੰ ਕੂੜੇ ਦੀ ਚੁਕਾਈ ਦੀ ਜ਼ਿੰਮੇਵਾਰੀ ਸੌਂਪਣ ਲਈ ਯਤਨ ਸ਼ੁਰੂ ਕੀਤੇ ਗਏ ਅਤੇ ਅਗਸਤ ਮਹੀਨੇ ਵਿਚ ਇਕ ਨਿੱਜੀ ਕੰਪਨੀ ਨੂੰ ਕੂੜੇ ਦੀ ਚੁਕਾਈ ਦਾ ਕੰਮ ਸੌਂਪਿਆ ਗਿਆ। ਇਸ ਦੌਰਾਨ ਜਨਵਰੀ 2026 'ਚ ਕੂੜੇ ਦੀ ਚੁਕਾਈ ਦਾ ਕੰਮ ਪੂਰੀ ਤਰ੍ਹਾਂ ਲੀਹ 'ਤੇ ਆਉਣ ਦਾ ਟੀਚਾ ਮਿਥਿਆ ਗਿਆ ਸੀ ਪਰ ਹੁਣ ਉਸ ਤੋਂ ਵੀ ਤਿੰਨ ਮਹੀਨੇ ਉਪਰ ਬੀਤ ਗਈ ਹਨ । ਸ਼ਹਿਰ ਦੀ ਸਫ਼ਾਈ ਦੀ ਹਾਲਤ 'ਚ ਪੂਰੀ ਤਰ੍ਹਾਂ ਨਾਲ ਸੁਧਾਰ ਨਹੀਂ ਹੋ ਸਕਿਆ। ਭਾਵੇਂ ਕਿ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ 'ਚੋਂ ਹਰ ਰੋਜ਼ 700 ਮੀਟ੍ਰਿਕ ਟਨ ਕੂੜੇ ਦੀ ਚੁਕਾਈ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਜੋ ਪਿਛਲੀ ਕੰਪਨੀ ਨਾਲੋਂ ਕੂੜੇ ਦੀ ਚੁਕਾਈ ਡੇਢ ਗੁਣਾ ਵਧੇਰੇ ਹੈ ਪਰ ਇਸ ਦੇ ਬਾਵਜੂਦ ਸ਼ਹਿਰ 'ਚ ਜਿਸ ਤਰ੍ਹਾਂ ਗੰਦਗੀ ਦੇ ਢੇਰ ਲੱਗ ਰਹੇ ਹਨ ਉਹ ਸ਼ੱਕ ਪੈਦਾ ਕਰਦੇ ਹਨ। ਨਗਰ ਨਿਗਮ ਦੇ ਹਾਊਸ ਦੀ ਪਿਛਲੇ ਦਿਨੀਂ ਹੋਈ ਬੈਠਕ 'ਚ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਕੌਂਸਲਰਾਂ ਵਲੋਂ ਵੀ ਸ਼ਹਿਰ ਦੀ ਸਫ਼ਾਈ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਗਏ ਸਨ।

ਪਿਛਲੀ ਖ਼ਬਰ ਪਿੰਡ ਬਾਣੀਆਂ ਵਿਖੇ ਕਈ ਪਰਿਵਾਰ ਕਾਂਗਰਸ 'ਚ ਸ਼ਾਮਿਲ, ਭਲਾਈਪੁਰ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਓ. ਵੀ. ਐੱਨ. ਖ਼ਾਲਸਾ ਪਬਲਿਕ ਸਕੂਲ ਤਰਸਿੱਕਾ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।