19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਵਰਲਡ ਸਿੱਖ ਚੈਂਬਰ ਆਫ ਕਾਮਰਸ ਵਲੋਂ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਵਿਖੇ ਅੱਖਾਂ ਤੇ ਚਮੜੀ ਰੋਗਾਂ ਦਾ ਮੁਫ਼ਤ ਕੈਂਪ ਲਗਾਇਆ <br/>

ਅਜੀਤ ਡੈਸਕ 02-04-2026
ਅੰਮਿ੍ਤਸਰ, 1 ਅਪ੍ਰੈਲ (ਜਸਵੰਤ ਸਿੰਘ ਜੱਸ)-ਵਰਲਡ ਸਿੱਖ ਚੈਂਬਰ ਆਫ ਕਾਮਰਸ ਅੰਮਿ੍ਤਸਰ ਵਲੋਂ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਕਟੜਾ ਕਰਮ ਸਿੰਘ ਵਿਖੇ ਅੱਖਾਂ ਅਤੇ ਚਮੜੀ ਰੋਗਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ | ਡੇਰਾ ਮੁਖੀ ਬਾਬਾ ਅਮਨਦੀਪ ਸਿੰਘ ਅਤੇ ਚੈਂਬਰ ਆਫ ਕਾਮਰਸ ਦੇ ਆਗੂ, ਸਮਾਜ ਸੇਵੀ ਤੇ ਅਕਾਲੀ ਆਗੂ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ ਵਿਚ ਲਗਾਏ ਗਏ ਇਸ ਕੈਂਪ ਦੌਰਾਨ ਨਾਮਵਰ ਆਈ ਸਰਜਨ ਡਾ: ਸ਼ਕੀਨ ਸਿੰਘ ਵਲੋਂ 50 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਮੁਫ਼ਤ ਆਪ੍ਰੇਸ਼ਨ ਕੀਤੇ ਗਏ ਅਤੇ ਚਮੜੀ ਰੋਗਾਂ ਦੇ ਮਾਹਿਰ ਡਾ: ਅਮਰਜੀਤ ਸਿੰਘ ਵਲੋਂ ਮਰੀਜ਼ਾਂ ਦਾ ਚਮੜੀ ਰੋਗਾਂ ਦਾ ਮੁਫ਼ਤ ਇਲਾਜ ਕੀਤਾ ਗਿਆ | ਆਏ ਮਰੀਜ਼ਾਂ ਤੇ ਮੈਡੀਕਲ ਸਟਾਫ ਵਾਸਤੇ ਟਕਸਾਲ ਭਾਈ ਮਨੀ ਸਿੰਘ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਰਜਿੰਦਰ ਸਿੰਘ ਮਰਵਾਹ ਤੋਂ ਇਲਾਵਾ ਭਾਈ ਜਸਬੀਰ ਸਿੰਘ ਬੈਂਕ ਵਾਲੇ, ਅਮਰਜੀਤ ਸਿੰਘ ਨਾਰੰਗ ਚਾਰਟਰਡ ਅਕਾਊਾਟੈਂਟ, ਬੌਬੀ ਬਾਦਸ਼ਾਹ, ਐਡਵੋਕੇਟ ਤੇਗ, ਜੱਜਬੀਰ ਸਿੰਘ, ਭਾਈ ਗੋਬਿੰਦ ਸਿੰਘ, ਗਿਆਨੀ ਵਿਸ਼ਾਲ ਸਿੰਘ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜੇਕੇ ਮੈਕਸ ਪੇਂਟਸ ਨੇ ਅਕਸ਼ੇ ਕੁਮਾਰ ਨੂੰ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ <br/> ਅਗਲੀ ਖ਼ਬਰ ਸਟਰੀਟ ਲਾਈਟ ਬੰਦ ਹੋਣ ਕਰਕੇ ਨਿਮਲਾ ਐਵੇਨਿਊ ਦੇ ਲੋਕ ਹੋ ਰਹੇ ਹਨ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।