27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਯਾਦਵਿੰਦਰਾ ਪਬਲਿਕ ਹਾਈ ਸਕੂਲ ਲਿੰਕ ਰੋਡ ਸੁਲਤਾਨਵਿੰਡ ਵਿਖੇ ਸਪੋਰਟਸ ਦਿਵਸ ਮਨਾਇਆ <br/>

ਯਾਦਵਿੰਦਰਾ ਪਬਲਿਕ ਸਕੂਲ ਸੁਲਤਾਨਵਿੰਡ ਵਿਖੇ ਖੇਡਾਂ ਵਿਚ ਹਿੱਸਾ ਲੈਂਦੇ ਹੋਏ ਸਕੂਲ ਵਿਦਿਆਰਥੀ | ਤਸਵੀਰ : ਗੁਰਨਾਮ ਸਿੰਘ ਬੁੱਟਰ <br/> 22-02-2026
ਸੁਲਤਾਨਵਿੰਡ, 21 ਫਰਵਰੀ (ਗੁਰਨਾਮ ਸਿੰਘ ਬੁੱਟਰ)-ਯਾਦਵਿੰਦਰਾ ਪਬਲਿਕ ਹਾਈ ਸਕੂਲ ਲਿੰਕ ਰੋਡ ਪਿੰਡ ਸੁਲਤਾਨਵਿੰਡ ਵਿਖੇ ਪਿ੍ੰਸੀਪਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਮਨਾਇਆ ਖੇਡ ਦਿਵਸ, ਇਨ੍ਹਾਂ ਵੱਖ-ਵੱਖ ਖੇਡਾਂ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਤੇ ਨਾਲ ਭਾਗ ਲਿਆ | ਜਿੱਥੇ ਖੇਡਾਂ ਜਿੱਤਣ ਲਈ ਹਰ ਇਕ ਵਿਦਿਆਰਥੀ ਨੇ ਆਪਣੀ ਪੂਰੀ ਤਾਕਤ ਅਜ਼ਮਾਈ ਉੱਥੇ ਹੀ ਛੋਟੇ ਛੋਟੇ ਬੱਚਿਆਂ ਦੀਆਂ ਖੇਡਾਂ ਜਿਸ ਵਿਚ ਰੇਸਾਂ, ਬਲੂਨ ਰੇਸ, ਬੋਤਲ ਰੇਸ, ਲੈਮਨ ਰੇਸ, ਸੱਲੋ ਸਾਈਕਲ ਰੇਸ, ਥਰੀ ਲੈਗ ਰੇਸ ਆਦਿ ਖੇਡਾਂ ਵਿਚ ਬੱਚਿਆਂ ਨੇ ਖੂਬ ਰੰਗ ਬੰਨਿ੍ਹਆ | ਇਸ ਮੌਕੇ ਸਕੂਲ ਪਿ੍ੰ: ਯਾਦਵਿੰਦਰ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਖੇਡਾਂ ਤੰਦਰੁਸਤੀ ਦਾ ਇਕ ਰਾਜ ਹੈ | ਜਦੋਂ ਕੋਈ ਵਿਦਿਆਰਥੀ ਖੇਡਾਂ ਖੇਡਦਾ ਹੈ ਤਾਂ ਉਹ ਤਣਾਅ ਮੁਕਤ ਹੋ ਜਾਂਦਾ ਹੈ | ਖੇਡ ਕੋਈ ਵੀ ਹੋਵੇ ਹਮਦਰਦੀ, ਆਪਸੀ ਸਾਂਝ ਅਤੇ ਪਿਆਰ ਨੂੰ ਵਧਾਉਂਦੀ ਹੈ | ਵਿਦਿਆਰਥੀਆਂ ਨੂੰ ਸਮਾਜ ਵਿਚ ਸਹੀ ਤਰੀਕੇ ਨਾਲ ਜਿਉਣ ਦਾ ਤਰੀਕਾ ਸਿਖਾਉਂਦੀ ਹੈ | ਇਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਾਗ ਲੈਣਾ ਬਹੁਤ ਜਰੂਰੀ ਹੈ | ਜੋ ਸਾਡੀ ਸਿਹਤ ਨੂੰ ਨਰੋਆ ਜੀਵਨ ਪ੍ਰਦਾਨ ਕਰਦੀ ਹੈ | ਇਸ ਮੌਕੇ ਖੇਡਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਜਗਜੀਤ ਸਿੰਘ, ਜਗਦੀਸ਼ ਸਿੰਘ, ਕੁਮਾਰ ਸਰ, ਮੈਡਮ ਗੁਰਸ਼ਰਨ ਕੌਰ, ਨਵਨੀਤ ਕੌਰ, ਸ਼ਿਵਾਨੀ ਮੈਡਮ , ਬਾਣੀ ਮੈਡਮ, ਸਰਬਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਚੱਬਾ ਵਿਖੇ ਸ਼ਹੀਦ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ 28 ਨੂੰ ਮਨਾਇਆ ਜਾਵੇਗਾ-ਭਾਈ ਦਿਲ... ਅਗਲੀ ਖ਼ਬਰ ਸਾਲਾਨਾ ਉਤਸਵ ਤੇ ਸੰਤ ਸੰਮੇਲਨ 1 ਮਾਰਚ ਨੂੰ ਮਨਾਇਆ ਜਾਵੇਗਾ-ਦਰਸ਼ਨਾਚਾਰੀਆ ਡਾ. ਸਾਗਰ ਮੁਨੀ ਸ਼ਾਸਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।