20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਹੋਟਲ 'ਚ ਠਹਿਰੀ ਐੱਨ. ਆਰ. ਆਈ. ਔਰਤ ਦਾ ਕਤਲ ਕਰਨ ਦੇ ਮਾਮਲੇ 'ਚ ਪਤੀ ਗਿ੍ਫ਼ਤਾਰ <br/>

ਅਜੀਤ ਡੈਸਕ 21-01-2026
ਅੰਮਿ੍ਤਸਰ, 20 ਜਨਵਰੀ (ਰੇਸ਼ਮ ਸਿੰਘ)-ਬੀਤੇ 12 ਜਨਵਰੀ ਨੂੰ ਆਪਣੇ ਪਤੀ ਨਾਲ ਹੋਟਲ 'ਚ ਠਹਿਰੀ ਇਕ ਐੱਨ. ਆਰ. ਆਈ. ਔਰਤ ਦੇ ਕਤਲ ਕਰਨ ਦੇ ਚਰਚਿਤ ਮਾਮਲੇ 'ਚ ਪੁਲਿਸ ਵਲੋਂ ਇਕ ਹਫ਼ਤੇ ਬਾਅਦ ਉਸਦੇ ਪਤੀ ਨੂੰ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਗਿ੍ਫਤਾਰ ਕਰ ਲਿਆ ਗਿਆ ਹੈ | ਇਹ ਵਿਅਕਤੀ ਆਪਣੀ ਪਤਨੀ ਦਾ ਤੇਜਧਾਰ ਹਥਿਆਰ ਨਾਲ ਕਤਲ ਕਰਨ ਉਪਰੰਤ ਹੋਣ ਵਾਰਦਾਤ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੀ | ਮਿ੍ਤਕਾ ਔਰਤ ਦੀ ਸ਼ਨਾਖਤ ਪ੍ਰਭਜੋਤ ਕੌਰ (24) ਪਤਨੀ ਮਨਦੀਪ ਸਿੰਘ ਢਿੱਲੋਂ ਵਾਸੀ ਪਿੰਡ ਵੜੈਚ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਮਿਲੇ ਵੇਰਵਿਆਂ ਅਨੁਸਾਰ ਇਹ ਔਰਤ ਦੀ ਲਾਸ਼ ਹੋਟਲ ਦੇ ਕਮਰੇ 'ਚ ਮਿਲੀ ਜਿਸ ਉਪਰੰਤ ਹੋਟਲ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮਿ੍ਤਕਾ 7 ਮਹੀਨਿਆਂ ਦੇ ਬੱਚੇ ਦੀ ਮਾਂ ਸੀ ਜੋ ਆਪਣੇ ਪਤੀ ਨਾਲ ਆਸਟਰੀਆ ਤੋਂ ਇਥੇ ਇਕ ਵਿਆਹ ਸਮਾਗਮ 'ਚ ਸ਼ਿਰਕਤ ਕਰਨ ਲਈ ਪੁੱਜੇ ਸਨ | ਵਾਪਰੀ ਘਟਨਾ ਵਾਲੀ ਰਾਤ ਦੋਵੇਂ ਇਹ ਕਹਿ ਕੇ ਘਰੋਂ ਬਾਹਰ ਨਿਕਲੇ ਸਨ ਕਿ ਉਹ ਬਾਹਰ ਘੁੰਮਣ ਜਾ ਰਹੇ ਹਨ | ਪੁਲਿਸ ਅਨੁਸਾਰ ਇਸ ਕਤਲ ਦੀ ਸੂਚਨਾ ਦੁਪਿਹਰ ਵੇਲੇ 112 ਨੰਬਰ 'ਤੇ ਮਿਲੀ ਸੀ ਥਾਣਾ ਸਿਵਲ ਲਾਈਨ ਦੇ ਮੁਖੀ ਇੰਸ: ਗੁਰਪ੍ਰੀਤ ਸਿੰਘ ਨੇ ਗਿ੍ਫਤਾਰ ਕੀਤੇ ਵਿਅਕਤੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ |

ਪਿਛਲੀ ਖ਼ਬਰ ਛੀਨਾ ਨੇ ਨਿਤਿਨ ਨਬੀਨ ਨੂੰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਣ 'ਤੇ ਦਿੱਤੀ ਵਧਾਈ <br/> ਅਗਲੀ ਖ਼ਬਰ ਅਖੰਡ ਪਰਮ ਧਾਮ ਸ਼ਿਵਾਲਾ ਰੋਡ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।