14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

1 ਕਰੋੜ ਦੀ ਲਾਗਤ ਨਾਲ ਬਣੇ ਬਿਜਲੀ ਸੁਵਿਧਾ ਕੇਂਦਰ ਦਾ ਈ. ਟੀ. ਓ. ਨੇ ਕੀਤਾ ਉਦਘਾਟਨ <br/>

ਅਜੀਤ ਡੈਸਕ 22-01-2026
ਜੰਡਿਆਲਾ ਗੁਰੂ, 21 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਸਾਡਾ ਕੰਮ ਜਨਤਾ ਨੂੰ ਸੁੱਖ ਸਹੂਲਤਾਂ ਦੇਣੀਆਂ ਅਤੇ ਵਿਕਾਸ ਕਰਨਾਂ ਅਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਣਾ ਹੈ ਪਰ ਜੇ ਕੁਝ ਗੈਂਗਸਟਰਾਂ ਵਰਗੇ ਲੋਕ ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਅਤੇ ਫਿਰੌਤੀ ਲਈ ਧਮਕੀਆਂ ਦਿੰਦੇ ਹਨ ਉਨ੍ਹਾਂ ਗੈਂਗਸਟਰਾਂ ਨੂੰ ਅਸੀਂ ਜੜੋਂ ਪੁੱਟ ਕੇ ਰੱਖ ਦਿਆਂਗੇ ਅਤੇ ਨਾ ਅਸੀਂ ਕਿਸੇ ਨਾਲ ਧੱਕਾ ਕਰਦੇ ਹਾਂ ਅਤੇ ਨਾ ਹੀ ਅਸੀਂ ਧੱਕਾ ਸਹਿਣਾ ਹੈ | ਹਰਭਜਨ ਸਿੰਘ ਈ. ਟੀ. ਓ. ਅੱਜ ਜੰਡਿਆਲਾ ਗੁਰੂ ਵਿਖੇ ਇਕ ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਬਿਜਲੀ ਸੁਵਿਧਾ ਕੇਂਦਰ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਜੰਡਿਆਲਾ ਗੁਰੂ ਹਲਕੇ ਵਿਚ 24 ਕਰੋੜ ਰੁਪਏ ਦੀ ਲਾਗਤ ਨਾਲ 797 ਟਰਾਂਸਫਾਰਮਰ ਡੀ ਲੋਡ ਕੀਤੇ ਗਏ ਅਤੇ 25 ਕਰੋੜ ਰੁਪਏ ਦੀ ਲਾਗਤ ਨਾਲ 5464 ਟਰਾਂਸਫਾਰਮਰ ਜੋ ਖਰਾਬ ਸਨ ਬਦਲੀ ਕੀਤੇ ਗਏ, 14 ਫੀਡਰ 1 ਕਰੋੜ 50 ਲੱਖ ਦੀ ਲਾਗਤ ਨਾਲ ਡੀ ਲੋਡ ਕੀਤੇ, ਨਵੀਆਂ 11 ਕੇ. ਵੀ. ਦੀਆਂ 81 ਲਾਈਨਾਂ ਦੀ ਉਸਾਰੀ ਕੀਤੀ ਜਿਸ ਤੇ 4 ਕਰੋੜ 50 ਲੱਖ ਖਰਚ ਆਇਆ ਅਤੇ ਬਿਹਤਰ ਬਿਜਲੀ ਸਪਲਾਈ ਲਈ ਸੁਧਾਰ ਕੀਤਾ ਜਿਸ ਦੇ 2 ਕਰੋੜ 28 ਲੱਖ ਖਰਚਾ ਆਇਆ | ਉਨ੍ਹਾਂ ਦੱਸਿਆ ਜੰਡਿਆਲਾ ਗੁਰੂ ਸ਼ਹਿਰ ਵਿਚ ਬਿਜਲੀ ਦੀ ਵਧੀਆ ਸਪਲਾਈ ਲਈ ਮੋਬਾਈਲ ਟਰਾਂਸਫਾਰਮਰ ਲਿਆਂਦਾ ਜਿਸ 'ਤੇ 7 ਲੱਖ ਦਾ ਖਰਚ ਹੋਇਆ ਅਤੇ 66 ਕੇ ਵੀ ਮਾਨਾਂਵਾਲਾ ਬਿਜਲੀ ਘਰ 'ਚ ਪੈਰਾਲਲ ਸਰਕਟ ਸ਼ੁਰੂ ਕੀਤਾ ਜਿਸ 'ਤੇ 15 ਲੱਖ ਖਰਚ ਆਇਆ ਅਤੇ ਫੋਕਲ ਪੁਆਇੰਟ 'ਤੇ ਸਮਰਥਾ ਵਧਾਈ ਜਿਸ 'ਤੇ 2 ਕਰੋੜ 35 ਲੱਖ ਰੁਪਏ ਖਰਚ ਆਇਆ ਅਤੇ 132 ਕੇ ਵੀ ਸਬ ਸਟੇਸ਼ਨ ਟਾਂਗਰਾ ਵਿਚ 12.50 ਐੱਮ. ਵੀ. ਏ. ਦਾ ਨਵਾਂ ਟਰਾਂਸਫਾਰਮਰ ਲਗਾਇਆ ਜਿਸ 'ਤੇ 1 ਕਰੋੜ 20 ਲੱਖ ਖਰਚ ਆਇਆ | ਹਰਭਜਨ ਸਿੰਘ ਈ. ਟੀ. ਓ. ਨੇ ਹੋਰ ਜਾਣਕਾਰੀ ਦਿੰਦੇ ਨੇ ਦੱਸਿਆ ਕਿ 132 ਕੇ. ਵੀ. ਸਬ ਸਟੇਸ਼ਨ ਏਕਲਗੱਡਾ 'ਤੇ 87 ਲੱਖ ਖਰਚਾ ਆਇਆ, ਨਵਾਂ ਕੰਜਿਉਮਰ ਕੰਪਲੇਂਟ ਸੈਂਟਰ ਜੰਡਿਆਲਾ ਗੁਰੂ ਵਿਖੇ ਤਿਆਰ ਕਰਵਾਇਆ ਜਿਸ ਤੇ 1 ਕਰੋੜ ਖਰਚ ਆਇਆ, ਭਗਵਾਨ ਵਾਲਮੀਕ ਚੌਂਕ ਵਿਚ ਬਿਜਲੀ ਕੰਪਲੇਂਟ ਸੈਂਟਰ ਤੇ 25 ਲੱਖ ਖਰਚਾ ਆਇਆ, 132 ਕੇ ਵੀ ਨਵਾਂ ਪਿੰਡ ਨੂੰ 220 ਕੇ. ਵੀ. ਕੀਤਾ ਜਿਸ 'ਤੇ 32 ਕਰੋੜ ਖਰਚਾ ਆਇਆ ਅਤੇ ਪਿੰਡ ਗਦਲੀ ਅਤੇ ਦਸ਼ਮੇਸ਼ ਨਗਰ ਵਿਚ ਬਿਜਲੀ ਘਰ ਨਵੇਂ ਬਣਾਏ ਜਾ ਰਹੇ ਹਨ ਜਿਨ੍ਹਾਂ 'ਤੇ 13 ਕਰੋੜ ਖਰਚ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੰਡਿਆਲਾ ਗੁਰੂ ਵਿਚ 132 ਕੇ. ਵੀ. ਸਬ ਸਟੇਸ਼ਨ ਨੂੰ ਇਕ 220 ਕੇ. ਵੀ. ਕੀਤਾ ਗਿਆ ਜਿਸ 'ਤੇ 41 ਕਰੋੜ 80 ਲੱਖ ਖਰਚਾ ਆਇਆ ਅਤੇ ਹੁਣ ਤੱਕ ਗੁਰੂ ਹਲਕੇ ਵਿਚ 150 ਕਰੋੜ ਦੇ ਬਿਜਲੀ ਦੇ ਕੰਮ ਕੀਤੇ ਗਏ | ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਚ 62 ਹਜਾਰ 661 ਘਰਾਂ ਦੇ ਬਿਜਲੀ ਕੁਨੈਕਸ਼ਨ ਹਨ ਜਿਨ੍ਹਾਂ ਵਿਚੋਂ 58 ਹਜ਼ਾਰ 990 ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਚਾਰ ਸਾਲਾਂ ਵਿਚ ਹਲਕੇ ਵਿਚ 680 ਕਰੋੜ ਦੀ ਬਿਜਲੀ ਫ੍ਰੀ ਦਿੱਤੀ ਗਈ ਹੈ | ਇਸ ਮੌਕੇ ਨਿਗਰਾਨ ਇੰਜੀਨੀਅਰ ਬਲਕਾਰ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਗੁਰਮੁਖ ਸਿੰਘ, ਸੁਖਜੀਤ ਸਿੰਘ ਐੱਸ. ਡੀ. ਓ. ਜੰਡਿਆਲਾ ਗੁਰੂ, ਪੰਕਜ ਮੱਕੜ ਐੱਸ. ਡੀ. ਓ. ਨਵਾਂ ਪਿੰਡ, ਸੁਰਿੰਦਰ ਸਿੰਘ ਐੱਸ. ਡੀ. ਓ. ਟਾਂਗਰਾ, ਮਹਿੰਦਰ ਸਿੰਘ ਐੱਸ. ਡੀ. ਓ. ਬੰਡਾਲਾ, ਪ੍ਰਭਜੋਤ ਸਿੰਘ ਐੱਸ. ਡੀ. ਓ. ਕੋਟ ਮਿਤ ਸਿੰਘ, ਐਡਵੋਕੇਟ ਰਾਜ ਕੁਮਾਰ ਮਲਹੋਤਰਾ, ਪ੍ਰਭਜੋਤ ਸਿੰਘ ਵਿਰਕ, ਅਮਨਦੀਪ ਸਿੰਘ ਅਮਨ ਆਸਟਰੇਲੀਆ ਵਾਲੇ, ਜਗਦੀਪ ਸਿੰਘ ਜੱਜ, ਸੁਨੈਨਾ ਰੰਧਾਵਾ, ਸਤਿੰਦਰ ਸਿੰਘ, ਸਰਬਜੀਤ ਸਿੰਘ ਡਿੰਪੀ ਅਤੇ ਹੋਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਮੋਟਰਸਾਈਕਲ 'ਤੇ ਖ਼ਤਰਨਾਕ ਸਟੰਟ ਕਰਨ ਵਾਲਿਆਂ ਿਖ਼ਲਾਫ਼ ਹੋਵੇਗੀ ਸਖ਼ਤ ਕਾਰਵਾਈ-ਡੀ.ਐਸ.ਪੀ. ਰਵਿੰਦਰ ਸਿੰਘ <br/> ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਮੁਹਿੰਮ ਤਹਿਤ ਦਿਹਾਤੀ ਪੁਲਿਸ ਨੇ 114 ਮੁਲਜ਼ਮਾਂ ਨੂੰ ਕੀਤਾ ਕਾਬੂ : ਐੱਸ.ਐੱਸ.ਪੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।