ਅੰਮਿ੍ਤਸਰ, 20 ਜਨਵਰੀ (ਜਸਵੰਤ ਸਿੰਘ ਜੱਸ)-ਗੁਰਨੂਰ ਸਿੰਘ ਨਾਮ ਦੇ ਨਿੱਕੇ ਭੁਝੰਗੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨਦੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਬਾਣੀ ਜ਼ਫ਼ਰਨਾਮਾ, ਜੋ ਕਿ ਫ਼ਾਰਸੀ ਵਿਚ ਹੈ, ਉਸਨੂੰ ਜ਼ੁਬਾਨੀ ਕੰਠ ਹੈ, ਸਰਵਨ ਕਰਾਈ ਗਈ | ਇਸ 'ਤੇ ਜਥੇਦਾਰ ਗੜਗੱਜ ਵਲੋਂ ਉਸ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਕੱਤਰੇਤ ਤੋਂ ਸ. ਜਸਕਰਨ ਸਿੰਘ ਵਲੋਂ ਜਾਰੀ ਸੂਚਨਾ ਅਨੁਸਾਰ ਇਸ ਛੋਟੇ ਬੱਚੇ ਤੇ ਗੁਰੂ ਸਾਹਿਬਾਨ ਦੀ ਇੰਨੀ ਕਿਰਪਾ ਹੈ ਕਿ ਇਸ ਨੇ ਆਪਣੇ ਸਾਰੇ ਪੂਰੇ ਪਰਿਵਾਰ ਨੂੰ ਅੰਮਿ੍ਤ ਦੀ ਦਾਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤੇ ਹੁਣ ਇਹ ਸਾਰਾ ਪਰਿਵਾਰ ਅੰਮਿ੍ਤਧਾਰੀ ਹੈ | ਜਥੇਦਾਰ ਨੇ ਕਿਹਾ ਕਿ ਇਹੋ ਜਿਹੇ ਬੱਚੇ ਸਿੱਖ ਕੌਮ ਦੇ ਭਵਿੱਖ ਹਨ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਵਰਪਾਲ, ਜਥੇਦਾਰ ਜਗਦੀਸ਼ ਸਿੰਘ ਝੀਂਡਾ ਤੇ ਜਸਕਰਨ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |