ਅੰਮਿ੍ਤਸਰ, 1 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 2 ਤੋਂ 4 ਅਪ੍ਰੈਲ ਤੱਕ ਅੰਤਰ-ਵਿਭਾਗੀ ਕਲਾ ਅਤੇ ਸੱਭਿਆਚਾਰ ਮੁਕਾਬਲਿਆਂ ਦਾ ਯੁਵਕ ਮੇਲਾ 'ਜਸ਼ਨ 2026' ਕਰਵਾਇਆ ਜਾ ਰਿਹਾ ਹੈ | ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਇਹ ਸਮਾਗਮ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ, ਗੋਲਡਨ ਜੂਬਲੀ ਕਨਵੈਨਸ਼ਨ ਸੈਂਟਰ, ਕਾਨਫਰੰਸ ਹਾਲ ਅਤੇ ਸੰਗਤ ਹਾਲ ਵਿਖੇ ਹੋਵੇਗਾ | ਡੀਨ ਵਿਦਿਆਰਥੀ ਭਲਾਈ, ਪ੍ਰੋ. ਸਤਨਾਮ ਸਿੰਘ ਦਿਓਲ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ 2 ਅਪ੍ਰੈਲ ਨੂੰ ਸਵੇਰੇ 9:30 ਵਜੇ ਦਸ਼ਮੇਸ਼ ਆਡੀਟੋਰੀਅਮ 'ਚ ਉਦਘਾਟਨ ਸਮਾਰੋਹ ਨਾਲ ਹੋਵੇਗੀ | ਇਸ ਤੋਂ ਬਾਅਦ ਭੰਗੜਾ, ਸਕਿੱਟ ਅਤੇ ਕੋਰੀਓਗ੍ਰਾਫੀ ਦੇ ਮੁਕਾਬਲੇ ਹੋਣਗੇ | ਇਸ ਤੋਂ ਇਲਾਵਾ ਗਿੱਧਾ, ਵੈਸਟਰਨ ਗਰੁੱਪ ਡਾਂਸ, ਕ੍ਰੀਏਟਿਵ ਡਾਂਸ, ਮਿਮਿਕਰੀ ਅਤੇ ਨਾਟੰਕੀ ਵਰਗੀਆਂ ਪੇਸ਼ਕਾਰੀਆਂ ਵੀ ਦਰਸ਼ਕਾਂ ਦੀਆਂ ਖਾਸ ਆਕਰਸ਼ਣ ਬਣਨਗੀਆਂ | ਉਨ੍ਹਾਂ ਦੱਸਿਆ ਕਿ ਗੋਲਡਨ ਜੂਬਲੀ ਕਨਵੈਨਸ਼ਨ ਸੈਂਟਰ ਵਿਚ ਸ਼ਬਦ ਭਜਨ, ਗੀਤ-ਗਜ਼ਲ ਅਤੇ ਲੋਕ ਗੀਤ ਦੇ ਮੁਕਾਬਲੇ ਕਰਵਾਏ ਜਾਣਗੇ | ਕਾਨਫਰੰਸ ਹਾਲ ਵਿਚ ਕਵਿਤਾ ਪਾਠ ਅਤੇ ਐਕਸਟੈਂਪੋਰ ਮੁਕਾਬਲੇ ਵੀ ਹੋਣਗੇ |