29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨੌਜਵਾਨ ਡਿਜ਼ਾਇਨਰਾਂ ਨੂੰ ਪਰੰਪਰਾ ਨਾਲ ਜੁੜ ਕੇ ਅੱਗੇ ਵਧਣਾ ਚਾਹੀਦਾ ਹੈ-ਡਾ. ਕਰਮਜੀਤ ਸਿੰਘ

ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਵਿਭਾਗ ਵਲੋਂ 'ਵਸਤਰ ਮਹੋਤਸਵ' ਸਮਾਗਮ ਕਰਵਾਇਆ ਗਿਆ | ਇਸ ਮੌਕੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹੋਏ ਵਿਦਿਆਰਥੀਆਂ ਦੀ ਸਿਰਜਣਾਤਮਕਤਾ, ਦਿ੍ਸ਼ਟੀ, ਕੰਮ ਕਰਨ ਦੀ ਸੋਝੀ ਅਤੇ ਤਕਨੀਕੀ ਉੱਤਮਤਾ ਦੀ ਸ਼ਲਾਘਾ ਕੀਤੀ | ਪ੍ਰੋ. ਕਰਮਜੀਤ ਸਿੰਘ ਨੇ ਜ਼ੋਰ ਦਿੱਤਾ ਕਿ ਯੂਨੀਵਰਸਿਟੀ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਵਰਗੇ ਵਿਸ਼ੇਸ਼ ਖੇਤਰਾਂ ਵਿਚ ਨਵੀਨਤਾ ਅਤੇ ਵਿਵਹਾਰਕਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ | ਵਿਭਾਗ ਦੇ ਮੁਖੀ ਡਾ. ਵਰਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਤੇ ਨਵੀਨਤਾ ਲਈ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ | ਫੈਸ਼ਨ ਸ਼ੋਅ 'ਚ ਕੁੱਲ ਪੰਜ ਥੀਮ ਪੇਸ਼ ਕੀਤੇ ਗਏ ਜਿਨ੍ਹਾਂ 'ਚ ਰਾਜਸੀ ਪੰਜਾਬ ਦੀ ਯਾਤਰਾ, ਦਰੀਆਂ, ਕਰੋਸ਼ੀਆ, ਪੁਰਾਣੇ ਕੱਪੜਿਆਂ ਤੋਂ ਨਵੀਨਤਾ ਅਤੇ ਡਰੈਪ ਸ਼ਾਮਿਲ ਸਨ | ਸਮਾਗਮ ਵਿਚ ਡੀਨ ਸਟੂਡੈਂਟਸ ਵੈਲਫੇਅਰ ਡਾ. ਸਤਨਾਮ ਸਿੰਘ ਦਿਓਲ, ਡਾਇਰੈਕਟਰ ਡਾ. ਬਲਵਿੰਦਰ ਸਿੰਘ, ਡਾ. ਅਸ਼ਵਨੀ ਲੂਥਰਾ, ਡਾ. ਮਨਦੀਪ ਕੌਰ, ਡਾ. ਦਲਬੀਰ ਸਿੰਘ ਸੋਗੀ, ਡਾ. ਅਮਨਦੀਪ ਸਿੰਘ, ਡਾ. ਬਲਬੀਰ ਸਿੰਘ, ਡਾ. ਰਵਿੰਦਰ ਕੁਮੳਰ, ਡਾ. ਜਤਿੰਦਰ ਕੌਰ, ਡਾ. ਪਰਮਬੀਰ ਸਿੰਘ ਮਲ੍ਹੀ, ਡਾ. ਸਚਿਨ ਕੁਮਾਰ, ਡਾ. ਸੁਚਿੱਤਰਾ ਅਰੋੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਵ ਏਕਤਾ ਭਜਨ ਮੰਡਲੀ ਵਲੋਂ ਲੰਗਰ ਲਗਾਇਆ ਅਗਲੀ ਖ਼ਬਰ ਲਾਰੰਸ ਰੋਡ 'ਤੇ ਚਾਰ ਪਹੀਆ ਵਾਹਨਾਂ ਦੀ ਗਲਤ ਪਾਰਕਿੰਗ ਬਣ ਰਹੀ ਟ੍ਰੈਫਿਕ ਜਾਮ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।