20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪ੍ਰਵਾਸੀ ਨੌਜਵਾਨ ਦੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਮਾਲਕ ਖ਼ਿਲਾਫ਼ ਕੀਤਾ ਪਰਚਾ <br/>

ਅਜੀਤ ਡੈਸਕ 21-01-2026

ਅੰਮਿ੍ਤਸਰ, 20 ਜਨਵਰੀ (ਰੇਸ਼ਮ ਸਿੰਘ)-ਪ੍ਰਵਾਸੀ ਨੌਜਵਾਨ ਵਲੋਂ ਚੋਰੀ ਦੇ ਇਲਜ਼ਾਮ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨ ਦੇ ਚਰਚਿਤ ਮਾਮਲੇ 'ਚ ਪੁਲਿਸ ਵਲੋਂ ਭਾਵੇਂ ਮਾਲਕ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ ਪਰ ਹੁਣ ਤੱਕ ਕਿਸੇ ਦੋਸ਼ੀ ਦੀ ਗਿ੍ਫ਼ਤਾਰੀ ਨਹੀਂ ਹੋਈ, ਜਿਸ ਦੇ ਵਿਰੋਧ 'ਚ ਅੱਜ ਦੇਰ ਰਾਤ ਵੱਡੀ ਤਾਦਾਦ 'ਚ ਇਕੱਠੇ ਹੋਏ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ 'ਚ ਥਾਣਾ ਸਦਰ ਦੇ ਬਾਹਰ ਮਜੀਠਾ ਰੋਡ ਵਿਖੇ ਧਰਨਾ ਲਾ ਦਿੱਤਾ ਅਤੇ ਆਵਾਜਾਈ ਜਾਮ ਕਰਕੇ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਮਿ੍ਤਕ ਲੜਕੇ ਦੇ ਰਿਸ਼ਤੇਦਾਰ ਮਨੋਜ਼ ਸਿੰਘ ਵਾਸੀ ਨੰਗਲੀ ਭੱਠਾ ਫਤਿਹਗੜ੍ਹ ਚੂੜੀਆਂ ਰੋਡ ਨੇ ਦਰਜ ਕਰਵਾਈ ਹੈ ਜਿਸ ਨੇ ਦੱਸਿਆ ਕਿ ਲੜਕਾ ਸਤਿਅਮ (19) ਨੇ ਬੀਤੇ ਦਿਨ ਫਾਹਾ ਲੈ ਲਿਆ ਸੀ ਜੋ ਕਿ ਸਾਹਿਲ ਸਰਮਾ ਰਣਜੀਤ ਐਵੀਨਿਊ ਦੇ ਘਰ ਟਾਈਲ ਪੱਥਰ ਲਾਉਣ ਲਈ ਗਿਆ ਸੀ ਜਿਸ ਨੇ ਆਪਣਾ ਏ. ਟੀ. ਐੱਮ. ਕਾਰਡ ਦੇ ਉਸਨੂੰ ਭੇਜਿਆ ਸੀ ਜੋ ਕਿ ਜਿੰਨੇ ਪੈਸੇ ਖਰਚੇ ਸਨ ਉਨ੍ਹੇ ਹੀ ਵਾਪਸ ਕਰ ਦਿੱਤਾ ਜਦੋਂ ਕਿ ਮਾਲਕ ਨੇ ਉਸ ਖ਼ਿਲਾਫ ਪੈਸੇ ਚੋਰੀ ਕਰਨ ਦੇ ਇਲਜ਼ਾਮ ਲਾ ਦਿੱਤੇ | ਜਿਸ ਨੇ ਚੋਰੀ ਦੇ ਇਲਜਾਮ ਲਗਣ ਤੋਂ ਦੁਖੀ ਹੋ ਕੇ ਬੀਤੇ ਦਿਨ ਘਰ ਦੇ ਉਪਰਲੇ ਪੋਰਸ਼ਨ 'ਚ ਬੰਦ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ | ਪੁਲਿਸ ਵਲੋਂ ਸਾਹਿਲ ਕੁਮਾਰ ਵਾਸੀ ਰਣਜੀਤ ਐਵੀਨਿਊ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ 'ਚ ਬੀਤੇ ਦਿਨ ਪ੍ਰਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਉਹ ਪੁਲਿਸ ਚੌਂਕੀ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਹੀ ਬਿਠਾ ਲਿਆ ਸੀ ਤੇ ਮਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ | ਦੂਜੇ ਪਾਸੇ ਇਸ ਸੰਬੰਧੀ ਵੱਡੀ ਤਾਦਾਦ 'ਚ ਇਕੱਠੇ ਹੋਏ ਪ੍ਰਵਾਸੀਆਂ ਨੇ ਅੱਜ ਮੁੜ ਇਥੇ ਧਰਨਾ ਲਾਇਆ, ਜਿਨ੍ਹਾਂ ਦੋਸ਼ ਲਾਇਆ ਕਿ ਪੁਲਿਸ ਦੋਸ਼ੀਆਂ ਦਾ ਪਖ ਪੂਰ ਰਹੀ ਹੈ ਅਤੇ ਗਿ੍ਫ਼ਤਾਰੀ ਤੋਂ ਟਾਲਾ ਵੱਟ ਰਹੀ ਹੈ | ਰੋਸ ਧਰਨੇ 'ਚ ਪੁੱਜੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ, ਜਿਸ ਉਪਰੰਤ ਇਹ ਧਰਨਾ ਚੁੱਕ ਲਿਆ ਗਿਆ |

ਪਿਛਲੀ ਖ਼ਬਰ 'ਕਾਰਡਿਅਕ ਕਨਕਲੇਵ 2026' ਈ.ਐੱਮ.ਸੀ. ਹਸਪਤਾਲ 'ਚ ਦਿਲ ਦੇ ਇਲਾਜ਼ ਲਈ ਵਿਸ਼ਵਾਸ ਦੀ ਮੋਹਰ <br/> ਅਗਲੀ ਖ਼ਬਰ ਫਿੱਕੀ ਫਲੋ ਨੇ ਚੇਅਰਪਰਸਨ ਮੋਨਾ ਸਿੰਘ ਦੀ ਅਗਵਾਈ ਹੇਠ 'ਡੇਅਰ ਟੂ ਡ੍ਰੀਮ' ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।