11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸ਼ਰਧਾਲੂਆਂ ਨੇ 750 ਪੌਂਡ ਦਾ ਕੇਕ ਕੱਟਿਆ <br/>

ਅਜੀਤ ਡੈਸਕ 28-01-2026

ਅੰਮਿ੍ਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)-ਸ਼ਹੀਦ ਬਾਬਾ ਦੀਪ ਜੀ ਦੇ ਜਨਮ ਦਿਹਾੜੇ ਮੌਕੇ ਸ਼ਰਧਾਲੂਆਂ ਵਲੋਂ ਜਨਮ ਦਿਹਾੜੇ ਦੀ ਖੁਸ਼ੀ 'ਚ ਕਰੀਬ 750 ਪੌਂਡ ਦਾ ਕੇਕ ਗੁ: ਸ਼ਹੀਦਗੰਜ ਸਾਹਿਬ ਦੇ ਬਾਹਰ ਕੱਟਿਆ ਗਿਆ | ਪ੍ਰਾਪਤ ਵੇਰਵਿਆਂ ਅਨੁਸਾਰ ਮਨਪ੍ਰੀਤ ਸਿੰਘ ਤਿ੍ਲੋਕ ਡੇਅਰੀ ਵਾਲਿਆਂ ਤੇ ਹੋਰ ਸ਼ਰਧਾਲੂਆਂ ਵਲੋਂ ਹਰ ਸਾਲ ਵਾਂਗ ਜੰਮੂ ਤੋਂ ਵਿਸ਼ੇਸ਼ ਤੌਰ 'ਤੇ ਕਾਰੀਗਰ ਮੰਗਵਾ ਕੇ ਵੱਡ ਅਕਾਰੀ ਕੇਕ ਤਿਆਰ ਕਰਵਾਇਆ ਗਿਆ ਅਤੇ ਇਸ ਨੂੰ ਟਰਾਲੀ 'ਤੇ ਰੱਖ ਕੇ ਨਗਰ ਕੀਰਤਨ ਦੇ ਰੂਪ ਵਿਚ ਬੀਤੀ ਰਾਤ ਗੁ: ਸਾਹਿਬ ਤੱਕ ਲਿਜਾਇਆ ਗਿਆ | ਇਸ ਮੌਕੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਕੇਕ ਕੱਟ ਦੇ ਸੰਗਤਾਂ ਨੂੰ ਵਰਤਾਇਆ ਗਿਆ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਥੇ ਜ਼ਿਕਰਯੋਗ ਹੈ ਕਿ ਭਾਵੇਂ ਗੁਰਦੁਆਰਾ ਸਾਹਿਬ ਦੇ ਪ੍ਰਬੰੰਧਕਾਂ ਵਲੋਂ ਮਰਯਾਦਾ ਦੇ ਉਲਟ ਹੋਣ ਕਾਰਨ ਕੇਕ ਨਾ ਲਿਆਉਣ ਦੀ ਅਪੀਲ ਕੀਤੀ ਗਈ ਸੀ, ਪਰ ਉਕਤ ਸ਼ਰਧਾਲੂਆਂ ਨੇ ਹਰ ਸਾਲ ਵਾਂਗ ਕੇਕ ਲਿਆ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਇੰਸਪੈਕਟਰ ਜਤਿੰਦਰ ਸਿੰਘ ਔਲਖ, ਸ਼ੇਿਲੰਦਰਜੀਤ ਸਿੰਘ ਸ਼ੈਲੀ, ਮਨਪ੍ਰੀਤ ਸਿੰਘ ਮੰਨੂੰ, ਸੁਖਦੇਵ ਸਿੰਘ, ਲਾਡੀ ਗਿੱਲ, ਛੀਨਾ ਗਿੱਲ ਅਤੇ ਅਸ਼ਵਨੀ ਸ਼ਰਮਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਹੋਏ ਨਤਮਸਤਕ ਅਗਲੀ ਖ਼ਬਰ ਈ.ਐਮ.ਸੀ. ਹਸਪਤਾਲ ਵਿਖੇ ਗਣਤੰਤਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।