21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅਮਨਦੀਪ ਹਸਪਤਾਲ ਸਮੂਹ ਦੇ ਡਾ. ਅਵਤਾਰ ਸਿੰਘ ਨੇ ਪੁਣੇ ਦੇ ਸਿੰਬਾਇਓਸਿਸ 'ਵਰਸਿਟੀ ਕੈਂਪਸ 'ਚ ਐਡਵਾਂਸਿਡ ਪਲੇਟਿੰਗ ਤਕਨੀਕਾਂ 'ਤੇ ਦਿੱਤਾ ਜਾਣਕਾਰੀ ਭਰਪੂਰ ਭਾਸ਼ਨ <br/>

ਅਜੀਤ ਡੈਸਕ 24-02-2026
ਅੰਮਿ੍ਤਸਰ, 23 ਫਰਵਰੀ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਸਮੂਹ ਤੇ ਉਜਾਲਾ ਸਿਗਨਸ ਹੈਲਥ ਕੇਅਰ ਸਰਵਿਸਿਜ਼ ਦੇ ਆਰਥੋਡੀਪਕਸ ਵਿਭਾਗ ਦੇ ਚੇਅਰਮੈਨ ਤੇ ਗੋਡਿਆਂ ਤੇ ਚੂਲੇ ਦੇ ਜੋੜਾਂ ਦੇ ਵਿਸ਼ਵ ਪ੍ਰਸਿੱਧ ਮਾਹਿਰ ਡਾ: ਅਵਤਾਰ ਸਿੰਘ ਨੇ ਪੁਣੇ ਦੇ ਲਾਵੇਲ ਵਿਚ ਮਸ਼ਹੂਰ ਸਿੰਬਾਇਓਸਿਸ ਯੂਨੀਵਰਸਿਟੀ ਕੈਂਪਸ ਵਿਚ ਮੈਡਟ੍ਰੋਨਿਕ ਦੁਆਰਾ ਆਯੋਜਿਤ ਐਡਵਾਂਸਡ ਕੈਡੇਵਰ ਪ੍ਰੋਡਕਟ ਟ੍ਰੇਨਿੰਗ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਵਿਚ ਭਾਰਤ ਭਰ ਦੇ ਪ੍ਰਸਿੱਧ ਰਾਸ਼ਟਰੀ ਫੈਕਲਟੀ ਸ਼ਾਮਿਲ ਸਨ ਅਤੇ ਐਡਵਾਂਸਡ ਫ੍ਰੈਕਚਰ ਮੈਨੇਜਮੈਂਟ ਤਕਨੀਕਾਂ, ਇੰਪਲਾਂਟ ਇਨੋਵੇਸ਼ਨ ਅਤੇ ਕੈਡੇਵਰਿਕ ਹੈਂਡ-ਆਨ ਸਰਜੀਕਲ ਸਿਖਲਾਈ 'ਤੇ ਕੇਂਦਿ੍ਤ ਸਨ | ਅਮਨਦੀਪ ਹਸਪਤਾਲ ਅਤੇ ਉਜਾਲਾ ਸਿਗਨਸ ਗਰੁੱਪ ਦੀ ਨੁਮਾਇੰਦਗੀ ਕਰਦੇ ਹੋਏ ਡਾ. ਅਵਤਾਰ ਸਿੰਘ ਨੇ ਇਸ ਪ੍ਰੋਗਰਾਮ ਦੀ ਅਕਾਦਮਿਕ ਅਗਵਾਈ ਵਿਚ ਮੁੱਖ ਭੂਮਿਕਾ ਨਿਭਾਈ | ਹਸਪਤਾਲ ਵਲੋਂ ਜਾਰੀ ਸੂਚਨਾ ਅਨੁਸਾਰ ਉਨ੍ਹਾਂ ਐਡਵਾਂਸਡ ਪਲੇਟਿੰਗ ਤਕਨੀਕਾਂ 'ਤੇ ਇਕ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਅਤੇ ਗੁੰਝਲਦਾਰ ਆਰਥੋਪੈਡਿਕ ਟਰਾਮਾ ਕੇਸਾਂ ਦੇ ਪ੍ਰਬੰਧਨ ਵਿਚ ਆਪਣੀ ਵਿਆਪਕ ਕਲੀਨਿਕਲ ਮੁਹਾਰਤ ਸਾਂਝੀ ਕੀਤੀ | ਕੈਡੇਵਰਿਕ ਪ੍ਰਦਰਸ਼ਨਾਂ ਦੌਰਾਨ ਉਨ੍ਹਾਂ ਦੇ ਹੱਥੀਂ ਮਾਰਗ ਦਰਸ਼ਨ, ਇੰਟਰਐਕਟਿਵ ਚਰਚਾਵਾਂ ਅਤੇ ਕੇਸ-ਅਧਾਰਤ ਸਿਖਲਾਈ ਦੀ ਭਾਗੀਦਾਰ ਸਰਜਨਾਂ ਦੁਆਰਾ ਪ੍ਰਸ਼ੰਸਾ ਕੀਤੀ ਗਈ | ਇਸ ਮੌਕੇ ਬੋਲਦਿਆਂ ਡਾ. ਅਵਤਾਰ ਸਿੰਘ ਨੇ ਕਿਹਾ ਤਕਨੀਕਾਂ ਅਤੇ ਮਰੀਜ਼ਾਂ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਅਕਾਦਮਿਕ ਸ਼ਮੂਲੀਅਤ ਅਤੇ ਵਿਹਾਰਕ ਸਰਜੀਕਲ ਸਿਖਲਾਈ ਜ਼ਰੂਰੀ ਹੈ | ਅਜਿਹੇ ਪਲੇਟਫਾਰਮ ਸਾਨੂੰ ਦੇਸ਼ ਭਰ ਵਿਚ ਗਿਆਨ ਸਾਂਝਾ ਕਰਨ, ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਟਰੌਮਾ ਕੇਅਰ ਦੇ ਮਿਆਰਾਂ ਨੂੰ ਹੋਰ ਮਜ਼ਬੂਤ ਕਰਨ ਦੇ ਅਵਸਰ ਦਿੰਦੇ ਹਨ | ਇਸ ਮੌਕੇ ਪ੍ਰਬੰਧਕਾਂ ਵਲੋਂ ਡਾ: ਅਵਤਾਰ ਸਿੰਘ ਨੂੰ ਸਨਮਾਨਤ ਕੀਤਾ ਗਿਆ |

ਪਿਛਲੀ ਖ਼ਬਰ 8ਫਰਵਰੀ ਇਨਟੇਕ ਲਈ ਵਿਦਿਆਰਥਣ ਸਾਖਸ਼ੀ ਦਾ ਗੈਵੀ ਕਲੇਰ ਨੇ ਲਗਵਾਇਆ ਆਸਟ੍ਰੇਲੀਆ ਦਾ ਵੀਜ਼ਾ <br/> ਆਸਟ੍ਰੇਲੀਆ ਦੇ ਨਿ... ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦੇ ਦੂਸਰੇ ਦਿਨ ਪੰਥ ਪ੍ਰਸਿੱਧ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।