ਅੰਮਿ੍ਤਸਰ, 18 ਫਰਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਡੀ.ਸੀ. ਦਲਵਿੰਦਰਜੀਤ ਸਿੰਘ ਨੇ ਅੱਜ ਸਵੇਰੇ ਇਥੇ ਸਬ ਰਜਿਸਟਰਾਰ ਦਫਤਰਾਂ ਤੋਂ ਇਲਾਵਾ ਤਹਿਸੀਲ ਦਫਤਰਾਂ 'ਚ ਅਚਨਚੇਤੀ ਚੈਕਿੰਗ ਕੀਤੀ ਜਿਸ ਕਾਰਨ ਮੁਲਾਜ਼ਮਾਂ ਦੇ ਸਾਹ ਸੂਤੇ ਗਏ | ਉਨ੍ਹਾਂ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਦੀ ਚੈਕਿੰਗ ਲਈ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ ਪਰ ਇਸ ਘਟਨਾ ਨੂੰ ਮੀਡੀਆ ਤੋਂ ਲੁਕਾ ਕੇ ਰੱਖਿਆ ਗਿਆ | ਇਸ ਤੋਂ ਪਹਿਲਾਂ ਬੀਤੇ ਦਿਨ ਹੀ ਐੱਸ.ਡੀ.ਐੱਮ.-1 ਅਮਨਪ੍ਰੀਤ ਸਿੰਘ ਵਲੋਂ ਵੀ ਤਹਿਸੀਲ ਤੇ ਸਬ ਰਜਿਸਟਰਾਰ ਦਫਤਰਾਂ 'ਚ ਚੈਕਿੰਗ ਕੀਤੀ ਸੀ ਤੇ ਸਭ ਕੁਝ ਠੀਕ ਠਾਕ ਪਾਇਆ ਗਿਆ ਸੀ | ਮਿਲੇ ਵੇਰਵਿਆਂ ਅਨੁਸਾਰ ਡੀ.ਸੀ. ਦਲਵਿੰਦਰਜੀਤ ਸਿੰਘ ਉਨ੍ਹਾਂ ਅਮਲਾ ਫੈਲਾ ਅੱਜ ਇਥੇ ਸਬ ਰਜਿਸਟਰਾਰ ਦਫਤਰ ਵਿਖੇ ਪੁਜਿਆ ਜਿਥੇ ਉਨ੍ਹਾਂ ਕ੍ਰਮਵਾਰ ਸਬ ਰਜਿਸਟਰਾਰ-1 ਬੇਅੰਤ ਸਿੰਘ ਤੇ ਹਿਮਾਂਸ਼ੂ ਗਰਗ ਸਬ-ਰਜਿਸਟਰਾਰ-2 ਪਿ੍ਯੰਕਾ ਰਾਣੀ ਤੇ ਸਪਰਸ਼ ਕੌਰ ਅਤੇ ਸਬ ਰਜਿਸਟਰਾਰ-4 ਸੁਨੀਲ ਗਰਗ ਦੇ ਦਫਤਰਾਂ 'ਚ ਚੈਕਿੰਗ ਕੀਤੀ ਜਿਨ੍ਹਾਂ ਨੇ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਸਬ ਰਜਿਸਟਰਾਰ ਦਫਤਰਾਂ 'ਚ ਰਜਿਸਟਰੀ ਤੇ ਹੋਰ ਦਸਤਾਵੇਜ਼ ਰਜਿਸਟਰਡ ਕਰਵਾਉਣ ਲਈ ਉਡੀਕ ਨਾ ਕਰਨੀ ਪਵੇ ਤੇ ਲੋਕਾਂ ਦੀ ਸੁਵਿਧਾ ਲਈ ਕੀਤੀਆਂ ਹਦਾਇਤਾਂ ਨੂੰ ਅਮਲ 'ਚ ਲਿਆਂਦਾ ਜਾਵੇ | ਇਸੇ ਤਰ੍ਹਾਂ ਉਨ੍ਹਾਂ ਆਮ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਪੱੁਛਿਆ ਤੇ ਮੁਸ਼ਕਿਲਾਂ ਦੇ ਨਿਪਟਾਰੇ ਲਈ ਜਲਦ ਹੀ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ | ਇਸੇ ਤਰ੍ਹਾਂ ਉਨ੍ਹਾਂ ਤਹਿਸੀਲਦਾਰ ਦਫਤਰਾਂ ਦੀ ਵੀ ਚੈਕਿੰਗ ਕੀਤੀ ਤੇ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ |