20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪਾਕਿ ਦੀ ਸਿਰਜਣਾ ਦਾ ਉਦੇਸ਼ ਪੂਰਾ ਹੋਣ ਵਾਲਾ ਹੈ-ਆਸਿਮ ਮੁਨੀਰ <br/>

ਅਜੀਤ ਡੈਸਕ 21-01-2026
ਅੰਮਿ੍ਤਸਰ, 20 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਦਾਅਵਾ ਕੀਤਾ ਹੈ ਕਿ ਇਸਲਾਮ ਦੇ ਨਾਮ 'ਤੇ ਬਣੇ ਪਾਕਿ ਦਾ ਅਸਲ ਉਦੇਸ਼ ਪੂਰਾ ਹੋਣ ਵਾਲਾ ਹੈ | ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਦੋਹਤੇ ਜੁਨੈਦ ਸਫ਼ਦਰ ਦੇ ਵਿਆਹ ਦੀ ਰਿਸੈੱਪਸ਼ਨ 'ਚ ਸ਼ਾਮਿਲ ਹੋਣ ਪਹੁੰਚੇ ਮੁਨੀਰ ਨੇ ਕਿਹਾ ਕਿ ਅੱਲ੍ਹਾ ਨੇ ਪਾਕਿਸਤਾਨ ਨੂੰ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਦਾ ਇਕ ਇਤਿਹਾਸਕ ਮੌਕਾ ਦਿੱਤਾ ਹੈ ਅਤੇ ਦੇਸ਼ ਤੇਜ਼ੀ ਨਾਲ ਉਸ ਟੀਚੇ ਵੱਲ ਵਧ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਸਲਾਮ ਦੇ ਨਾਮ 'ਤੇ ਬਣਾਏ ਗਏ ਪਾਕਿ ਨੂੰ ਅੱਜ ਇਸਲਾਮੀ ਦੇਸ਼ਾਂ 'ਚ ਇਕ ਵਿਸ਼ੇਸ਼ ਦਰਜਾ ਪ੍ਰਾਪਤ ਹੈ ਅਤੇ ਹੁਣ ਇਸ ਦੀ ਮਹੱਤਤਾ ਹੋਰ ਵਧੇਗੀ | ਇਸ ਮੌਕੇ 'ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਨਵਾਜ਼ ਸ਼ਰੀਫ਼, ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਕਈ ਸੀਨੀਅਰ ਨੇਤਾ, ਮੰਤਰੀ ਅਤੇ ਫ਼ੌਜੀ ਅਧਿਕਾਰੀ ਮੌਜੂਦ ਸਨ | ਮੀਡੀਆ ਨਾਲ ਗੱਲਬਾਤ ਦੌਰਾਨ ਮੁਨੀਰ ਨੇ ਇਹ ਵੀ ਦਾਅਵਾ ਕੀਤਾ ਕਿ ਦੁਨੀਆ 'ਚ ਪਾਕਿਸਤਾਨ ਦੀ ਸਥਿਤੀ ਅਤੇ ਇਸ ਦੀ ਆਰਥਿਕ ਸਥਿਤੀ 'ਚ ਕਾਫ਼ੀ ਸੁਧਾਰ ਹੋਇਆ ਹੈ | ਜ਼ਿਕਰਯੋਗ ਹੈ ਕਿ ਜਨਰਲ ਮੁਨੀਰ ਵਲੋਂ ਆਪਣੇ ਵਧੇਰੇਤਰ ਭਾਸ਼ਣਾਂ 'ਚ ਇਸਲਾਮੀ ਵਿਚਾਰਧਾਰਾ, ਦੋ-ਰਾਸ਼ਟਰੀ ਸਿਧਾਂਤ ਅਤੇ ਭਾਰਤ ਵਿਰੋਧੀ ਬਿਆਨਬਾਜ਼ੀ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਅੰਮਿ੍ਤਸਰ ਪੰਜਾਬ ਦਾ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 325ਵੇਂ ਦਿਨ ਪੰਜਾਬ ਪੁਲਿਸ ਵਲੋਂ 1.3 ਕਿੱਲੋ ਹੈਰੋਇਨ ਸਮੇਤ 76 ਨਸ਼ਾ ਤਸਕਰ ਕਾਬੂ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।