ਅੰਮਿ੍ਤਸਰ,1 ਅਪ੍ਰੈਲ (ਹਰਮਿੰਦਰ ਸਿੰਘ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਕੌਮਾਂਤਰੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਵਲੋਂ ਪੰਜਾਬੀ ਮਾਂ ਬੋਲੀ ਦੀ ਕੌਮਾਂਤਰੀ ਪੱਧਰ 'ਤੇ ਚਟਾਨ ਵਾਂਗ ਹੋਰ ਪਛਾਣ ਮਜ਼ਬੂਤ ਤੇ ਸਥਿਰ ਕਰਨ ਲਈ ਸ਼ਿੱਦਤ ਨਾਲ ਸਮਰਪਣ ਭਾਵਨਾ 'ਚ ਨਿਰੰਤਰ ਮਿਆਰੀ ਤੇ ਵਿੱਤੀ ਸੇਵਾਵਾਂ ਨਿਭਾਅ ਰਹੇ ਪੰਜਾਬੀ ਕਵੀ ਸਿਫ਼ਰ ਸਤਬੀਰ ਸਿੰਘ ਨੂੰ ਵਿਸ਼ਵ ਪੰਜਾਬੀ ਸਭਾ ਦੀ ਭਾਰਤ ਇਕਾਈ ਦਾ ਪ੍ਰਧਾਨ ਚੁਣਿਆ ਹੈ, ਜਿਸ ਦੇ ਨਤੀਜੇ ਵਜੋਂ ਭਾਰਤ 'ਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪਸਾਰ ਲਈ ਸਾਹਿਤਕ ਸੇਵਾਵਾਂ ਦੇ ਰਹੀਆਂ ਸਭਾ ਦੀਆਂ ਸੂਬਾ ਤੇ ਜ਼ਿਲ੍ਹਾ ਪੱਧਰੀ ਇਕਾਈਆਂ ਦੇ ਅਹੁਦੇਦਾਰਾਂ, ਮੈਂਬਰਾਂ, ਸਾਹਿਤਕਾਰਾਂ, ਰੰਗ ਕਰਮੀਆਂ, ਕਲਾਕਾਰਾਂ 'ਚ ਸਿਫਰ ਸਤਬੀਰ ਸਿੰਘ ਨੂੰ ਇਸ ਨਵੀਂ ਕੌਮੀ ਪੱਧਰੀ ਵਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ 'ਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ | ਸਿਫ਼ਰ ਸਤਬੀਰ ਦੀ ਕੌਮੀ ਪੱਧਰੀ ਨਵੀਂ ਨਿਯੁਕਤੀ 'ਤੇ ਨਾਮਵਰ ਸ਼ਾਇਰ ਗੁਰਭਜਨ ਗਿੱਲ, ਡੀਨ (ਪ੍ਰੋ:) ਗੁਰਪ੍ਰੀਤ ਕੌਰ ਗੁਰੂ ਕਾਸ਼ੀ ਯੂਨੀਵਰਸਿਟੀ, ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ ਤੇ ਸ਼ਾਇਰ ਐੱਸ.ਪ੍ਰਸ਼ੋਤਮ, ਉੱਘੇ ਕਾਮੇਡੀਅਨ ਫਿਲਮੀ ਅਦਾਕਾਰ ਸੁਰਿੰਦਰ ਫ਼ਰਿਸ਼ਤਾ ਉਰਫ ਘੁਲੇ ਸ਼ਾਹ, ਰਮਿੰਦਰ ਵਾਲੀਆ ਚੇਅਰਪਰਸਨ, ਅੰਤਰਰਾਸ਼ਟਰੀ ਸਾਹਿਤਕ ਸਾਂਝਾ ਕੈਨੇਡਾ, ਰਾਜਵੀਰ ਸੰਧੂ ਭਲੂਰੀਆ ਪ੍ਰਧਾਨ ਮਾਲਵਾ ਜ਼ੋਨ, ਅਰਤਿੰਦਰ ਸੰਧੂ ਪ੍ਰਧਾਨ ਏਕਮ ਸਾਹਿਤ ਸਭਾ, ਡਾ: ਜਸਵਿੰਦਰ ਕੌਰ ਜੱਸੀ ਪ੍ਰਧਾਨ ਆਰਟ ਗਲੈਕਸੀ, ਨਿਧੀ ਪਾਠਕ ਚੇਅਰਪਰਸਨ ਆਸ਼ਾ ਫਾਉਂਡੇਸ਼ਨ, ਫਿਲਮੀ ਅਦਾਕਾਰ ਅਰਵਿੰਦਰ ਭੱਟੀ, ਦਲਬੀਰ ਸਿੰਘ ਰਿਆੜ ਚੇਅਰਮੈਨ ਜਲੰਧਰ ਲਿਖਾਰੀ ਸਭਾ, ਪਿ੍ੰ: ਗਿਆਨ ਸਿੰਘ ਘਈ, ਗਾਇਕ ਕਲਾਕਾਰ ਹਰਿੰਦਰ ਸੰਧੂ ਆਦਿ ਵਲੋਂ ਸਤਬੀਰ ਸਿੰਘ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ |